ਹਰਿਆਣਾ ਦੇ ਮੁੱਖ ਮੰਤਰੀ ਨੇ ਨੰਬਰਦਾਰਾਂ ਦੇ ਮਾਣਭੱਤੇ ਨੂੰ ਦੁਗੱਣਾ ਕਰਨ ਦਾ ਐਲਾਨ ਕੀਤਾ
ਹਰਿਆਣਾ ਦੇ ਮੁੱਖ ਮੰਤਰੀ ਨੇ ਨੰਬਰਦਾਰਾਂ ਦੇ ਮਾਣਭੱਤੇ ਨੂੰ ਦੁਗੱਣਾ ਕਰਨ ਦਾ ਐਲਾਨ ਕੀਤਾ

ਚੰਡੀਗੜ,  - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨੰਬਰਦਾਰਾਂ ਦੇ ਮਾਣਭੱਤੇ ਨੂੰ ਦੁਗੱਣਾ ਕਰਨ ਦੇ ਐਲਾਨ ਕਰਨ ਤੋਂ ਇਲਾਵਾ ਸੂਬੇ ਦੇ ਹਰੇਕ ਨੰਬਰਦਾਰ ਨੂੰ ਮੋਬਾਇਲ ਫੋਨ ਦੇਣ ਤੇ ਉਨਾਂ ਨੂੰ ਆਯੂਸ਼ਮਾਨ ਯੋਜਨਾ ਵਿਚ ਸ਼ਾਮਿਲ ਕਰਨ ਵਰਗੇ ਕਈ ਤੋਹਫੇ ਦਿੱਤੇ ਹਨ| ਮੁੱਖ ਮੰਤਰੀ ਦੀ ਇਸ ਐਲਾਨ ਨਾਲ ਨੰਬਰਦਾਰਾਂ ਨੂੰ ਹੁਣ 1500 ਰੁਪਏ ਦੀ ਥਾਂ 3000 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਮਾਣਭੱਤੇ ਮਿਲੇਗਾ, ਜੋ ਕਿ ਉਨਾਂ ਦੇ ਖਾਤਿਆਂ ਵਿਚ ਸਿੱਧਾ ਜਮਾਂ ਕਰਵਾਇਆ ਜਾਵੇਗਾ|
ਮੁੱਖ ਮੰਤਰੀ ਅੱਜ ਹਿਸਾਰ ਦੇ ਮਹਾਬੀਰ ਸਟੇਡਿਅਮ ਵਿਚ ਰਾਜ ਪੱਧਰੀ ਨੰਬਰਦਾਰ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ| ਇਸ ਸੰਮੇਲਨ ਵਿਚ ਸੂਬੇ ਭਰ ਤੋਂ ਨੰਬਰਦਰ ਸ਼ਾਮਿਲ ਹੋਏ| ਬੁਜਰਗ ਨੰਬਰਦਾਰਾਂ ਨੇ ਮੁੱਖ ਮੰਤਰੀ ਮਨੋਹਰ ਲਾਲ, ਖਜਾਨਾ ਮੰਤਰੀ ਕੈਪਟਨ ਅਭਿਮਨਿਊ, ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਤੇ ਐਚ.ਬੀ.ਪੀ.ਈ. ਦੇ ਚੇਅਰਮੈਨ ਤੇ ਵਿਧਾਇਕ ਡਾ. ਕਮਲ ਗੁਪਤਾ ਨੂੰ ਪਗੜੀ ਪਹਿਨਾ ਕੇ ਅਤੇ ਡੋਗਾ ਤੇ ਸ਼ਾਲ ਦੇ ਕੇ ਉਨਾਂ ਦਾ ਸੁਆਗਤ ਕੀਤਾ|
ਸੋਨੀਪਤ ਵਿਚ ਲਗਣ ਵਾਲੀ ਰੇਲ ਕੋਚ ਫੈਕਟਰੀ ਨਾਲ ਸੂਬੇ ਦੇ 10,000 ਨੌਜੁਆਨਾਂ ਨੂੰ ਨੌਕਰੀ ਮਿਲੇਗੀ - ਸਿਹਤ ਮੰਤਰੀ
ਸੋਨੀਪਤ ਵਿਚ ਲਗਣ ਵਾਲੀ ਰੇਲ ਕੋਚ ਫੈਕਟਰੀ ਨਾਲ ਸੂਬੇ ਦੇ 10,000 ਨੌਜੁਆਨਾਂ ਨੂੰ ਨੌਕਰੀ ਮਿਲੇਗੀ - ਸਿਹਤ ਮੰਤਰੀ

ਚੰਡੀਗੜ, - ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜਿਲਾ ਸੋਨੀਪਤ ਦੇ ਬੜੀ ਪਿੰਡ ਵਿਚ ਲਗਣ ਵਾਲੀ ਰੇਲ ਕੋਚ ਫੈਕਟਰੀ ਨਾਲ ਸੂਬੇ ਦੇ 10,000 ਨੌਜੁਆਨਾਂ ਨੂੰ ਨੌਕਰੀ ਮਿਲੇਗੀ| ਇਸ ਦਾ ਨਿਰਮਾਣ ਕੰਮ 163 ਏਕੜ ਜਮੀਨ 'ਤੇ ਕੀਤਾ ਜਾਵੇਗਾ|
ਸਿਹਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਨੀਂਹ ਪੱਥਰ ਰੱਖਿਆ ਹੈ, ਜਿਸ ਦਾ ਨਿਰਮਾਣ ਕੰਮ ਛੇਤੀ ਹੀ ਸ਼ੁਰੂ ਕਰਵਾਇਆ ਜਾਵੇਗਾ| ਉਨਾਂ ਕਿਹਾ ਕਿ ਸਾਡੀ ਸਰਕਾਰ ਜਿਸ ਵੀ ਕੰਮ ਨੂੰ ਸ਼ੁਰੂ ਕਰਦੀ ਹੈ, ਉਸ ਕੰਮ ਨੂੰ ਹਮੇਸ਼ਾ ਕਾਂਗਰਸ ਦੇ ਲੋਕ ਤੇ ਭੁਪਿੰਦਰ ਸਿੰਘ ਹੁੱਡਾ ਖੁਦ ਦੀ ਐਲਾਨ ਕਰਾਰ ਦਿੰਦੇ ਹਨ| ਉਨਾਂ ਕਿਹਾ ਕਿ ਕਿਸੇ ਵੀ ਕੰਮ ਦੇ ਐਲਾਨ ਸਿਰਫ ਸੂਬੇ ਦੇ ਨੌਜੁਆਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਸਗੋਂ ਕੰਮ ਸ਼ੁਰੂ ਹੋਣ ਨਾਲ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੁੰਦੇ ਹਨ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਕੀਤੀ ਹੈ|