Thursday, October 17, 2019
Follow us on
ਤਾਜਾ ਖਬਰਾਂ
2090896 ਮੀਟਰਕ ਟਨ ਝੋਨੇ ਦੀ ਹੋਈ ਖਰੀਦ ਪੇਂਡੂ ਖੇਤਰ ਵਿੱਚ ਪੈਂਦੇ ਸਮੂਹ ਸਕੂਲਾਂ ਦੇ ਵਿਦਿਆਰਥੀ 18 ਅਕਤੂਬਰ ਨੂੰ ਸਵੇਰੇ 9 ਤੋਂ 10 ਵਜੇ ਤੱਕ ਕੱਢਣਗੇ ਜਾਗਰੂਕ ਮਾਰਚ: ਕਾਹਨ ਸਿੰਘ ਪੰਨੂੰਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆਮਿਸ਼ਨ ਸ਼ਤ-ਪ੍ਰਤੀਸ਼ਤ' ਨੂੰ ਅਧਿਆਪਕਾਂ ਅਤੇ ਸਕੂਲ ਮੁਖੀਆਂ ਵੱਲੋਂ ਤਵੱਜੋਂ ਦਿੱਤਾ ਜਾਣਾ ਸਲਾਹੁਣਯੋਗ- ਸਿੱਖਿਆ ਸਕੱਤਰਬਾਦਲ ਪਰਿਵਾਰ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਪੰਜਾਬ ਸਰਕਾਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਤੋਂ ਰੋਕਣ ਦੀ ਤਾਕ ਵਿੱਚ: ਚੰਨੀਕੇਂਦਰ ਸਰਕਾਰ ਮੁਰਗੀ ਪਾਲਣ ਦੇ ਕਿੱਤੇ ਨੂੰ ਹੁਲਾਰਾ ਦੇਣ ਲਈ ਮੁਲਕ ਦੇ ਧਾਰਮਿਕ ਖਾਸ ਕਰ ਕੇ ਹਿੰਦੂ ਧਰਮ ਦੇ ਆਗੂਆਂ ਤੋਂ ਅੰਡੇ ਦੇ ਸਾਕਾਹਾਰੀ ਭੋਜਨ ਹੋਣ ਬਾਰੇ ਪ੍ਰਚਾਰ ਕਰਾਵੇ: ਤ੍ਰਿਪਤ ਬਾਜਵਾਹਰਿਆਣਾ ਪੁਲਿਸ ਪਿੰਡ ਦੇਸੂ ਜੋਧਾ ਵਿੱਚ ਪੰਜਾਬ ਪੁਲਿਸ ਦੀ ਟੀਮ ਨਾਲ ਹੋਈ ਕੁੱਟਮਾਰ ਦੀ ਤਫਤੀਸ਼ ਕਰੇਗੀਮੰਡੀਆਂ ਅਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਤੋਂ ਭੱਜ ਨਹੀਂ ਸਕਦੀ ਸਰਕਾਰ-ਹਰਪਾਲ ਸਿੰਘ ਚੀਮਾ
 
ਸੰਸਾਰ

ਡਾ. ਹਰਸ਼ਿੰਦਰ ਕੌਰ ਵੱਲੋਂ ਮਹਿਲਾਵਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਨਿਭਾਈ ਭੂਮਿਕਾ ਬਾਰੇ ਰੌਸ਼ਨੀ

ਕੌਮੀ ਮਾਰਗ ਬਿਊਰੋ | July 05, 2019 01:10 PM
 ਡਾ. ਹਰਸ਼ਿੰਦਰ ਕੌਰ ਵੱਲੋਂ ਮਹਿਲਾਵਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਨਿਭਾਈ ਭੂਮਿਕਾ ਬਾਰੇ ਰੌਸ਼ਨੀ

 

ਲੈਂਗਨਥਾਲ (ਸਵਿਟਜ਼ਰਲੈਂਡ), 

ਸਵਿਟਜ਼ਰਲੈਂਡ ਦੇ ਲੈਂਗਨਥਾਲ ਇਲਾਕੇ ਵਿਖੇ ਹਾਲ ਹੀ 'ਚ ਇੱਕ ਅੰਤਰ ਧਾਰਮਿਕ ਸੈਮੀਨਾਰ ਅਤੇ ਸੰਵਾਦ ਕਰਵਾਇਆ ਗਿਆ ਜਿਸ ਵਿੱਚ ਵੱਖੋ ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਮਹਿਲਾਵਾਂ ਵਿਰੁੱਧ ਦੁਨੀਆਂ ਭਰ ਵਿੱਚ ਹੋ ਰਹੇ ਜ਼ੁਲਮਾਂ ਪ੍ਰਤੀ ਗਹਿਰੀ ਚਿੰਤਾ ਪ੍ਰਗਟਾਈ। ਇਸ ਮੌਕੇ ਆਪਣੇ ਵਿਚਾਰ ਰੱਖਣ ਵਾਲੇ ਪੈਨਲਿਸਟਾਂ ਵਿੱਚ ਡਾ. ਹਰਸ਼ਿੰਦਰ ਕੌਰ, ਤਾਈ ਬਰਨੇਟ, ਕੈਰੇਮ ਆਦੀਗੁਜ਼ੇਲ, ਹੀਦੀ ਰੁਡੌਲਫ, ਡਾ. ਰਿਫਾਤ ਲੈਨਜ਼ਿਨ ਅਤੇ ਕੈਵਿਨ ਆਰਿਸਟਾਈਡ ਕੌਰਨੇਲਿਸ ਸ਼ਾਮਲ ਸਨ।

ਸੈਮੀਨਾਰ ਮੌਕੇ ਡਾ. ਹਰਸ਼ਿੰਦਰ ਕੌਰ ਨੇ ਕੌਮਾਂਤਰੀ ਪੱਧਰ ਉੱਤੇ ਸਿੱਖਾਂ ਵੱਲੋਂ ਹਰ ਖੇਤਰ ਵਿੱਚ ਪਾਏ ਯੋਗਦਾਨ ਅਤੇ ਖ਼ਾਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਸ ਸਮੇਂ ਦੌਰਾਨ ਮਹਿਲਾਵਾਂ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਕਿਹਾ ਕਿ ਮਹਿਲਾਵਾਂ ਦਾ ਸਨਮਾਨ ਕਰਨ ਦਾ ਸੁਨੇਹਾ ਵਿਸ਼ਵ ਭਰ ਵਿੱਚ ਪ੍ਰਚਾਰਿਤ ਕੀਤਾ ਜਾਣਾ ਚਾਹੀਦਾ ਹੈ। ਸਮੂਹ ਪੈਨਲਿਸਟਾਂ ਨੇ ਇਸ ਵਿਚਾਰ ਨਾਲ ਹਾਮੀ ਭਰੀ ਕਿ ਅਜੋਕੀ ਨੌਜਵਾਨ ਨਸਲ ਨੂੰ ਮਹਿਲਾਵਾਂ ਦੇ ਸਨਮਾਨ ਅਤੇ ਵਿਸ਼ਵ ਭਾਈਚਾਰਾ ਬਣਾਈ ਰੱਖਣ ਵਰਗੇ ਮੁੱਦਿਆਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਡਾ. ਹਰਸ਼ਿੰਦਰ ਕੌਰ ਨੇ ਸੰਯੁਕਤ ਰਾਸ਼ਟਰ ਸੰਘ ਤੋਂ ਲਏ ਤੱਥਾਂ ਸਹਿਤ ਖ਼ੁਲਾਸਾ ਕੀਤਾ ਕਿ ਕਿਵੇਂ 16ਵੀਂ ਸਦੀ ਵਿੱਚ ਸਿੱਖ ਮਹਿਲਾਵਾਂ ਨੂੰ ਪੂਰਨ ਆਜ਼ਾਦੀ ਹਾਸਲ ਸੀ ਅਤੇ ਕਿਵੇਂ ਉਸ ਸਮੇਂ ਦੌਰਾਨ ਇਸੇ ਕਰਕੇ ਮਹਿਲਾਵਾਂ ਵਿਰੁੱਧ ਜ਼ੁਲਮ ਘੱਟ ਸਨ।

ਇਸ ਮੌਕੇ ਸਵਿਟਜ਼ਰਲੈਂਡ ਤੋਂ ਡਾ. ਕੁੰਦਨ, ਅਮਰੀਕਾ ਤੋਂ ਗਲੋਬਲ ਸਿੱਖ ਕੌਂਸਲ ਦੇ ਬਾਨੀ ਮੈਂਬਰ ਡਾ. ਸਵਰਨਬੀਰ ਅਤੇ ਡਾ. ਗੁਰਪ੍ਰੀਤ ਸਿੰਘ ਨੇ ਸਾਰੇ ਪੈਨਲਿਸਟਾਂ ਦਾ ਧੰਨਵਾਦ ਕੀਤਾ। ਅੰਤ ਵਿੱਚ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਇਸ ਆਸ਼ੇ ਦਾ ਇੱਕ ਮਤਾ ਵੀ ਪਾਸ ਕੀਤਾ ਗਿਆ ਕਿ ਹਰੇਕ ਦੇਸ਼ ਵਿੱਚ ਨੌਜਵਾਨਾਂ ਦੀ ਖਾਸ ਤੌਰ 'ਤੇ ਸ਼ਮੂਲੀਅਤ ਨਾਲ ਇੱਕ ਅੰਤਰ ਧਾਰਮਿਕ ਸੰਵਾਦ ਕਰਵਾਇਆ ਜਾਵੇਗਾ ਤਾਂ ਜੋ ਵਿਸ਼ਵ ਭਾਈਚਾਰੇ ਅਤੇ ਮਹਿਲਾਵਾਂ ਦੇ ਸਨਮਾਨ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਸੁਨੇਹਾ ਦੁਨੀਆਂ ਭਰ ਵਿੱਚ ਫੈਲਾÎਿÎÂਆ ਜਾ ਸਕੇ।

Have something to say? Post your comment