Follow us on
Friday, June 05, 2020
ਤਾਜਾ ਖਬਰਾਂ
ਹਰਿਆਣਾ ਦੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਹੱੜ ਕੰਟਰੋਲ ਦੀ ਚੱਲ ਰਹੀ ਵੱਖ-ਵੱਖ ਥੋੜੇ ਸਮੇਂ ਦੀਆਂ ਯੋਜਨਾਵਾਂ 'ਤੇ ਕੰਮ ਤੇਜ ਕਰਨ ਦੇ ਨਿਰਦੇਸ਼ ਦਿੱਤੇਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਵਾਜਿਬ ਵਾਧਾ ਕੀਤਾ ਗਿਆ: ਸੋਨੀਸਹਿਕਾਰਤਾ ਮੰਤਰੀ ਨੇ ਜ਼ਮੀਨੀ ਹਕੀਕਤਾਂ ਜਾਣਨ ਲਈ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਕਬੀਰ ਜੈਯੰਤੀ 'ਤੇ ਸੂਬਾ ਵਾਸੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂਮਿਸ਼ਨ ਫਤਿਹ , ਡਿਪਟੀ ਕਮਿਸ਼ਨਰ ਨੇ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਅਚਨਚੇਤ ਚੈਕਿੰਗ ਕੀਤੀਪੰਜਾਬ ਸਰਕਾਰ ਪੁਲੀਸ ਰਾਹੀਂ ਛਾਪੇ ਮਰਵਾ ਕੇ ਸਿੱਖ ਕੌਮ ਨੂੰ ਜ਼ਲੀਲ ਕਰ ਰਹੀ ਹੈ - ਜਸਕਰਨ ਸਿੰਘ ਕਾਹਨ ਸਿੰਘ ਵਾਲਾ ਟਰਾਂਸਪੋਰਟ ਮਾਫੀਆ ਖਿਲਾਫ ਕੈਪਟਨ ਦਾ ਐਕਸ਼ਨ, ਚੁਫੇਰਿਓਂ ਵਿਰੋਧ ਮਗਰੋਂ ਵੱਡਾ ਫੈਸਲਾਪੰਜਾਬ ਦੀਆਂ 59 ਸੀਟਾਂ 'ਤੇ ਵਿਧਾਨਸਭਾ ਚੋਣ ਲੜੇਗੀ ਭਾਜਪਾ, ਅਕਾਲੀ ਦਲ ਨੂੰ ਦਰਕਿਨਾਰ ਕਰਨ ਦੀ ਤਿਆਰੀ
ਧਰਮ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਦੇ ਸਰਕਾਰੀ ਸਮਾਗਮਾਂ ਲਈ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਵੱਲੋਂ ਸਹਿਯੋਗ ਦੀ ਪੇਸ਼ਕਸ਼

ਦਵਿੰਦਰ ਸਿੰਘ ਕੋਹਲੀ | July 08, 2019 08:28 PM
ਕੌਮੀ ਮਾਰਗ ਬਿਊਰੋ

 

ਚੰਡੀਗੜ,  ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਦੇ ਪ੍ਰਧਾਨ ਸ. ਪ੍ਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਪ੍ਰੋਫੈਸਰ ਨਿਰਮਲ ਜੌੜਾ, ਚੇਅਰਮੈਨ ਇੰਦਰਜੀਤ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਕੈਪਟਨ ਹਰਜਿੰਦਰ ਸਿੰਘ ਅਤੇ ਸਰਪੰਚ ਸ ਜਗਜਿੰਦਰਾ ਸਿੰਘ ਨੇ ਅੱਜ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੇ ਕੈਂਪ ਦਫਤਰ ਵਿਖੇ ਮੁਲਾਕਾਤ ਕੀਤੀ।

ਇਸ ਮੌਕੇ ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਨੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਸਮਾਗਮਾਂ ਵਿੱਚ ਭਾਗੀਦਾਰ ਬਣਨ ਲਈ ਪ੍ਰਸਤਾਵ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਕੋਲ ਰੱਖਿਆ।ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਨੇ ਪ੍ਰਤਾਵ ਪੇਸ਼ ਕੀਤਾ ਹੈ ਕਿ ਫਾਂਉਡੇਸ਼ਨ ਇਹਨਾਂ ਸਮਾਗਮਾਂ ਵਿੱਚ ਨਿਰੋਲ ਧਾਰਮਿਕ ਅਤੇ ਬਾਬਾ ਨਾਨਕ ਜੀ ਦੀਆਂ ਸਿੱਖਿਆ ਦੇ ਆਧਾਰ 'ਤੇ ਹੀ ਸੰਗੀਤਕ ਪੇਸਕਾਰੀਆਂ ਸਬੰਧੀ ਪ੍ਰੋਗਰਾਮ ਕਰਵਾਉਣਾ ਚਾਹੁੰਦੀ ਹੈ।ਫਾਊਡੇਸਨ ਵੱਲੋਂ ਢਾਡੀ, ਕਵੀਸਰ, ਧਾਰਮਿਕ ਸੰਗੀਤ, ਧਾਰਮਿਕ ਨਾਟਕ ਅਤੇ ਬਾਬਾ ਨਾਨਕ ਜੀ ਦੇ ਜੀਵਨ ਅਧਾਰਤ ਪ੍ਰਦਰਸਨੀਆਂ ਲਾਈਆਂ ਜਾਣ ਬਾਰੇ ਪ੍ਰਸਤਾਵ ਪੇਸ਼ ਕੀਤਾ ਗਿਆ।

ਸ. ਚੰਨੀ ਨੇ ਇਸ ਪ੍ਰਸਤਾਵ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਵਲੋਂ ਦਿੱਤੇ ਗਏ ਪ੍ਰਸਤਾਵ ਨਾਲ ਉਹ ਮੁਢਲੇ ਰੂਪ ਵਿਚ ਸਹਿਮਤ ਹਨ, ਪਰ ਇਸ ਨੂੰ ਅਮਲੀ ਰੂਪ ਵਿਚ ਪ੍ਰਵਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਕਰਨ ਕਰਨ ਉਪਰੰਤ ਦਿੱਤੀ ਜਾਵੇਗੀ।

ਪੰਜਾਬ ਦੇ ਸਭਿਆਚਾਰਕ ਮਾਮਲ਼ਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿਹਾ ਕਿ ਅਵਾਮ ਦੀ ਸੱਭਿਆਚਾਰਕ ਤੰਦਰੁਸਤੀ ਹੀ ਕਿਸੇ ਕੌਮ ਦੀ ਕਾਮਯਾਬੀ ਦਾ ਰਾਜ ਹੁੰਦੀ ਹੈ।ਸ. ਚੰਨੀ ਨੇ ਕਿਹਾ ਕਿ ਪੰਜਾਬ ਅਤੇ ਵਿਦੇਸਾਂ ਵਿੱਚ ਪੰਜਾਬੀ ਸਭਿਆਚਾਰ, ਸਾਹਿਤ, ਕਲਾ, ਗੀਤ ਸੰਗੀਤ ਲਈ ਯਤਨਸੀਲ ਸੰਸਥਾਵਾਂ ਜੇਕਰ ਇੱਕਠਿਆਂ ਹੋਕੇ ਇੱਕ ਮੰਚ ਕੰਮ ਕਰਨ ਤਾਂ ਅਸੀਂ ਪੰਜਾਬ ਨੂੰ ਹੋਰ ਚੜਦੀ ਕਲਾ ਵੱਲ ਲੈਜਾ ਸਕਦੇ ਹਾਂ। ਉਨ੍ਹਾਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਵੱਲੋਂ ਪੰਜਾਬ ਵਿੱਚ ਤੋਰੀ ਸਭਿਆਚਾਰਕ ਲਹਿਰ ਦੀ ਸਲਾਘਾ ਵੀ ਕੀਤੀ। ਉਹਨਾਂ ਕਿਹਾ ਸਮਾਜਿਕ ਬੁਰਾਈਆਂ ਅਤੇ ਦੇਸ ਦੀਆ ਦੁਸਮਣ ਤਾਕਤਾਂ ਦਾ ਟਾਕਰਾ ਕਰਨ ਲਈ ਸਾਰਥਿਕ ਗੀਤ ਸੰਗੀਤ, ਉਸਾਰੂ ਸਾਹਿਤ , ਕੋਮਲ ਕਲਾਵਾਂ ਅਤੇ ਵਿਰਾਸਤੀ ਕਲਾਵਾਂ ਦਾ ਗਿਆਨ ਹੀ ਤਾਕਤ ਬਣਦਾ ਹੈ ।

ਸ. ਚੰਨੀ ਵੱਲੋਂ ਫਾਊਂਡੇਸਨ ਦੇ ਇਸ ਪ੍ਰਸਤਾਵ ਨੂੰ ਦਿੱਤੇ ਉਤਸਾਹੀ ਹੁੰਗਾਰੇ ਲਈ ਪ੍ਰੋ ਨਿਰਮਲ ਜੌੜਾ ਨੇ ਸ. ਚੰਨੀ ਦਾ ਧੰਨਵਾਦ ਕੀਤਾ।

--
-
-
-
-
Have something to say? Post your comment
ਹੋਰ ਧਰਮ ਖ਼ਬਰਾਂ
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਕਬੀਰ ਜੈਯੰਤੀ 'ਤੇ ਸੂਬਾ ਵਾਸੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ
ਦਲਿ ਭੰਜਨੁ ਗੁਰ ਸੂਰਮਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਹੱਕ, ਸੱਚ, ਧਰਮ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੀ ਖਾਸ ਅਪੀਲ
‘ਇਸਲਾਮ ਧਰਮ ਵਿਚ ਰਮਜ਼ਾਨ ਮਹੀਨੇ ਦੀ ਮਹੱਤਤਾ ....
ਨਾਨਕਸਰ ਦਰਸ਼ਨ
ਪੰਜਾਬ ਸਰਕਾਰ ਦੇ ਉਪਰਾਲਿਆਂ ਤਹਿਤ ਹਜੂਰ ਸਾਹਿਬ ਤੋਂ 9 ਸ਼ਰਧਾਲੂ ਫਾਜ਼ਿਲਕਾ ਵਾਪਸ ਪਰਤੇ
ਤਖਤ ਸ੍ਰੀ ਹਜੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ 80 ਬੱਸਾਂ ਰਵਾਨਾ
ਵਣ ਮਿੱਤਰ ਸੂਬੇ ਭਰ ਵਿਚ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਲਗਾਏ 73 ਲੱਖ ਬੂਟਿਆਂ ਦੀ ਦੇਖ ਰੇਖ ਕਰਨਗੇ: ਤ੍ਰਿਪਤ ਬਾਜਵਾ
ਸ੍ਰੀ ਹਜ਼ੂਰ ਸਾਹਿਬ ਨਾਂਦੇੜ ਰੁਕੇ ਸ਼ਰਧਾਲੂਆਂ ਨੂੰ ਆਉਣ ਦੀ ਪ੍ਰਵਾਨਗੀ ਦੇਵੇ ਭਾਰਤ ਸਰਕਾਰ- ਭਾਈ ਲੌਂਗੋਵਾਲ