Follow us on
Friday, June 05, 2020
ਤਾਜਾ ਖਬਰਾਂ
ਹਰਿਆਣਾ ਦੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਹੱੜ ਕੰਟਰੋਲ ਦੀ ਚੱਲ ਰਹੀ ਵੱਖ-ਵੱਖ ਥੋੜੇ ਸਮੇਂ ਦੀਆਂ ਯੋਜਨਾਵਾਂ 'ਤੇ ਕੰਮ ਤੇਜ ਕਰਨ ਦੇ ਨਿਰਦੇਸ਼ ਦਿੱਤੇਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਵਾਜਿਬ ਵਾਧਾ ਕੀਤਾ ਗਿਆ: ਸੋਨੀਸਹਿਕਾਰਤਾ ਮੰਤਰੀ ਨੇ ਜ਼ਮੀਨੀ ਹਕੀਕਤਾਂ ਜਾਣਨ ਲਈ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਕਬੀਰ ਜੈਯੰਤੀ 'ਤੇ ਸੂਬਾ ਵਾਸੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂਮਿਸ਼ਨ ਫਤਿਹ , ਡਿਪਟੀ ਕਮਿਸ਼ਨਰ ਨੇ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਅਚਨਚੇਤ ਚੈਕਿੰਗ ਕੀਤੀਪੰਜਾਬ ਸਰਕਾਰ ਪੁਲੀਸ ਰਾਹੀਂ ਛਾਪੇ ਮਰਵਾ ਕੇ ਸਿੱਖ ਕੌਮ ਨੂੰ ਜ਼ਲੀਲ ਕਰ ਰਹੀ ਹੈ - ਜਸਕਰਨ ਸਿੰਘ ਕਾਹਨ ਸਿੰਘ ਵਾਲਾ ਟਰਾਂਸਪੋਰਟ ਮਾਫੀਆ ਖਿਲਾਫ ਕੈਪਟਨ ਦਾ ਐਕਸ਼ਨ, ਚੁਫੇਰਿਓਂ ਵਿਰੋਧ ਮਗਰੋਂ ਵੱਡਾ ਫੈਸਲਾਪੰਜਾਬ ਦੀਆਂ 59 ਸੀਟਾਂ 'ਤੇ ਵਿਧਾਨਸਭਾ ਚੋਣ ਲੜੇਗੀ ਭਾਜਪਾ, ਅਕਾਲੀ ਦਲ ਨੂੰ ਦਰਕਿਨਾਰ ਕਰਨ ਦੀ ਤਿਆਰੀ
ਟ੍ਰਾਈਸਿਟੀ

ਅਪਰਾਧਾਂ ਦੇ ਅੰਕੜੇ ਸਾਂਝੇ ਕਰਨ ਲਈ ਪੰਚਕੂਲਾ 'ਚ ਬਣੇਗਾ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ

ਦਵਿੰਦਰ ਸਿੰਘ ਕੋਹਲੀ | July 17, 2019 09:06 PM
ਕੌਮੀ ਮਾਰਗ ਬਿਊਰੋ

 

 

ਚੰਡੀਗੜ੍ਹ - ਅੱਜ ਇਥੇ ਸੱਤ ਉੱਤਰੀ ਰਾਜਾਂ ਦੇ ਪੁਲਿਸ ਮੁਖੀਆਂ ਦੀ ਸਾਂਝੀ ਮੀਟਿੰਗ ਦੌਰਾਨ ਇਸ ਖਿੱਤੇ ਵਿੱਚ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਸਾਂਝੀ ਰਣਨੀਤੀ ਉਲੀਕਣ ਤੋਂ ਇਲਾਵਾ ਨਸ਼ਾਤਸਕਰਾਂ ਅਤੇ ਗੈਂਗਸਟਰਾਂ ਸਬੰਧੀ ਆਪਸ ਵਿੱਚ ਸੂਚਨਾਵਾਂ ਦੇ ਵਟਾਂਦਰੇ ਲਈ ਸਮੂਹ ਅਧਿਕਾਰੀ ਇੱਕ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ ਸਥਾਪਤ ਕਰਨ ਲਈ ਸਹਿਮਤ ਹੋਏ।

ਉੱਤਰ ਖੇਤਰੀ ਪੁਲਿਸ ਤਾਲਮੇਲ ਕਮੇਟੀ ਦੀ ਇਹ ਮੀਟਿੰਗ ਡੀ.ਜੀ.ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਵੱਲੋਂ ਸੱਦੀ ਗਈ ਸੀ ਜਿਸ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉੱਤਰਾਖੰਡ, ਰਾਜਸਥਾਨ ਅਤੇ ਨਵੀਂ ਦਿੱਲੀ ਦੇ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਿਲ ਸਨ।

ਸਮੂਹ ਪੁਲਿਸ ਮੁੱਖੀ ਡੀ.ਜੀ.ਪੀ ਪੰਜਾਬ ਦੀ ਇਸ ਤਜਵੀਜ 'ਤੇ ਵੀ ਸਹਿਮਤ ਹੋਏ ਕਿ ਮੈਂਬਰ ਰਾਜਾਂ ਦੀ ਪੁਲਿਸ ਨਾਲ ਸੂਚਾਨਾਵਾਂ ਦੇ ਤੁਰੰਤ ਅਦਾਨ-ਪ੍ਰਦਾਨ ਲਈ ਸੂਚਨਾ ਤਕਨੀਕ ਉਤੇਅਧਾਰਤ ਇੱਕ ਸਾਝਾਂ ਪਲੇਟਫਾਰਮ ਤਿਆਰ ਕੀਤਾ ਜਾਵੇ ਜਿਸ ਨਾਲ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖਿਲਾਫ਼ ਮੁਹਿੰਮ ਚਲਾਉਣ ਲਈ ਬਿਹਤਰ ਤਾਲਮੇਲ ਹੋ ਸਕੇਗਾ ਅਤੇ ਚੰਗੇ ਨਤੀਜੇ ਮਿਲ ਸਕਣਗੇ। ਡੀਜੀਪੀ ਪੰਜਾਬ ਦੀ ਇਸ ਤਜਵੀਜ਼ ਉਪਰ ਵੀ ਮੀਟਿੰਗ ਵਿੱਚ ਸਹਿਮਤੀ ਹੋਈ ਕਿ ਉੱਤਰੀ ਰਾਜਾਂ ਦੇ ਪੁਲਿਸ ਮੁੱਖੀਆਂ ਦੀ ਸਾਂਝੀ ਮੀਟਿੰਗ ਤਿੰਨ ਮਹੀਨਿਆਂ ਬਾਅਦ ਵਾਰੋ-ਵਾਰੀ ਵੱਖੋ-ਵੱਖਰੇ ਰਾਜਾਂ ਵਿੱਚਬੁਲਾਈ ਜਾਵੇ। ਇਸੇ ਤਰ੍ਹਾਂ ਅੱਤਵਾਦ ਵਿਰੋਧੀ ਦਸਤਾ (ਏ.ਟੀ.ਐੱਸ), ਵਿਸ਼ੇਸ਼ ਕਾਰਵਾਈ ਦਲ (ਐੱਸ.ਓ.ਜੀ), ਵਿਸ਼ੇਸ਼ ਟਾਸਕ ਫੋਰਸ (ਐੱਸ.ਟੀ.ਐੱਫ) ਅਤੇ ਵਿਸ਼ੇਸ਼ ਸੈੱਲਾਂ ਦੇ ਪੁਲਿਸ ਮੁਖੀਆਂ ਦੀ ਸਾਂਝੀਮੀਟਿੰਗ ਦੋ ਮਹੀਨਿਆਂ ਬਾਅਦ ਸੱਦੀ ਜਾਵੇ ਤਾਂ ਜੋ ਵੱਖ-ਵੱਖ ਜੁਰਮਾਂ ਨਾਲ ਸਬੰਧਿਤ ਸੂਚਨਾ ਅਤੇ ਅੰਕੜੇ ਮੈਂਬਰ ਰਾਜਾਂ ਨਾਲ ਸਾਂਝੇ ਕੀਤੇ ਜਾ ਸਕਣ ਅਤੇ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਸਕੇ।

ਮੀਟਿੰਗ ਵਿੱਚ ਹਾਜ਼ਰ ਸਮੂਹ ਪੁਲਿਸ ਅਧਿਕਾਰੀਆਂ ਨੇ ਡੀ.ਜੀ.ਪੀ ਹਰਿਆਣਾ ਮਨੋਜ ਯਾਦਵ ਵੱਲੋਂ ਪੰਚਕੂਲਾ ਵਿਖੇ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ ਸਥਾਪਤ ਕਰਨ ਉੱਤੇ ਸਹਿਮਤੀਜਤਾਈ ਜਿੱਥੇ ਕਿ ਮੈਂਬਰ ਰਾਜਾਂ ਦੇ ਨੋਡਲ ਪੁਲਿਸ ਅਫ਼ਸਰ ਬੈਠ ਕੇ ਸਬੰਧਤ ਮੈਂਬਰ ਰਾਜਾਂ ਨਾਲ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਹੋਰ ਗੰਭੀਰ ਸੰਗਠਿਤ ਜੁਰਮਾਂ ਸਬੰਧੀ ਇੱਕ ਦੂਜੇ ਨਾਲ ਸੂਚਨਾ ਅਤੇਅੰਕੜੇ ਦਾ ਵਟਾਂਦਰਾ ਕਰ ਸਕਣ। ਸਮੂਹ ਪੁਲਿਸ ਮੁੱਖੀਆਂ ਨੇ ਜੇਲ ਸੁਧਾਰਾਂ 'ਤੇ ਵੀ ਜੋਰ ਦਿੱਤਾ ਅਤੇ ਕਿਹਾ ਕਿ ਨਸਿਆਂ ਖਿਲਾਫ਼ ਮੁਹਿੰਮ ਦੋਰਾਨ ਨਸ਼ਿਆਂ ਦੀ ਮੰਗ ਘਟਾਉਣ ਲਈ ਸਿਹਤ ਅਤੇ ਸਿੱਖਿਆਵਿਭਾਗ ਸਮੇਤ ਗੈਰ ਸਰਕਾਰੀ ਸੰਸਥਾਵਾਂ ਦੀ ਵੀ ਸ਼ਮੂਲੀਅਤ ਕੀਤੀ ਜਾਵੇ।

ਹਿਮਾਚਲ ਪ੍ਰਦੇਸ਼ ਦੇ ਡੀ.ਜੀ.ਪੀ ਸੀਤਾ ਰਾਮ ਮਾਰੜੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਗੁਆਂਢੀ ਰਾਜਾਂ ਵਿਚਾਲੇ ਇਕ ਤਾਲਮੇਲ ਮੁਹਿੰਮ, ਸਾਂਝੀ ਕਾਰਵਾਈਅਤੇ ਖੁਫੀਆ ਜਾਣਕਾਰੀ ਸਾਂਝਾ ਕਰਨ ਦੀ ਜਰੂਰਤ ਹੈ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਲੋਂ ਪਠਾਨਕੋਟ ਅਤੇ ਕਾਂਗੜਾ ਇਲਾਕੇ ਵਿਚ ਅਪਰਾਧ ਖਿਲਾਫ਼ ਸਾਂਝੀ ਮੁਹਿੰਮ ਚਲਾਉਣ ਦਾ ਵੀ ਫੈਸਲਾ ਲਿਆਗਿਆ। ਉਨ੍ਹਾਂ ਨੇ ਇਹ ਵੀ ਤਜਵੀਜ ਦਿੱਤੀ ਕਿ ਮੋਬਾਈਨ ਫੋਲ ਕੂਨੈਕਸ਼ਨ ਅਤੇ ਬੈਂਕ ਖਾਤਾ ਖੋਲਣ ਵੇਲੇ ਬਾਈਓਮੀਟਰਕ ਪਛਾਣ ਵੇਰਵੇ ਹਾਸਲ ਕਰਨੇ ਜਰੂਰੀ ਬਣਾਏ ਜਾਣ।

ਚੰਡੀਗੜ੍ਹ ਦੇ ਡੀ.ਜੀ.ਪੀ ਸੰਜੇ ਬੇਨੀਵਾਲ ਨੇ ਉੱਤਰੀ ਰਾਜਾਂ ਵਿੱਚ ਮਹਾਰਾਸ਼ਟਰ ਸੰਗਠਿਤ ਅਪਰਾਧ ਰੋਕਥਾਮ ਕਾਨੂੰਨ (ਮਕੋਕਾ) ਲਾਗੂ ਕਰਨ ਦਾ ਪ੍ਰਸਤਾਵ ਕੀਤਾ ਤਾਂ ਜੋ ਗੈਂਗਸਟਰਾਂ ਨਾਲਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਿਆ ਜਾ ਸਕੇ। ਪੁਲਿਸ ਮੁਖੀਆਂ ਨੇ ਉਨ੍ਹਾਂ ਦੀ ਸਲਾਹ 'ਤੇ ਇਹ ਵੀ ਫੈਸਲਾ ਲਿਆ ਕਿ ਪੰਜਾਬ ਪੁਲਿਸ ਵਲੋਂ ਚਲਾਏ ਗਏ 'ਪੰਜਾਬ ਆਰਟੀਫਿਸ਼ੀਅਲ ਇੰਟੈਲੀਜੈਂਸਸਿਸਟਮ' ਨੂੰ ਦੂਜੇ ਰਾਜਾਂ ਵਿਚ ਵੀ ਵਰਤਣ ਦੀਆਂ ਸੰਭਾਵਨਾਵਾਂ ਤਲਾਸ਼ਿਆਂ ਜਾਣ। ਰਾਜਸਥਾਨ ਦੇ ਏ.ਡੀ.ਜੀ.ਪੀ/ਏ.ਟੀ.ਐਸ ਅਤੇ ਐਸ.ਓ.ਜੀ ਅਨਿਲ ਪਾਲੀਵਾਲ ਨੇ ਵੱਖ-ਵੱਖ ਰਾਜਾਂ ਵਿਚ ਨਸ਼ਿਆਂ ਅਤੇਅਪਰਾਧਾਂ ਵਿਚ ਸ਼ਾਮਲ ਵਿਦੇਸ਼ੀਆਂ ਨੂੰ ਵਾਪਸ ਭੇਜਣ ਲਈ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਤਜਵੀਜ ਰੱਖੀ।

ਆਈ.ਜੀ.ਪੀ./ਕਾਨੂੰਨ ਤੇ ਵਿਵਸਥਾ ਉਤਰਾਖੰਡ ਦੀਪਮ ਸੇਠ ਨੇ ਮੈਂਬਰ ਰਾਜਾਂ ਲਈ ਨਸ਼ਿਆਂ ਵਿਰੁੱਧ ਠੋਸ ਉਪਾਅ 'ਤੇ ਇਕ ਸਾਂਝੀ ਵਿਆਪਕ ਨੀਤੀ ਵਿਕਸਿਤ ਕਰਨ ਦੀ ਤਜਵੀਜ ਰੱਖੀ ਜਿਸਪੁਲਿਸ ਕੇਂਦਰੀ ਬਲ ਅਤੇ ਵਿਭਾਗ ਸ਼ਾਮਲ ਹੋਣੇ ਚਾਹੀਦੇ ਹਨ.

ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡੀ.ਜੀ.ਪੀ./ਇੰਟੈਲੀਜੈਂਸ ਪੰਜਾਬ ਵੀ.ਕੇ. ਭਾਵੜਾ, ਡੀ.ਜੀ.ਪੀ./ਅਪਰਾਧ ਹਰਿਆਣਾ ਪੀ.ਕੇ. ਅਗਰਵਾਲ, ਏ.ਡੀ.ਜੀ.ਪੀ/ਸੀ.ਆਈ.ਡੀ ਹਰਿਆਣਾ ਅਨਿਲਕੁਮਾਰ ਰਾਓ, ਆਈ.ਜੀ.ਪੀ/ਇੰਟੈਲੀਜੈਂਸ ਹਿਮਾਚਲ ਪ੍ਰਦੇਸ਼ ਦਿਲਜੀਤ ਕੁਮਾਰ ਠਾਕੁਰ, ਏ.ਡੀ.ਜੀ.ਪੀ./ਐਸ.ਟੀ.ਐਫ. ਪੰਜਾਬ ਗੁਰਪ੍ਰੀਤ ਦਿਓ, ਡੀ.ਆਈ.ਜੀ/ਯੂ.ਟੀ ਚੰਡੀਗੜ੍ਹ ਡਾ. ਓ.ਪੀ. ਮਿਸ਼ਰਾ, ਵਧੀਕ ਸੀ.ਪੀ ਕ੍ਰਾਈਮ ਨਵੀਂ ਦਿੱਲੀ ਡਾ. ਅਜੀਤ ਕੁਮਾਰ ਸਿੰਗਲਾ, ਆਈ.ਜੀ/ਐਸ.ਟੀ.ਐਫ ਆਰ.ਕੇ. ਜੈਸਵਾਲ ਅਤੇ ਕੌਸਤੁਭ ਸ਼ਰਮਾ ਡੀ.ਆਈ.ਜੀ/ ਐਸ.ਟੀ.ਐਫ ਪੰਜਾਬ ਵੀ ਮੌਜੂਦ ਸਨ।

--
-
-
-
-
Have something to say? Post your comment
ਹੋਰ ਟ੍ਰਾਈਸਿਟੀ ਖ਼ਬਰਾਂ
ਕੌਂਸਲਰ ਹਰਦੀਪ ਸਿੰਘ ਬੁਟਰੇਲਾ ਵੱਲੋਂ ਸੈਕਟਰ 41 ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ 17 ਮਈ ਨੂੰ
ਭਾਜਪਾ ਦੁਆਰਾ ਆਯੌਜਤ ਕੈਂਪ ਵਿਚ 56 ਵਰਕਰਾਂ ਨੇ ਕੀਤਾ ਖੂੰਨਦਾਨ
ਜਨਤਾ ਕਰਫਿਊ ਦੌਰਾਨ ਆਪਣੋ ਆਪਣੇ ਘਰਾਂ ਵਿੱਚ ਬੈਠ ਕੇ ਗੁਰੂ ਹਰਕ੍ਰਿਸ਼ਨ ਜੀ ਨੂੰ ਧਿਆਉਣ -ਪੰਡਿਤ ਰਾਓ ਧਰੇਨਵਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਐਨਬੀਟੀ ਵੱਲੋਂ ਲਗਾਏ ਗਏ ਕਿਤਾਬ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਵੀਸੀ ਡਾ. ਰਾਜ ਕੁਮਾਰ, ਐਸ.ਪੀ. ਸਿੰਘ ਉਬਰਾਏ ਨੇ ਸਾਂਝੇ ਤੌਰ 'ਤੇ ਕੀਤਾ
ਗੁਰਦਵਾਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਸੈਕਟਰ 34 ਵਿਖੇ ਬੀਬੀ ਲਾਭ ਕੌਰ ਡੇਰਾਬੱਸੀ ਦੀ ਹੋਈ ਅੰਤਮ ਅਰਦਾਸ
ਚੰਡੀਗੜ੍ਹ ਪੰਜਾਬੀ ਮੰਚ ਦਾ ਐਲਾਨ-ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾ ਕੇ ਹੀ ਲਵਾਂਗੇ ਦਮ-ਗੁਰਜੋਤ ਸਿੰਘ ਸਾਹਨੀ
ਪੰਜਾਬੀ ਭਾਸ਼ਾ ਦੇ ਮਸਲੇ ਨੂੰ ਲੈ ਕੇ ਵਿਚਾਰ-ਚਰਚਾ, ਸਨਮਾਨ ਸਮਾਰੋਹ ਤੇ ਕਵੀ ਦਰਬਾਰ ਐਤਵਾਰ 12 ਜਨਵਰੀ ਨੂੰ
ਪ੍ਰਸ਼ਾਸਨ ਦੀ ਪੱਤਰਕਾਰ ਮਾਨਤਾ ਕਮੇਟੀ ਦਾ ਵਫ਼ਦ ਵੀਪੀ ਸਿੰਘ ਬਦਨੌਰ ਨੂੰ ਮਿਲਿਆ
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ
ਬਾਂਸਲ, ਕਿਰਨ ਤੇ ਧਵਨ ਨੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਕੀਤਾ ਵਾਅਦਾ