Friday, September 20, 2019
Follow us on
ਤਾਜਾ ਖਬਰਾਂ
ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਦੇ ਸਿਆਸੀ ਅਤੇ ਯੋਜਨਾ ਸਲਾਹਕਾਰਾਂ ਨੂੰ ਲਾਭ ਦੇ ਅਹੁਦੇ ਤੋਂ ਬਾਹਰ ਕੱਢਣ ਲਈ ਆਰਡੀਨੈਂਸ ਲਿਆਉਣ ਦੀ ਮਨਜ਼ੂਰੀਹਰਿਆਣਾ ਸਰਕਾਰ ਨੇ ਸਬਸਿਡੀ ਦੀ ਦਰ ਨੂੰ 10 ਫੀਸਦੀ ਤੋਂ ਵੱਧਾ ਕੇ 25 ਫੀਸਦੀ ਕਰਨ ਦਾ ਫੈਸਲਾ ਕੀਤਾਬਰਗਾੜੀ ਬੇਅਦਬੀ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦੀ ਕਾਪੀ ਨਾ ਦੇਣ 'ਤੇ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਕਸੂਤਾ ਘੇਰਿਆਸਿੱਖਿਆ ਵਿਭਾਗ ਪੰਜਾਬ ਵੱਲੋਂ ‘ਮਸ਼ਾਲ' ਪ੍ਰਾਜੈਕਟ ਅਧੀਨ ਅਧਿਆਪਕਾਂ ਦੀ ਗਾਈਡੈਂਸ ਅਤੇ ਕਾਊਂਸਲਿੰਗ ਸਿਖਲਾਈ ਵਰਕਸ਼ਾਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦੇਣ ਲਈ ਚੰਨੀ ਯੂ.ਕੇ ਪਹੁੰਚੇਹਰਿਆਣਾ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ 'ਤੇ ਸੁਰੱਖਿਆ ਵੱਧਾਈਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਵਿਵਹਾਰਕ ਜੀਵਨ ਵਿੱਚ ਅਪਣਾਉਣਾ ਸਮੇਂ ਦੀ ਲੋੜ - ਡਾ. ਸਰਬਜੀਤ ਕੌਰ ਸੋਹਲਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਰਾਸ਼ਟਰੀ ਰੰਗ ਮੰਚ ਸੈਮੀਨਾਰ,ਭਾਅ ਜੀ ਗੁਰਸ਼ਰਨ ਸਿੰਘ ਨਾਟ ਉਤਸਵ ਸ਼ੁਰੂ
 
ਪੰਜਾਬ

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਵੇਂ ਮੋਟਰ ਐਕਟ ਤਹਿਤ ਹੁਣ ਲੋਕਾਂ ਨੂੰ ਇੱਕ ਸਤੰਬਰ ਤੋਂ ਕਈ ਗੁਣਾ ਜ਼ਿਆਦਾ ਜੁਰਮਾਨਾ ਪਵੇਗਾ ਭਰਨਾ

ਹਰੀਸ਼ ਚੰਦਰ ਬਾਗਾਵਾਲਾ/ਕੌਮੀ ਮਾਰਗ ਬਿਊਰੋ | August 22, 2019 09:12 PM
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਵੇਂ ਮੋਟਰ ਐਕਟ ਤਹਿਤ ਹੁਣ ਲੋਕਾਂ ਨੂੰ ਇੱਕ ਸਤੰਬਰ ਤੋਂ ਕਈ ਗੁਣਾ ਜ਼ਿਆਦਾ ਜੁਰਮਾਨਾ ਪਵੇਗਾ ਭਰਨਾ

 

ਚੰਡੀਗੜ੍ਹ:ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਕੇ ਆਪਣੀ ਤੇ ਦੂਜਿਆਂ ਦੀ ਜਾਨ ਖ਼ਤਰੇ ਵਿੱਚ ਪਾਉਣ ਵਾਲੇ ਸਾਵਧਾਨ ਹੋ ਜਾਣ । ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਵੇਂ ਮੋਟਰ ਐਕਟ ਤਹਿਤ ਹੁਣ ਇਨ੍ਹਾਂ ਲੋਕਾਂ ਨੂੰ ਇੱਕ ਸਤੰਬਰ ਤੋਂ ਕਈ ਗੁਣਾ ਜ਼ਿਆਦਾ ਜੁਰਮਾਨਾ ਭਰਨਾ ਪਵੇਗਾ । ਜਿਸਦਾ ਐਲਾਨ ਬੁੱਧਵਾਰ ਨੂੰ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਕੀਤਾ ਗਿਆ ।

ਇਸ ਮਾਮਲੇ ਵਿੱਚ ਮੰਤਰਾਲੇ ਦੀ ਨਵੀਂ ਵੈਬਸਾਈਟ ਲਾਂਚ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਨਵੇਂ ਮੋਟਰ ਵਾਹਨ ਐਕਟ, 2019 ਦੇ ਤਹਿਤ 63 ਵਿਵਸਥਾਵਾਂ, ਜਿਨ੍ਹਾਂ ਵਿੱਚ ਨਿਯਮ ਬਣਾਉਣ ਦੀ ਲੋੜ ਨਹੀਂ ਹੈ, ਨੂੰ ਸਤੰਬਰ ਤੋਂ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਨਵੇਂ ਮੋਟਰ ਐਕਟ ਵਿੱਚ ਵੱਖ- ਵੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ‘ਤੇ ਜੁਰਮਾਨੇ ਦੀ ਰਕਮ ਕਈ ਗੁਣਾ ਵਧਾ ਦਿੱਤੀ ਗਈ ਹੈ ।

ਦਰਅਸਲ, ਬਿਨ੍ਹਾਂ ਹੈਲਮਟ ਦੋਪਹੀਆਂ ਵਾਹਨ ਚਲਾਉਣ ਜਾਂ ਬਿਨ੍ਹਾਂ ਸੀਟ ਬੈਲਟ ਦੇ ਕਾਰ ਚਲਾਉਣ ‘ਤੇ ਹੁਣ 100 ਰੁਪਏ ਦੀ ਬਜਾਏ 1,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ । ਜਦਕਿ ਬਿਨ੍ਹਾਂ ਲਾਇਸੈਂਸ ਗੱਡੀ ਚਲਾਉਣ ‘ਤੇ 500 ਰੁਪਏ ਦੀ ਬਜਾਏ 5,000 ਰੁਪਏ ਦਾ ਜੁਰਮਾਨਾ ਲੱਗੇਗਾ । ਇਸ ਤੋਂ ਇਲਾਵਾ ਨਿਰਧਾਰਤ ਤੋੋਂ ਜ਼ਿਆਦਾ ਰਫ਼ਤਾਰ ‘ਤੇ ਗੱਡੀ ਚਲਾਉਣ ‘ਤੇ 400 ਰੁਪਏ ਦੀ ਬਜਾਏ ਵਾਹਨ ਹੁਣ 1000 ਰੁਪਏ ਜਾਂ 2,000 ਰੁਪਏ ਦੀ ਰਸੀਦ ਕੱਟੀ ਜਾਵੇਗੀ । ਇਸ ਐਕਟ ਦੇ ਤਹਿਤ ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ 2,000 ਰੁਪਏ ਦੀ ਬਜਾਏ 10 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ ।

ਇਸ ਸਬੰਧੀ ਜਾਣਕਰੀ ਦਿੰਦਿਆਂ ਗਡਕਰੀ ਨੇ ਕਿਹਾ ਕਿ ਮੰਤਰਾਲੇ ਨੇ ਜੁਰਮਾਨੇ ਨਾਲ ਸਬੰਧਿਤ ਸਾਰੀਆਂ ਵਿਵਸਥਾਵਾਂ ਨੂੰ ਕਾਨੂੰਨ ਮੰਤਰਾਲੇ ਕੋਲ ਰਾਏ ਲਈ ਭੇਜਿਆ ਹੈ । ਜਿਸ ਵਿੱਚ ਦੋ-ਚਾਰ ਦਿਨਾਂ ਵਿੱਚ ਉੱਥੋਂ ਮਨਜ਼ੂਰੀ ਮਿਲਣ ਦੀ ਉਮੀਦ ਹੈ । ਜਿਸਦੇ ਬਾਅਦ ਇਕ ਸਤੰਬਰ ਤੋਂ ਇਸ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇਗਾ ।

ਇਸ ਦੌਰਾਨ ਗਡਕਰੀ ਨੇ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਦੇ ਵੀ ਸੰਕੇਤ ਵੀ ਦਿੱਤੇ ਹਨ । ਉਨ੍ਹਾਂ ਕਿਹਾ ਕਿ ਦੇਸ਼ ਦੇ ਵਧੇਰੇ ਸੂਬੇ ਟਰਾਂਸਪੋਰਟ ਨਿਗਮ ਘਾਟੇ ਵਿੱਚ ਚੱਲ ਰਹੇ ਹਨ । ਇਸ ਨੂੰ ਠੀਕ ਕਰਨ ਲਈ ਅਸੀਂ ਨਵੀਂ ਟਰਾਂਸਪੋਰਟ ਨੀਤੀ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਦੇ ਸਿਆਸੀ ਅਤੇ ਯੋਜਨਾ ਸਲਾਹਕਾਰਾਂ ਨੂੰ ਲਾਭ ਦੇ ਅਹੁਦੇ ਤੋਂ ਬਾਹਰ ਕੱਢਣ ਲਈ ਆਰਡੀਨੈਂਸ ਲਿਆਉਣ ਦੀ ਮਨਜ਼ੂਰੀ
ਬਰਗਾੜੀ ਬੇਅਦਬੀ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦੀ ਕਾਪੀ ਨਾ ਦੇਣ 'ਤੇ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਕਸੂਤਾ ਘੇਰਿਆ
ਸਿੱਖਿਆ ਵਿਭਾਗ ਪੰਜਾਬ ਵੱਲੋਂ ‘ਮਸ਼ਾਲ' ਪ੍ਰਾਜੈਕਟ ਅਧੀਨ ਅਧਿਆਪਕਾਂ ਦੀ ਗਾਈਡੈਂਸ ਅਤੇ ਕਾਊਂਸਲਿੰਗ ਸਿਖਲਾਈ ਵਰਕਸ਼ਾਪ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦੇਣ ਲਈ ਚੰਨੀ ਯੂ.ਕੇ ਪਹੁੰਚੇ
ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਰਾਸ਼ਟਰੀ ਰੰਗ ਮੰਚ ਸੈਮੀਨਾਰ,ਭਾਅ ਜੀ ਗੁਰਸ਼ਰਨ ਸਿੰਘ ਨਾਟ ਉਤਸਵ ਸ਼ੁਰੂ
ਸਿੱਖਿਆ ਵਿਭਾਗ ਪੰਜਾਬ ਵੱਲੋਂ ‘ਮਸ਼ਾਲ' ਪ੍ਰਾਜੈਕਟ ਅਧੀਨ ਅਧਿਆਪਕਾਂ ਦੀ ਗਾਈਡੈਂਸ ਤੇ ਕਾਊਂਸਲਿੰਗ ਸਿਖਲਾਈ
ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਵਜੋਂ ਜਾਖੜ ਦਾ ਅਸਤੀਫਾ ਰੱਦ
ਦੂਜੇ ਦਿਨ ਪਾ੍ਇਮਰੀ ਅਧਿਆਪਕਾਂ ਸਿਖਲਾਈ ਦੇਣ ਲਈ ਰਿਸੋਰਸ ਪਰਸਨਾਂ ਨੂੰ ਈ-ਕੰਟੈਂਟ ਦੀ ਵਰਤੋਂ ਕਰਨ ਦੇ ਗੁਰ ਦੱਸੇ ਗਏ
ਬਾਦਲ ਪਰਿਵਾਰ ਦੀ ਨੂੰਹ ਆਨੰਦਪੁਰ ਸਾਹਿਬ ਮਤੇ ਅਤੇ ਅਕਾਲੀ ਦਲ ਦੇ ਸੰਘੀ ਢਾਂਚੇ ਪ੍ਰਤੀ ਆਪਣਾ ਸਟੈਂਡ ਸਪੱਸਟ ਕਰੇ
ਮੁੱਖ ਮੰਤਰੀ ਵੱਲੋਂ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਮੁਲਕ ਦੇ ਚੌਥੇ ਡਿਜੀਟਲ ਜਾਂਚ ਸਿਖਲਾਈ ਤੇ ਅਧਿਐਨ ਕੇਂਦਰ ਦਾ ਉਦਘਾਟਨ