Follow us on
Friday, June 05, 2020
ਤਾਜਾ ਖਬਰਾਂ
ਹਰਿਆਣਾ ਦੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਹੱੜ ਕੰਟਰੋਲ ਦੀ ਚੱਲ ਰਹੀ ਵੱਖ-ਵੱਖ ਥੋੜੇ ਸਮੇਂ ਦੀਆਂ ਯੋਜਨਾਵਾਂ 'ਤੇ ਕੰਮ ਤੇਜ ਕਰਨ ਦੇ ਨਿਰਦੇਸ਼ ਦਿੱਤੇਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਵਾਜਿਬ ਵਾਧਾ ਕੀਤਾ ਗਿਆ: ਸੋਨੀਸਹਿਕਾਰਤਾ ਮੰਤਰੀ ਨੇ ਜ਼ਮੀਨੀ ਹਕੀਕਤਾਂ ਜਾਣਨ ਲਈ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਕਬੀਰ ਜੈਯੰਤੀ 'ਤੇ ਸੂਬਾ ਵਾਸੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂਮਿਸ਼ਨ ਫਤਿਹ , ਡਿਪਟੀ ਕਮਿਸ਼ਨਰ ਨੇ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਅਚਨਚੇਤ ਚੈਕਿੰਗ ਕੀਤੀਪੰਜਾਬ ਸਰਕਾਰ ਪੁਲੀਸ ਰਾਹੀਂ ਛਾਪੇ ਮਰਵਾ ਕੇ ਸਿੱਖ ਕੌਮ ਨੂੰ ਜ਼ਲੀਲ ਕਰ ਰਹੀ ਹੈ - ਜਸਕਰਨ ਸਿੰਘ ਕਾਹਨ ਸਿੰਘ ਵਾਲਾ ਟਰਾਂਸਪੋਰਟ ਮਾਫੀਆ ਖਿਲਾਫ ਕੈਪਟਨ ਦਾ ਐਕਸ਼ਨ, ਚੁਫੇਰਿਓਂ ਵਿਰੋਧ ਮਗਰੋਂ ਵੱਡਾ ਫੈਸਲਾਪੰਜਾਬ ਦੀਆਂ 59 ਸੀਟਾਂ 'ਤੇ ਵਿਧਾਨਸਭਾ ਚੋਣ ਲੜੇਗੀ ਭਾਜਪਾ, ਅਕਾਲੀ ਦਲ ਨੂੰ ਦਰਕਿਨਾਰ ਕਰਨ ਦੀ ਤਿਆਰੀ
ਪੰਜਾਬ

ਰਿਹਾਇਸ਼ੀ ਖੇਤਰ ਦੇ ਉਦਯੋਗਾਂ ਦੀ ਹੋ ਸਕਦੀ ਹੈ ਵਿਦਾਈ, ਹਾਦਸਿਆ ਨੂੰ ਦੇਖਦਿਆ ਸਰਕਾਰ ਗੰਭੀਰ ਕਦਮ ਪੁੱਟਣ ਦੀ ਤਿਆਰੀ ਵਿਚ

ਕੌਮੀ ਮਾਰਗ ਬਿਊਰੋ/ਹਰੀਸ਼ ਚੰਦਰ ਬਾਗਾਵਾਲਾ | October 05, 2019 06:37 PM
ਰਿਹਾਇਸ਼ੀ ਖੇਤਰ ਦੇ ਉਦਯੋਗਾਂ ਦੀ ਹੋ ਸਕਦੀ ਹੈ ਵਿਦਾਈ, ਹਾਦਸਿਆ ਨੂੰ ਦੇਖਦਿਆ ਸਰਕਾਰ ਗੰਭੀਰ ਕਦਮ ਪੁੱਟਣ ਦੀ ਤਿਆਰੀ ਵਿਚ


ਚੰਡੀਗੜ•, ਪੰਜਾਬ ਦੇ ਰਿਹਾਇਸ਼ੀ ਖੇਤਰਾਂ ਵਿਚ ਚੱਲ ਰਹੇ ਉਦਯੋਗਾਂ ਦੀ ਵਿਦਾਈ ਹੋ ਸਕਦੀ ਹੈ। ਦਿਨ ਬ ਦਿਨ ਰਿਹਾਇਸ਼ੀ ਖੇਤਰਾਂ ਵਿਚ ਲੱਗੇ ਉਦਯੋਗਾਂ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦਿਆ ਪੰਜਾਬ ਸਰਕਾਰ ਛੇਤੀ ਹੀ ਇਸ ਬਾਰੇ ਨੀਤੀ ਲਿਆਉਣ ਦੀ ਤਿਆਰੀ ਵਿਚ ਹੈ। ਇਸ ਪ੍ਰਕ੍ਰਿਆ ਦੇ ਮੁੱਢਲੇ ਰੂਪ ਵਿਚ ਇਕ ਸਰਵੇਂ ਕਰਵਾਉਣ ਦੀ ਤਿਆਰੀ ਹੈ, ਜਿਸ ਵਿਚ ਇਹ ਵੇਖਿਆ ਜਾਵੇਗਾ ਕਿ ਸੂਬੇ ਦੇ ਰਿਹਾਇਸ਼ੀ ਖੇਤਰਾਂ ਵਿਚ ਅਜਿਹੇ ਕਿੰਨੇ ਉਦਯੋਗ ਹਨ, ਜਿਨ•ਾਂ ਨੂੰ ਖਤਰਨਾਕ ਉਦਯੋਗਾਂ ਦੀ ਸ਼੍ਰੇਣੀ ਵਿਚ ਲਿਆ ਜਾਂਦਾ ਹੈ। ਉਦਯੋਗ ਵਿਭਾਗ ਦੇ ਸੂਤਰਾਂ ਅਨੁਸਾਰ, ਸੂਬੇ ਵਿਚ ਚੱਲ ਰਹੀਆਂ ਉਪ ਚੋਣਾਂ ਤੋਂ ਬਾਅਦ ਇਸ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।
ਅੰਮ੍ਰਿਤਸਰ, ਤਰਨਤਾਰਨ, ਬਟਾਲਾ ਆਦਿ ਤੋਂ ਇਲਾਵਾ ਪੰਜਾਬ ਵਿਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਰਿਹਾਇਸ਼ੀ ਖੇਤਰ ਵਿਚ ਲੱਗੇ ਉਦਯੋਗਾਂ ਵਿਚ ਧਮਾਕੇ, ਗੈਸ-ਕੈਮੀਕਲ ਲੀਕ, ਪ੍ਰਦੂਸ਼ਨ ਫੈਲਾਉਣ ਆਦਿ ਦੀ ਘਟਨਾ ਵਾਪਰਦੀ ਹੀ ਰਹਿੰਦੀ ਹੈ। ਅਜਿਹੀਆਂ ਘਟਨਾਵਾ ਵਿਚ ਜਿਆਦਾਤਰ ਘਟਨਾਵਾਂ ਪ੍ਰਸ਼ਾਸ਼ਨ ਦੀ ਨਜ਼ਰ ਆਏ ਬਿਨ•ਾਂ ਹੀ ਦਬਾ ਦਿੱਤੀਆ ਜਾਂਦੀਆਂ ਹਨ। ਪਰ ਪਿੱਛੇ ਜਿਹੇ ਬਟਾਲਾ ਦੀ ਇਕ ਫੈਕਟਰੀ ਵਿਚ ਵਾਪਰੀ ਘਟਨਾ ਨੇ ਸਰਕਾਰ ਦਾ ਧਿਆਨ ਇਸ ਪਾਸੇ ਵੱਲ ਖਿੱਚਿਆ ਹੈ। ਇਸ ਘਟਨਾ ਵਿਚ 16 ਲੋਕਾਂ ਦੀ ਮੌਤ ਹੋ ਗਈ ਸੀ। ਖਾਸ ਗੱਲ ਇਹ ਵੀ ਹੈ ਕਿ ਅਤੀਤ ਦੀ ਬਾਦਲ ਸਰਕਾਰ ਵੱਲੋਂ ਵੀ ਰਿਹਾਇਸ਼ੀ ਖੇਤਰ ਵਿਚ ਚੱਲਦੇ ਸਨਅਤੀ ਪਲਾਟਾਂ ਵਿਚ ਹੁੰਦੀਆਂ ਘਟਨਾਵਾਂ ਨੂੰ ਦੇਖਦਿਆ ਇਕ ਸਰਵੇਂ ਕਰਵਾਇਆ ਸੀ, ਇਸ ਸਰਵੇਂ ਦਾ ਨਤੀਜਾ ਕੀ ਹੋਇਆ, ਇਹ ਗੱਲ ਹਾਲੇ ਵੀ ਇਕ ਭੇਤ ਵਾਂਗ ਹੈ। ਸੂਬੇ ਵਿਚ ਇਸ ਸਮੇਂ ਕਰੀਬ ਦੋ ਲੱਖ ਛੋਟੇ ਉਦਯੋਗ ਚੱਲ ਰਹੇ ਹਨ ਜਦਕਿ ਦਰਮਿਆਨੇ ਅਤੇ ਵੱਡੇ ਉਦਯੋਗਾਂ ਦੀ ਗਿਣਤੀ 600 ਦੇ ਕਰੀਬ ਹੈ।
ਸੂਬੇ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੌੜਾ ਨੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਕਿਵੇਂ ਵੀ ਉਦਯੋਗ ਨੂੰ ਰਿਹਾਇਸ਼ੀ ਖੇਤਰ ਵਿਚ ਲਗਾਉਣ ਲਈ ਐਨ À ਸੀ ਨਹੀਂ ਜਾਰੀ ਕੀਤਾ ਜਾ ਰਿਹਾ। ਜਦਕਿ ਪੁਰਾਣੇ ਰਿਹਾਇਸ਼ੀ ਖੇਤਰਾਂ ਵਿਚ ਸਥਾਪਿਤ ਉਦਯੋਗਾਂ ਬਾਰੇ ਸਰਕਾਰ ਛੇਤੀ ਹੀ ਸਰਵੇਂ ਕਰਵਾਉਣ ਦੀ ਤਿਆਰੀ ਵਿਚ ਹਨ। ਉਨ•ਾਂ ਇਹ ਵੀ ਕਿਹਾ ਕਿ ਜਿਲ•ਾਂ ਡਿਪਟੀ ਕਮਿਸ਼ਨਰਾਂ ਨੂੰ ਸਮੇਂ ਸਮੇਂ ਸਿਰ ਅਜਿਹੀਆਂ ਸਨਅਤਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ, ਜਿਨ•ਾਂ ਨੂੰ ਖਤਰਨਾਕ ਉਦਯੋਗ ਕਿਹਾ ਜਾਂਦਾ ਹੈ।
ਏਧਰ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਰਿਹਾਇਸ਼ੀ ਖੇਤਰਾਂ ਵਿਚ ਲੱਗੇ ਛੋਟੇ ਉਦਯੋਗਾਂ ਨੂੰ ਅੰਦਰ ਹੀ ਅੰਦਰ ਅਜਿਹੇ ਉਦਯੋਗਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਜੋ ਨਾ ਸਿਰਫ਼ ਵਾਤਾਵਰਣ ਲਈ ਖਤਰਨਾਕ ਹਨ, ਸਗੋਂ ਜਿੰਦਗੀਆਂ ਲਈ ਵੀ ਮਾਰੂ ਹਨ। ਜਲੰਧਰ, ਲੁਧਿਆਣਾ ਤੋਂ ਇਲਾਵਾ ਜਿਲ•ਾਂ ਮੁਹਾਲੀ ਵਿਚ ਖਾਸ ਕਰਕੇ ਇਸਦੇ ਕਸਬਾ ਡੇਰਾ ਬੱਸੀ ਵਿਚ ਅਜਿਹੀ ਉਦਯੋਗ ਵੱਧ ਰਹੇ ਹਨ, ਜੋ ਨਿਯਮਾਂ ਦੀ ਉਲੰਘਨਾ ਕਰਕੇ ਵੱਧ ਰਹੇ ਹਨ।

--
-
-
-
-
Have something to say? Post your comment
ਹੋਰ ਪੰਜਾਬ ਖ਼ਬਰਾਂ
ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਵਾਜਿਬ ਵਾਧਾ ਕੀਤਾ ਗਿਆ: ਸੋਨੀ
ਸਹਿਕਾਰਤਾ ਮੰਤਰੀ ਨੇ ਜ਼ਮੀਨੀ ਹਕੀਕਤਾਂ ਜਾਣਨ ਲਈ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਮਿਸ਼ਨ ਫਤਿਹ , ਡਿਪਟੀ ਕਮਿਸ਼ਨਰ ਨੇ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਅਚਨਚੇਤ ਚੈਕਿੰਗ ਕੀਤੀ
ਪੰਜਾਬ ਸਰਕਾਰ ਪੁਲੀਸ ਰਾਹੀਂ ਛਾਪੇ ਮਰਵਾ ਕੇ ਸਿੱਖ ਕੌਮ ਨੂੰ ਜ਼ਲੀਲ ਕਰ ਰਹੀ ਹੈ - ਜਸਕਰਨ ਸਿੰਘ ਕਾਹਨ ਸਿੰਘ ਵਾਲਾ
ਟਰਾਂਸਪੋਰਟ ਮਾਫੀਆ ਖਿਲਾਫ ਕੈਪਟਨ ਦਾ ਐਕਸ਼ਨ, ਚੁਫੇਰਿਓਂ ਵਿਰੋਧ ਮਗਰੋਂ ਵੱਡਾ ਫੈਸਲਾ
ਪੰਜਾਬ ਦੀਆਂ 59 ਸੀਟਾਂ 'ਤੇ ਵਿਧਾਨਸਭਾ ਚੋਣ ਲੜੇਗੀ ਭਾਜਪਾ, ਅਕਾਲੀ ਦਲ ਨੂੰ ਦਰਕਿਨਾਰ ਕਰਨ ਦੀ ਤਿਆਰੀ
ਪੰਜਾਬੀ ਗਾਇਕ ਅਵੀ ਸ਼ੇਰਗਿੱਲ ਦਾ ਪੰਜਾਬੀ ਗੀਤ 'ਖਲਨਾਇਕ' ਕੀਤਾ ਰਲੀਜ਼
ਸੁੰਨੇ ਸ਼ਾਜ- ਸੁਣੇ ਸਰਕਾਰ, ਕਲਾਕਾਰਾਂ ਵਲੋਂ ਆਪਣੇ ਘਰਾਂ 'ਚ ਸ਼ਾਜ ਰੱਖਕੇ ਕੀਤਾ ਰੋਸ ਪ੍ਰਦਸ਼ਨ
ਕਾਰਪੋਰੇਟ ਘਰਾਣਿਆਂ ਲਈ ਕੇਂਦਰ ਸਰਕਾਰ ਖੇਤੀ ਅਰਥਚਾਰੇ ਨੂੰ ਝਪਟਣ ਦੀ ਤਿਆਰੀ 'ਚ -ਬੁਰਜ਼ਗਿੱਲ/ਜਗਮੋਹਨ/
ਮਹਿੰਦਰਾ ਦੇ ਬਾਜਵਾ ਨੂੰ ਸਲਾਹ: ਮੁੱਖ ਮੰਤਰੀ ਨੂੰ ਲਿਖੀ ਚਿੱਠੀ ਚ ਮੁੱਖ ਮੰਤਰੀ ਨੂੰ ਸੰਬੋਧਨ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਮੀਡੀਆ ਨੂੰ