Follow us on
Friday, June 05, 2020
ਤਾਜਾ ਖਬਰਾਂ
ਹਰਿਆਣਾ ਦੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਹੱੜ ਕੰਟਰੋਲ ਦੀ ਚੱਲ ਰਹੀ ਵੱਖ-ਵੱਖ ਥੋੜੇ ਸਮੇਂ ਦੀਆਂ ਯੋਜਨਾਵਾਂ 'ਤੇ ਕੰਮ ਤੇਜ ਕਰਨ ਦੇ ਨਿਰਦੇਸ਼ ਦਿੱਤੇਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਵਾਜਿਬ ਵਾਧਾ ਕੀਤਾ ਗਿਆ: ਸੋਨੀਸਹਿਕਾਰਤਾ ਮੰਤਰੀ ਨੇ ਜ਼ਮੀਨੀ ਹਕੀਕਤਾਂ ਜਾਣਨ ਲਈ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਕਬੀਰ ਜੈਯੰਤੀ 'ਤੇ ਸੂਬਾ ਵਾਸੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂਮਿਸ਼ਨ ਫਤਿਹ , ਡਿਪਟੀ ਕਮਿਸ਼ਨਰ ਨੇ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਅਚਨਚੇਤ ਚੈਕਿੰਗ ਕੀਤੀਪੰਜਾਬ ਸਰਕਾਰ ਪੁਲੀਸ ਰਾਹੀਂ ਛਾਪੇ ਮਰਵਾ ਕੇ ਸਿੱਖ ਕੌਮ ਨੂੰ ਜ਼ਲੀਲ ਕਰ ਰਹੀ ਹੈ - ਜਸਕਰਨ ਸਿੰਘ ਕਾਹਨ ਸਿੰਘ ਵਾਲਾ ਟਰਾਂਸਪੋਰਟ ਮਾਫੀਆ ਖਿਲਾਫ ਕੈਪਟਨ ਦਾ ਐਕਸ਼ਨ, ਚੁਫੇਰਿਓਂ ਵਿਰੋਧ ਮਗਰੋਂ ਵੱਡਾ ਫੈਸਲਾਪੰਜਾਬ ਦੀਆਂ 59 ਸੀਟਾਂ 'ਤੇ ਵਿਧਾਨਸਭਾ ਚੋਣ ਲੜੇਗੀ ਭਾਜਪਾ, ਅਕਾਲੀ ਦਲ ਨੂੰ ਦਰਕਿਨਾਰ ਕਰਨ ਦੀ ਤਿਆਰੀ
ਪੰਜਾਬ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕੇਂਦਰ ਸਰਕਾਰ ਦੇ ਕਣਕ ਦੇ ਭਾਅ ਵਿੱਚ ਕੀਤੇ 85 ਰੁਪਏ ਦਾ ਵਾਧਾ ਰੱਦ

ਕੌਮੀ ਮਾਰਗ ਬਿਊਰੋ | October 07, 2019 05:31 PM
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕੇਂਦਰ ਸਰਕਾਰ  ਦੇ ਕਣਕ ਦੇ ਭਾਅ ਵਿੱਚ ਕੀਤੇ 85 ਰੁਪਏ ਦਾ ਵਾਧਾ ਰੱਦ

 

ਚੰਡੀਗੜ੍ਹ: 

ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਦੇ ਸੱਦੇ 'ਤੇ ਅੱਜ ਪੰਜਾਬ ਦੇ 8 ਜ਼ਿਲ੍ਹਿਆਂ (ਫਤਿਹਗੜ੍ਹ ਸਾਹਿਬ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਫਰੀਦਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ) ਵਿਖੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਰੋਸ ਧਰਨੇ, ਰੋਸ ਮੁਜਾਹਰੇ ਅਤੇ ਕਿਸਾਨ ਮੁਕਤੀ ਕਾਨਫਰੰਸਾਂ ਕਰਦੇ ਹੋਏ, ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ, ਪੰਜਾਬ ਸਰਕਾਰ ਅਤੇ ਪ੍ਰਧਾਨ ਮੰਤਰੀ, ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ। ਧਰਨਿਆਂ ਵਿੱਚ ਸ਼ਾਮਲ ਕਿਸਾਨਾਂ ਨੂੰ ਵੱਖ ਵੱਖ ਜ਼ਿਲ੍ਹਿਆਂ ਵਿੱਚ ਸੂਬਾ ਆਗੂਆਂ ਦੇ ਨਾਲ ਨਾਲ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਲੀਡਰਾਂ ਨੇ ਵੀ ਸੰਬੋਧਨ ਕੀਤਾ। ਸੂਬਾ ਆਗੂਆਂ,ਅਵਤਾਰ ਸਿੰਘ ਮਹਿੰਮਾ ਅਤੇ ਗੁਰਮੀਤ ਸਿੰਘ ਮਹਿੰਮਾਂ ਜਿਲ੍ਹਾ ਫ਼ਿਰੋਜ਼ਪੁਰ,ਰੇਸ਼ਮ ਸਿੰਘ ਮਿੱਡਾ ਜ਼ਿਲ੍ਹਾ ਫਾਜ਼ਿਲਕਾ, ਲਾਲ ਸਿੰਘ ਗੋਲੇਵਾਲਾ, ਜ਼ਿਲ੍ਹਾ ਫ਼ਰੀਦਕੋਟ; ਗੁਰਦੀਪ ਸਿੰਘ ਵੈਰੋਕੇ ਅਤੇ ਸੁਰਜੀਤ ਸਿੰਘ ਕੋਟਲਾ, ਜ਼ਿਲ੍ਹਾ ਮੋਗਾ; ਬਲਵੰਤ ਸਿੰਘ ਮਹਿਰਾਜ ਅਤੇ ਮਲਕੀਤ ਸਿੰਘ ਭਾਈਰੂਪਾ, ਜ਼ਿਲ੍ਹਾ ਬਠਿੰਡਾ; ਉੱਗਰ ਸਿੰਘ ਮੀਰਪੁਰੀਆ ਅਤੇ ਜੁਗਰਾਜ ਸਿੰਘ ਗੋਰਖ਼ਨਾਥ ਅਤੇ ਕੇਵਲ ਸਿੰਘ ਅਕਲੀਆ, ਜ਼ਿਲ੍ਹਾ ਮਾਨਸਾ; ਹਰਨੇਕ ਸਿੰਘ ਭੱਲਮਾਜਰਾ ਅਤੇ ਜਸਬੀਰ ਸਿੰਘ ਚਨਾਰਥਲ ਕਲਾਂ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਡਾਕਟਰ ਦਰਸ਼ਨ ਪਾਲ, ਜੰਗ ਸਿੰਘ ਭਟੇੜ੍ਹੀ ਕਲਾਂ ਅਤੇ ਹਰਭਜਨ ਸਿੰਘ ਬੁੱਟਰ, ਜ਼ਿਲ੍ਹਾ ਪਟਿਆਲਾ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ, ਇਕਜੁੱਟ ਆਵਾਜ਼ ਵਿੱਚ ਕਿਹਾ ਕਿ ਜਿਥੇ ਅੱਜ ਅਸੀਂ ਇੱਕ ਪਾਸੇ ਆੜ੍ਹਤੀਆ ਪ੍ਰਬੰਧ ਅਤੇ ਸੂਦਖੋਰੀ ਤੋਂ ਮੁਕਤੀ ਚਾਹੁੰਦੇ ਹਾਂ, ਕਿਸਾਨਾਂ ਨੂੰ ਕਰਜ਼ੇ ਤੋਂ ਸੰਪੂਰਨ ਮੁਕਤੀ ਅਤੇ ਖੁਦਕੁਸ਼ੀਆਂ ਤੋਂ ਮੁਕਤੀ ਚਾਹੁੰਦੇ ਹੋਏ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਕੁੱਦੇ ਹੋਏ ਹਾਂ ਉਥੇ ਦੂਸਰੇ ਪਾਸੇ ਕਿਸਾਨਾਂ ਦੀਆਂ ਜਿਣਸਾਂ ਦੇ ਭਾਅ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਐਲਾਨ ਕਰਵਾਉਣ ਲਈ, ਫ਼ਸਲਾਂ ਦੀ ਅਦਇ ਗੀ ਸਿੱਧੀ ਕਿਸਾਨਾਂ ਦੇ ਖ਼ਾਤਿਆਂ 'ਚ ਪਵਾਉਣ ਲਈ ਅਤੇ ਖਾਲੀ ਪਰੋਨੋਟਾਂ, ਬੈਨਾਮਿਆਂ,ਰਹਿਣਨਾਮਿਆਂ ਅਤੇ ਖਾਲੀ ਚੈਕਾਂ ਵਰਗੇ ਕਾਗਜ਼ਾਤਾਂ ਨੂੰ ਰੱਦ ਕਰਵਾਉਣ ਅਤੇ ਕੋਰਟਾਂ 'ਚ ਚਲਦੇ ਕੇਸ ਠੱਪ ਕਰਵਾਉਣ ਲਈ ਲੜ ਰਹੇ ਹਾਂ। ਇਸਦੇ ਦੇ ਨਾਲ ਨਾਲ 60 ਸਾਲ ਤੋਂ ਉੱਪਰ ਕਿਸਾਨ ਔਰਤਾਂ ਅਤੇ ਮਰਦਾਂ ਲਈ 5000 ਰੁਪਏ ਪ੍ਰਤੀ ਮਹੀਨਾਂ ਪੈਨਸ਼ਨ ਲੈਣ ਦੀ ਲੜਾਈ ਵੀ ਲੜ ਰਹੇ ਹਾਂ।

ਆਗੂਆਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਕਣਕ ਦੇ ਭਾਅ ਵਿੱਚ ਕੀਤੇ 85 ਰੁਪਏ ਦੇ ਨਿਗੂਣੇ ਵਾਧੇ ਨੂੰ ਰੱਦ ਕਰਦਿਆਂ ਮੰਗ ਕੀਤੀ ਕਿ ਸਵਾਮੀਨਾਥਨ ਕਮੇਟੀ ਮੁਤਬਿਕ ਜੋ ਕਣਕ ਦਾ ਭਾਅ 2600 ਰੁਪਏ ਕੁਇੰਟਲ ਤੋਂ ਵੱਧ ਬਣਦਾ ਹੈ, ਉਹ ਦਿੱਤਾ ਜਾਵੇ। ਝੋਨੇ ਦਾ ਫੌਰੀ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕੀਤਾ ਜਾਵੇ। ਪਰਾਲੀ ਦੀ ਸਾਂਭ ਸੰਭਾਲ ਲਈ 200 ਰੁਪਏ ਪ੍ਰਤੀ ਕੁਇੰਟਲ ਸਹਾਇਤਾ ਦਿੱਤੀ ਜਾਵੇ। ਝੋਨੇ ਦੀ ਨਮੀਂ 18% ਤੋਂ ਵਧਾ ਕੇ 22% ਕੀਤੀ ਜਾਵੇ ਅਤੇ ਬਦਰੰਗ ਦਾਣੇ ਦੀ ਦਰ 8% ਕੀਤੀ ਜਾਵੇ। ਅਵਾਰਾਂ ਪਸ਼ੂਆਂ ਅਤੇ ਜਾਨਵਰਾਂ ਦੀ ਸਾਂਭ ਸੰਭਾਲ ਪੰਜਾਬ ਅਤੇ ਕੇਂਦਰ ਸਰਕਾਰਾਂ ਆਪ ਕਰਨ।

ਆਗੂਆਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਰਜੇ, ਸੂਦਖੋਰੀ, ਆੜ੍ਹਤੀਆਂ ਅਤੇ ਖੁੱਦਕੁਸ਼ੀਆਂ ਤੋਂ ਮੁਕਤੀ ਲਈ ਲੜੇ ਜਾ ਰਹੇ ਸੰਘੲਸ਼ ਬਾਰੇ ਜਾਣਕਾਰੀ ਦਿੰਦਿਆਂ ਐਲਾਨ ਕੀਤਾ ਕਿ ਸੂਦਖੋਰੀ,ਸੂਦਖੋਰ ਆੜ੍ਹਤੀਆਂ ਅਤੇ ਦੋਵੇਂ ਸਰਕਾਰਾਂ ਭਾਵ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ, ਇਹਨਾਂ ਚਾਰਾਂ ਦੀਆਂ ਅਰਥੀਆਂ ਸਾਰਾ ਸਾਲ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਵਿੱਚ ਸਾੜੀਆਂ ਜਾਣਗੀਆਂ ਕਿਉਂਕਿ ਇਨ੍ਹਾਂ ਸਰਕਾਰਾਂ ਅਤੇ ਸੂਦਖੋਰਾਂ ਦੀਆਂ ਨੀਤੀਆਂ ਕਰਕੇ ਚੱੜ੍ਹੇ ਕਰਜ਼ੇ ਦੇ ਬੋਝ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਮੂੰਹ ਵਿੱਚ ਧੱਕ ਦਿੱਤਾ ਹੈ। ਇਸ ਲਈ ਕਿਸਾਨਾਂ ਦਾ ਸੰਘਰਸ਼ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਦੀ ਅਗਵਾਈ ਵਿੱਚ ਜਾਰੀ ਹੀ ਨਹੀਂ ਰਹੇਗਾ ਸਗੋਂ ਇਸ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ ਜਿਸ ਵਿੱਚ ਰੋਸ ਮੁਜ਼ਾਹਰੇ, ਝੰਡੇ ਮਾਰਚ, ਰੈਲੀਆਂ, ਮੀਟਿੰਗਾਂ ਕਰਦੇ ਹੋਏ ਦਸੰਬਰ ਮਹੀਨੇ ਦੇ ਸ਼ੁਰੂ ਵਿੱਚ ਵੱਡੇ ਕਾਫਲਿਆਂ ਦੇ ਰੂਪ ਵਿੱਚ ਪੈਦਲ ਯਾਤਰਾਵਾਂ ਕਰਦੇ ਹੋਏ ਕਿਸਾਨ, ਹਜ਼ਾਰਾਂ ਦੀ ਗਿਣਤੀ ਵਿੱਚ ਚੰਡੀਗੜ੍ਹ ਅਮਰਿੰਦਰ ਸਿੰਘ ਦੇ ਦਫ਼ਤਰ ਵੱਲ ਪੈਦਲ ਮਾਰਚ ਕਰਨਗੇ ਤਾਂ ਜੋ ਪੰਜਾਬ ਸਰਕਾਰ ਅਤੇ ਉਸ ਦੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ ਅਤੇ ਉਸ ਵੱਲੋਂ ਐਲਾਨ ਕੀਤੇ ਕਰਜ਼ਾ ਮੁਕਤੀ ਦੇ ਵਾਅਦੇ 'ਚ ਕੀਤੀ ਵਾਧਾ ਖ਼ਿਲਾਫ਼ੀ ਯਾਦ ਕਰਵਾਉਂਦਿਅ ਬਾਕੀ ਰਹਿੰਦੇ ਕਿਸਾਨਾਂ ਦੇ ਸਾਰੇ ਕਰਜਿਆਂ ਤੋਂ ਮੁਕਤੀ ਦੇ ਕੀਤੇ ਐਲਾਨ ਨੂੰ ਲਾਗੂ ਕਰਵਾਇਆ ਜਾ ਸਕੇ।

ਆਗੂਆਂ ਨੇ ਅੱਗੇ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿੱਥੇ ਪੰਜਾਬ ਦੇ ਵਿੱਚ ਬਾਕੀ ਯੂਨੀਅਨਾਂ ਨਾਲ ਮਿਲ ਕੇ ਕਿਸਾਨ ਮਸਲਿਆਂ ਤੇ ਸੰਘਰਸ਼ ਦਾ ਕਰ ਰਹੀ ਹੈ, ਉੱਥੇ ਭਾਰਤ ਪੱਧਰ ਤੇ 207 ਕਿਸਾਨ ਜਥੇਬੰਦੀਆਂ ਦੇ 'ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ' ਦੇ ਵਿੱਚ ਵੀ ਯੋਗਦਾਨ ਪਾ ਰਹੀ ਹੈ। ਤਾਲਮੇਲ ਸੰਘਰਸ਼ ਕਮੇਟੀ ਵੱਲੋਂ 29-30 ਨਵੰਬਰ ਨੂੰ ਦਿੱਲੀ ਵਿਖੇ ਇੱਕ ਵਿਸ਼ਾਲ ਕਿਸਾਨ ਮੁਕਤੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਵਿਚ ਸਾਰੇ ਭਾਰਤ ਦੀਆਂ ਜਥੇਬੰਦੀਆਂ ਦੀ ਨੁਮਾਇੰਦਗੀ ਕਰਦੇ ਹੋਏ ਕਿਸਾਨ ਇਕੱਠੇ ਹੋਣਗੇ ਅਤੇ ਕਿਸਾਨੀ ਮੁੱਦਿਆਂ ਉੱਤੇ ਲੜੇ ਜਾਣ ਵਾਲੇ ਸੰਘਰਸ਼ਾਂ ਦਾ ਐਲਾਨ ਕਰਨਗੇ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਿਸਾਨ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਪਹੁੰਚਣਗੇ।

--
-
-
-
-
Have something to say? Post your comment
ਹੋਰ ਪੰਜਾਬ ਖ਼ਬਰਾਂ
ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਵਾਜਿਬ ਵਾਧਾ ਕੀਤਾ ਗਿਆ: ਸੋਨੀ
ਸਹਿਕਾਰਤਾ ਮੰਤਰੀ ਨੇ ਜ਼ਮੀਨੀ ਹਕੀਕਤਾਂ ਜਾਣਨ ਲਈ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਮਿਸ਼ਨ ਫਤਿਹ , ਡਿਪਟੀ ਕਮਿਸ਼ਨਰ ਨੇ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਅਚਨਚੇਤ ਚੈਕਿੰਗ ਕੀਤੀ
ਪੰਜਾਬ ਸਰਕਾਰ ਪੁਲੀਸ ਰਾਹੀਂ ਛਾਪੇ ਮਰਵਾ ਕੇ ਸਿੱਖ ਕੌਮ ਨੂੰ ਜ਼ਲੀਲ ਕਰ ਰਹੀ ਹੈ - ਜਸਕਰਨ ਸਿੰਘ ਕਾਹਨ ਸਿੰਘ ਵਾਲਾ
ਟਰਾਂਸਪੋਰਟ ਮਾਫੀਆ ਖਿਲਾਫ ਕੈਪਟਨ ਦਾ ਐਕਸ਼ਨ, ਚੁਫੇਰਿਓਂ ਵਿਰੋਧ ਮਗਰੋਂ ਵੱਡਾ ਫੈਸਲਾ
ਪੰਜਾਬ ਦੀਆਂ 59 ਸੀਟਾਂ 'ਤੇ ਵਿਧਾਨਸਭਾ ਚੋਣ ਲੜੇਗੀ ਭਾਜਪਾ, ਅਕਾਲੀ ਦਲ ਨੂੰ ਦਰਕਿਨਾਰ ਕਰਨ ਦੀ ਤਿਆਰੀ
ਪੰਜਾਬੀ ਗਾਇਕ ਅਵੀ ਸ਼ੇਰਗਿੱਲ ਦਾ ਪੰਜਾਬੀ ਗੀਤ 'ਖਲਨਾਇਕ' ਕੀਤਾ ਰਲੀਜ਼
ਸੁੰਨੇ ਸ਼ਾਜ- ਸੁਣੇ ਸਰਕਾਰ, ਕਲਾਕਾਰਾਂ ਵਲੋਂ ਆਪਣੇ ਘਰਾਂ 'ਚ ਸ਼ਾਜ ਰੱਖਕੇ ਕੀਤਾ ਰੋਸ ਪ੍ਰਦਸ਼ਨ
ਕਾਰਪੋਰੇਟ ਘਰਾਣਿਆਂ ਲਈ ਕੇਂਦਰ ਸਰਕਾਰ ਖੇਤੀ ਅਰਥਚਾਰੇ ਨੂੰ ਝਪਟਣ ਦੀ ਤਿਆਰੀ 'ਚ -ਬੁਰਜ਼ਗਿੱਲ/ਜਗਮੋਹਨ/
ਮਹਿੰਦਰਾ ਦੇ ਬਾਜਵਾ ਨੂੰ ਸਲਾਹ: ਮੁੱਖ ਮੰਤਰੀ ਨੂੰ ਲਿਖੀ ਚਿੱਠੀ ਚ ਮੁੱਖ ਮੰਤਰੀ ਨੂੰ ਸੰਬੋਧਨ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਮੀਡੀਆ ਨੂੰ