Friday, October 19, 2018
Follow us on
ਤਾਜਾ ਖਬਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾਅਕਾਲੀ-ਭਾਜਪਾ ਵਫ਼ਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਨੂੰ ਗਰਮਖ਼ਿਆਲੀਆਂ ਦੀ ਪਿੱਠ ਥਾਪੜਣ ਤੋਂ ਰੋਕਣਬਾਦਲਾਂ ਨੂੰ ਪੂਰਨ ਸੁਰੱਖਿਆ ਮੁਹੱਈਆ ਕਰਵਾਏਗੀ ਪੰਜਾਬ ਸਰਕਾਰ: ਕੈਪਟਨ ਅਮਰਿੰਦਰ ਸਿੰਘਹਰਿਆਣਾ ਦੇ ਮੁੱਖ ਮੰਤਰੀ ਨੇ ਨੰਬਰਦਾਰਾਂ ਦੇ ਮਾਣਭੱਤੇ ਨੂੰ ਦੁਗੱਣਾ ਕਰਨ ਦਾ ਐਲਾਨ ਕੀਤਾਬਾਦਲ ਵਾਂਗ ਕੈਪਟਨ ਸਰਕਾਰ ਵੀ ਨਿੱਜੀ ਬਿਜਲੀ ਕੰਪਨੀਆਂ ਨਾਲ ਰਲ਼ੀ- ਹਰਪਾਲ ਸਿੰਘ ਚੀਮਾਅਕਾਲੀ ਦਲ ਦੂਜੀ ਹਰਿਆਣਾ ਰੈਲੀ 2 ਦਸੰਬਰ ਨੂੰ ਰਤੀਆ ਵਿਖੇ ਕਰੇਗਾਸੋਨੀਪਤ ਵਿਚ ਲਗਣ ਵਾਲੀ ਰੇਲ ਕੋਚ ਫੈਕਟਰੀ ਨਾਲ ਸੂਬੇ ਦੇ 10,000 ਨੌਜੁਆਨਾਂ ਨੂੰ ਨੌਕਰੀ ਮਿਲੇਗੀ - ਸਿਹਤ ਮੰਤਰੀਕੈਪਟਨ ਅਮਰਿੰਦਰ ਵੱਲੋਂ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ ਦੇ ਜੇਤੂ 23 ਖਿਡਾਰੀਆਂ ਨੂੰ 15.55 ਕਰੋੜ ਰੁਪਏ ਦੇ ਖੇਡ ਪੁਰਸਕਾਰ ਭੇਟ
 
ਸੰਸਾਰ

ਸਾਂਨਫਰਾਂਸਿਸਕੋ ਤੋਂ ਨਵੀਂ ਦਿਲੀ ਲਈ ਸਿਧੀ ਫਲਾਈਟ ਦਾ ਪਰਵਾਸੀ ਪੰਜਾਬੀਆਂ ਨੂੰ ਕੋਈ ਲਾਭ ਨਹੀਂ-ਚਾਹਲ

February 16, 2017 07:21 PM
ਸਾਂਨਫਰਾਂਸਿਸਕੋ ਤੋਂ ਨਵੀਂ ਦਿਲੀ ਲਈ ਸਿਧੀ ਫਲਾਈਟ ਦਾ ਪਰਵਾਸੀ ਪੰਜਾਬੀਆਂ ਨੂੰ ਕੋਈ ਲਾਭ ਨਹੀਂ-ਚਾਹਲ


ਜਲੰਧਰ  ਸ਼ਾਂਨਫਰਾਂਸਿਸਕੋ ਤੋਂ ਨਵੀਂ ਦਿਲੀ ਆਉਣ ਵਾਲੀ ਏਅਰ ਇੰਡੀਆ ਦੀ ਸਿਧੀ ਫਲਾਈਟ ਨੰਬਰ ਏ1-174 ਦਾ ਪਰਵਾਸੀ ਪੰਜਾਬੀਆਂ ਨੂੰ ਕੋਈ ਲਾਭ ਨਹੀਂ ਹੋ ਰਿਹਾ ਕਿਉਂਕਿ ਇਹ ਫਲਾਈਟ ਨਵੀਂ ਦਿਲੀ ਵਿਖੇ ਸ਼ਾਂਮ ਦੇ ਸਵਾ ਚਾਰ ਵਜੇ ਪਹੁੰਚਦੀ ਹੈ ਤੇ ਨਵੀਂ ਦਿਲੀ ਤੋਂ ਅੰਮ੍ਰਿਤਸਰ ਜਾਣ ਵਾਲੇ ਮੁਸਾਫਰਾਂ ਨੂੰ ਜਿਸ ਫਲਾਈਟ ਨੰਬਰ ਏ1-116 ਲੈਣੀ ਪੈਂਦੀ ਹੈ ਉਹ ਸ਼ਾਂਮ ਦੇ ਸਵਾ ਪੰਜ ਵਜੇ ਚਲਦੀ ਹੈ ।ਅਗਰ ਸਾਂਨਫਰਾਂਸਿਸਕੋ ਜਾਣ ਵਾਲੀ ਫਲਾਈਟ ਕਿਸੇ ਕਾਰਣ ਲੇਟ ਹੋ ਜਾਂਦੀ ਹੈ ਤਾਂ ਇਸ ਫਲਾਈਟ ਰਾਹੀਂ ਅੰੰਮ੍ਰਿਤਸਰ ਜਾਣ ਵਾਲੇ ਮੁਸਾਫਰਾਂ ਨੂੰ ਅਗਲੇ ਦਿਨ ਤਕ ਅੰਮ੍ਰਿਤਸਰ ਜਾਣ ਵਾਲੀ ਫਲਾਇਟ ਦੀ ਉਡੀਕ ਨਵੀਂ ਦਿਲੀ ਏਅਰਪੋਰਟ ਵਿਚ ਹੀ ਕਰਨੀ ਪੈਂਦੀ ਹੈ।ਇਹ ਗਲ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਇਥੋਂ ਜਾਰੀ ਕੀਤੇ ਗਏ ਇਕ ਪਰੈਸ ਬਿਆਨ ਰਾਹੀਂ ਦਸੀ।ਸ: ਚਾਹਲ ਨੇ ਦਸਿਆ ਕਿ ਸਾਂਨਫਰਾਂਸਿਸਕੋ ਤੇ ਨਵੀਂ ਦਿਲੀ ਜਾਣ ਵਾਲੀ ਏਅਰ ਇੰਡੀਆ ਦੀ ਇਸ ਫਲਾਈਟ ਦਾ ਹਵਾਈ ਰੂਟ ਇਸਲਾਮਾਬਾਦ,ਲਾਹੌਰ,ਅੰਮ੍ਰਿਤਸਰ ਤੋਂ ਮੋਹਾਲੀ ਹੁੰਦਾ ਹੋਇਆ ਨਵੀਂ ਦਿਲੀ ਪਹੁੰਚਦਾ ਹੈ ਪਰ ਵਕਤ ਦੀ ਸਰਕਾਰ ਪਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਇਸ ਫਲਾਈਟ ਨੂੰ ਅੰਮ੍ਰਿਤਸਰ ਵਿਖੇ ਕੁਝ ਦੇਰ ਰੋਕਣ ਲਈ ਤਿਆਰ ਨਹੀਂ ਹੋ ਰਹੀ।ਸ: ਚਾਹਲ ਨੇ ਇਹ ਵੀ ਦਸਿਆ ਕਿ ਸਾਂਨਫਰਾਂਸਿਕੋ ਨੂੰ ਅੰਮ੍ਰਿਤਸਰ ਤੋਂ ਜਾਣ ਵਾਲੇ ਮੁਸਾਫਰਾਂ ਨੂੰ ਅੱਠ ਘੰਟੇ ਤੋਂ ਵੀ ਜਿਆਦਾ ਨਵੀਂ ਦਿਲੀ ਏਅਰਪੋਰਟ ਤੇ ਉਡੀਕ ਕਰਨੀ ਪੈਂਦੀ ਹੈ ਜਿਹੜੀ ਸਾਂਨਫਰਾਂਸਿਸਕੋ ਤਕ ਹਵਾਈ ਸਫਰ ਕਰਨ ਵਾਲੇ ਮੁਸਾਫਰਾਂ ਲਈ ਬਹੁਤ ਤਕਲੀਫ ਦੇਣ ਵਾਲੀ ਹੈ।ਸ: ਚਾਹਲ ਨੇ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਸਾਂਨਫਰਾਂਸਿਸਕੋ ਤੋਂ ਨਵੀਂ ਦਿਲੀ ਲਈ ਏਅਰ ਇੰਡੀਆ ਲਈ ਸਿਧੀਆਂ ਹਵਾਈ ਉਡਾਣਾਂ ਬਰਾਸਤਾ ਅੰੰਿਮ੍ਰਤਸਰ ਰਾਹੀਂ ਚਲਾਈਆਂ ਜਾਣ।ਉਹਨਾਂ ਇਸ ਗਲ ਤੇ ਵੀ ਦੁਖ ਪਰਗਟ ਕੀਤਾ ਕਿ ਨਵੀਂ ਦਿਲੀ ਏਅਰਪੋਰਟ ਦਾ ਪ੍ਰਾਈਵੇਟ ਕਰਨ ਦੇ ਕਾਰਣ ਸਰਕਾਰ ਅੰਮ੍ਰਿਤਸਰ ਏਅਰਪੋਰਟ ਤੇ ਪਰਵਾਸੀ ਪੰਜਾਬੀਆਂ ਦੀ ਸਹੂਲਤ ਵੱਲ ਕੋਈ ਧਿਆਨ ਨਹੀਂ ਦੇ ਰਹੀ

Have something to say? Post your comment