Thursday, August 16, 2018
Follow us on
ਤਾਜਾ ਖਬਰਾਂ
ਸੁਖਪਾਲ ਸਿੰਘ ਭੁੱਲਰ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਜਾਵੇ : ਅਕਾਲੀ ਦਲਸੁਖਬੀਰ ਬਾਦਲ ਦੀ ਅਗਵਾਈ ਵਾਲੇ ਵਫ਼ਦ ਵੱਲੋਂ ਰਾਜਨਾਥ ਸਿੰਘ ਨੂੰ ਸਾਰੇ ਲਟਕੇ ਸਿੱਖ ਮਸਲੇ ਜਲਦੀ ਹੱਲ ਕਰਨ ਦੀ ਅਪੀਲਨਵਜੋਤ ਸਿੰਘ ਸਿੱਧੂ ਵੱਲੋਂ ਅੱਧੇ-ਅਧੂਰੇ ਸੀਵਰੇਜ ਦਾ ਕੰਮ ਕਰ ਰਹੀਆਂ ਕੰਪਨੀਆਂ ਨੂੰ ਸਖਤ ਤਾੜਨਾਰਾਏਸ਼ੁਮਾਰੀ 2020 ਲਈ ਐਸ.ਐਫ.ਜੇ. ਦੀ ਇੰਗਲੈਂਡ ਰੈਲੀ ਨੂੰ ਭਾਰਤ ਤੋਂ ਬਾਹਰ ਵੀ ਹੁੰਗਾਰਾ ਨਹੀਂ ਮਿਲਿਆ-ਕੈਪਟਨ ਅਮਰਿੰਦਰ ਸਿੰਘ 16 ਆਈ.ਏ.ਐਸ. ਅਤੇ 17 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂਇੰਗਲੈਡ ਤੋਂ ਆਏ ਨੌਜਵਾਨਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਸਥਾਨਾਂ ਦਾ ਦੌਰਾਸਿੱਖ ਔਰਤਾਂ ਲਈ ਹੈਲਮਟ ਲਾਜ਼ਮੀ ਬਣਾਉਣ ਵਾਲਾ ਨੋਟੀਫਿਕੇਸ਼ਨ ਯੂਟੀ ਪ੍ਰਸਾਸ਼ਕ ਵਾਪਸ ਲੈਣ-ਅਕਾਲੀ ਦਲ ਅਮਰਿੰਦਰ ਵੱਲੋਂ 858 ਮ੍ਰਿਤਕ ਹੋਮਗਾਰਡਾਂ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ 'ਤੇ ਵਾਲੰਟੀਅਰਾਂ ਵਜੋਂ ਭਰਤੀ ਕਰਨ ਦੇ ਹੁਕਮ
 
ਨੈਸ਼ਨਲ

ਗੁੰਮਰਾਹਕੁੰਨ ਤੇ ਕੂਡ਼ ਪ੍ਰਚਾਰ ਇਸ ਵਾਰ ਕੇਜਰੀਵਾਲ ਲਈ ਸਹਾਈ ਸਿੱਧ ਨਹੀਂ ਹੋਵੇਗਾ -ਮਨਜਿੰਦਰ ਸਿੰਘ ਸਿਰਸਾ

ਕੌਮੀ ਮਾਰਗ ਬਿਊਰੋ | April 05, 2017 06:19 PM
ਗੁੰਮਰਾਹਕੁੰਨ ਤੇ ਕੂਡ਼ ਪ੍ਰਚਾਰ ਇਸ ਵਾਰ ਕੇਜਰੀਵਾਲ ਲਈ ਸਹਾਈ ਸਿੱਧ ਨਹੀਂ ਹੋਵੇਗਾ -ਮਨਜਿੰਦਰ ਸਿੰਘ ਸਿਰਸਾ



ਨਵੀਂ ਦਿੱਲੀ,

 ਭਾਵੇਂ ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਗੁੰਮਰਾਹਕੁੰਨ ਤੇ ਕੂਡ਼ ਪ੍ਰਚਾਰ ਅਤੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸਫਲਤਾ ਹਾਸਲ ਕਰ ਲਈ ਸੀ ਪਰ ਹੁਣ ਇਸ ਪਾਰਟੀ ਦੀ ਸੱਚਾਈ ਜਗ ਜਾਹਰ ਹੋ ਗਈ ਹੈ ਤੇ ਇਸੇ ਤਰਾਂ ਦੀ ਸ਼ੈਲੀ ਵਾਲੀ ਪ੍ਰਚਾਰ ਮੁਹਿੰਮ ਐਤਕੀਂ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਅਤੇ ਐਮ ਡੀ ਸੀ ਚੋਣਾਂ ਵਿਚ ਸ੍ਰੀ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਟੀਮ ਲਈ ਸਹਾਈ ਸਿੱਧ ਨਹੀਂ ਹੋਵੇਗੀ ਤੇ ਲੋਕ ਉਹਨਾਂ ਨੂੰ ਪਿਛਲੇ ਸਮੇਂ ਦੀਆਂ ਗਲਤੀਆਂ ਦੀ ਸਜ਼ਾ ਦੇਣਗੇ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋਡ਼ ਦੇ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।

ਇਥੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਵਿਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ÒਆਪÒ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਇਹ ਸ਼ੈਲੀ ਹੈ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਤੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੇ ਖਿਲਾਫ ਹਰ ਤਰਾਂ ਦੇ ਝੂਠੇ, ਆਧਾਰਹੀਣ ਤੇ ਦੁਸ਼ਪ੍ਰਚਾਰ ਭਰੇ ਦੋਸ਼ ਲਗਾ ਕੇ ਲੋਕਾਂ ਦਾ ਧਿਆਨ ਖਿੱਚਣ ਦਾ ਯਤਨ ਕਰਦੇ ਹਨ। ਉਹਨਾਂ ਕਿਹਾ ਕਿ ਤਾਜ਼ਾ ਮਾਮਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦਾ ਹੈ ਤੇ  ਗੋਆ ਅਤੇ ਪੰਜਾਬ ਵਿਚ ਬੁਰੀ ਤਰਾਂ ਚੋਣਾਂ ਹਾਰਨ ਤੋਂ ਬਾਅਦ ਸ੍ਰੀ ਕੇਜਰੀਵਾਲ ਨੇ ਇਹ ਸੋਚ ਕੇ ਭਾਰਤੀ ਚੋਣ ਕਮਿਸ਼ਨ ਦੇ ਖਿਲਾਫ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ ਹੈ ਕਿ ਇਸ ਨਾਲ ਉਹ ਸੁਰਖੀਆਂ ਵਿਚ ਰਹਿਣਗੇ ਤੇ ਐਮ ਡੀ ਸੀ ਚੋਣਾਂ ਤੇ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਵਿਚ ਉਹਨਾਂ ਨੂੰ ਲਾਭ ਮਿਲੇਗਾ। ਸ੍ਰੀ ਕੇਜਰੀਵਾਲ ਦੇ ਮਨ ਵਿਚ ਇਹ ਗੱਲ ਬੈਠੀ ਹੋਈ ਹੈ ਕਿ ਸੁਰਖੀਆਂ ਵਿਚ ਰਹਿਣ ਦੀ ਬਦੌਲਤ ਉਹਨਾਂ ਦੀ ਵੋਟਾਂ ਹਾਸਲ ਕਰਨ ਦੀ ਇੱਛਾ ਵੀ ਪੂਰੀ ਹੋ ਜਾਵੇਗੀ।

ਉਹਨਾਂ ਕਿਹਾ ਕਿ ਦੇਸ਼ ਦੇ ਲੋਕ ਖਾਸ ਤੌਰ Òਤੇ ਦਿੱਲੀ ਦੇ ਲੋਕ ਉਹਨਾਂ ਦੇ ਝੂਠ, ਦੁਸ਼ਪ੍ਰਚਾਰ ਦੀ ਸ਼ੈਲੀ ਤੇ ਸਰਕਾਰੀ ਪੈਸਾ ਨਿੱਜੀ ਲਾਭ ਵਾਸਤੇ ਵਰਤਣ ਦੇ ਮਨਸੂਬਿਆਂ ਤੋਂ ਜਾਣੂ ਹੋ ਚੁੱਕੇ ਹਨ ਤੇ ਉਹਨਾਂ ਨੇ ਸ੍ਰੀ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਹੈ।ਉਹਨਾ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਹੇਠ ÒਆਪÒ ਨੂੰ ਦੋਹਾਂ ਚੋਣਾਂ ਵਿਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਵੇਗਾ ਤੇ ਇਸਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਜਾਣਗੀਆਂ। ਉਹਨਾ ਕਿਹਾ ਕਿ ਸਮਾਂ ਹੁਣ ਦੂਰ ਨਹੀਂ ਹੈ ਤੇ ਨਤੀਜੇ ਵਾਲੇ ਦਿਨ ਉਹਨਾਂ ਨੂੰ ਧੂਡ਼ ਚੱਟਣੀ ਪਵੇਗੀ।

ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਯਤਨਾਂ ਦੀ ਨਿਖੇਧੀ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਨੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਖਿਲਾਫ ਸਿਆਸੀ ਦੂਸ਼ਣਬਾਜ਼ੀ ਕੀਤੀ ਤੇ ਹੁਣ ਉਹ ਚਾਹੁੰਦੇ ਹਨ ਕਿ ਇਸਦੀ ਕੀਮਤ ਸਰਕਾਰੀ ਖ਼ਜ਼ਾਨੇ ਵਿਚੋਂ ਅਦਾ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਜਨਤਾ ਦੇ ਪੈਸੇ ਦੀ ਸ਼ਰੇਆਮ ਲੁੱਟ ਹੈ ਤੇ ਲੋਕ ਇਸਨੂੰ ਵਾਚ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਦੇ ਆਜ਼ਾਦੀ ਦੇ ਇਤਿਹਾਸ ਵਿਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਹਨਾਂ ਕਿਹਾ ਕਿ ਇਸ ਤੋਂ ਵੀ ਹੈਰਾਨੀਜਨਕ ਤੱਥ ਇਹ ਹੈ ਕਿ  ਜਿਸ ਵਕੀਲ ਨੂੰ ਪੰਜਾਬ ਦਾ ਕੇਸ ਲਡ਼ਨ ਵਾਸਤੇ ਹਰ ਪੇਸ਼ੀ ਬਦਲੇ 3 ਲੱਖ 30 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ, ਉਸੇ ਵਕੀਲ ਨੂੰ ਦਿੱਲੀ ਦਾ ਕੇਸ ਲਡ਼ਨ ਵਾਸਤੇ 22 ਲੱਖ ਰੁਪਏ  ਹਰ ਪੇਸ਼ੀ ਵਾਸਤੇ ਅਦਾ ਕੀਤੇ ਜਾਣ ਦੀ ਤਜਵੀਜ਼ ਹੈ। ਉਹਨਾਂ ਕਿਹਾ ਕਿ ਲੋਕ ਇਸ ਨੂੰ ਚੰਗੀ ਤਰਾਂ ਸਮਝ ਰਹੇ ਹਨ।
ਸ੍ਰੀ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ  ਦਿੱਲੀ ਦੀ ਧਰਤੀ ਜਿਸਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਤੇ ਬਦਲੇ ਵਿਚ ਜਿਸਦੇ ਜਨਤਕ ਖਜਾਨੇ ਦੀ ਉਹ ਲੁੱਟ ਕਰ ਰਹੇ ਹਨ, ਉਪਰ ਉਹਨਾਂ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

Have something to say? Post your comment
 
ਹੋਰ ਨੈਸ਼ਨਲ ਖ਼ਬਰਾਂ
ਮੇਘਾਲਿਆ ਹਾਈ ਕੋਰਟ ਨੇ ਸ਼ਿਲਾਂਗ 'ਚ ਸਿੱਖ ਪਰਿਵਾਰਾਂ ਨੂੰ ਸ਼ਿਫਟ ਕਰਨ 'ਤੇ ਲਾਈ ਰੋਕ-ਜੀ ਕੇ ਅਤੇ ਸਿਰਸਾ ਨੇ ਅਦਾਲਤ ਦੇ ਹੁਕਮਾਂ ਦਾ ਕੀਤਾ ਸਵਾਗਤ
ਕੈਪਟਨ ਅਮਰਿੰਦਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 484ਵੇਂ ਪ੍ਰਕਾਸ਼ ਪੁਰਬ ਦੀ ਵਧਾਈ
ਕ੍ਰਿਕਟਰ ਹਰਮਨਪ੍ਰੀਤ ਕੌਰ ਦੀਆਂ ਪ੍ਰਾਪਤੀਆਂ ਨੇ ਸਿੱਖ ਕੌਮ ਦਾ ਮਾਣ ਵਧਾਇਆ - ਸਿਰਸਾ
ਐਸ.ਵਾਈ.ਐਲ. ਦੇ ਮਾਮਲੇ 'ਤੇ ਇਨੇਲੋ ਰਾਜਨੀਤੀ ਕਰ ਰਹੀ ਹੈ-- ਮੁੱਖ ਮੰਤਰੀ ਹਰਿਆਣਾ
ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਭਾਰਤੀ ਸੰਵਿਧਾਨ ਮੇਰੇ ਲਈ ਸੱਭ ਤੋਂ ਵੱਡਾ ਗ੍ਰੰਥ ਹੈ
ਪਹਿਲਵਾਨ ਸਾਕਸ਼ੀ ਮਲਿਕ ਨੂੰ ਨਿਯਮਾਨੁਸਾਰ ਸਾਰੀਆਂ ਸਹੂਲਤਾਂ ਤੇ ਪੁਰਸਕਾਰ ਮਹੁੱਇਆ ਕਰਵਾ ਦਿੱਤੇ ਗਏ ਹਨ
ਉੱਤਰ-ਪੂਰਬੀ ਰਾਜਾਂ ਦੇ ਵਿਕਾਸ ਲਈ ਵਚਨਬੱਧ ਹੈ ਭਾਰਤ ਸਰਕਾਰ : ਜਿਤੇਂਦਰ ਸਿੰਘ
ਦਿੱਲੀ ਦੇ ਨਤੀਜਿਆਂ ਨੇ ਅਕਾਲੀ ਦਲ ਦੀ ਨਿਸ਼ਕਾਮ ਸੇਵਾ ਤੇ ਹਾਂ ਪੱਖੀ ਏਜੰਡੇ ਨੂੰ ਚੁਣਿਆ : ਅਕਾਲੀ ਦਲ
ਸੂਚਨਾ ਤੇ ਪ੍ਰਸਾਰਨ ਸਕੱਤਰ ਵੱਲੋਂ ਚੰਡੀਗੜ੍ਹ 'ਚ ਮੀਡੀਆ ਇਕਾਈਆਂ ਦੇ ਕੰਮ-ਕਾਜ ਦੀ ਸਮੀਖਿਆ
ਵਰਿਸ਼ਠ ਪੈਨਸ਼ਨ ਬੀਮਾ ਯੋਜਨਾ-2017