Tuesday, May 21, 2019
Follow us on
ਤਾਜਾ ਖਬਰਾਂ
ਪ੍ਰਕਾਸ਼ ਸਿੰਘ ਬਾਦਲ ਦਾ ਪੋਤਰਾ ਵੀ ਸਿਆਸਤ 'ਚ ਕੁੱਦਿਆ..!ਨਾਨਾਵਤੀ ਕਮਿਸ਼ਨ ਨੇ ਰਾਜੀਵ ਗਾਂਧੀ ਨੂੰ 1984 ਦਾ ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ੀ ਪਾਇਆ ਸੀ : ਸਿਰਸਾਮੁੱਖ ਮੰਤਰੀ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਕਿਰਪਾਲ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾਦਿੱਲੀ ਸਰਕਾਰ ਯਕੀਨੀ ਬਣਾਵੇ, ਸਿੱਖਾਂ ਦਾ ਕਾਤਲ ਬਿਮਾਰੀ ਦਾ ਬਹਾਨਾ ਬਣਾ ਕੇ ਜੇਲ੍ਹ ਤੋਂ ਬਾਹਰ ਨਾ ਆ ਸਕੇ : ਸਿਰਸਾਬਾਂਸਲ, ਕਿਰਨ ਤੇ ਧਵਨ ਨੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਕੀਤਾ ਵਾਅਦਾਅੱਠ ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ ਲਏ ਗਏਸ਼੍ਰੋਮਣੀ ਅਕਾਲੀ ਦਲ ਨੂੰ ਧੱਕਾ, ਮਾਰਕਫੈਡ ਦਾ ਸਾਬਕਾ ਚੇਅਰਮੈਨ ਅਤੇ ਅਕਾਲੀ ਦਲ ਦੇ ਵਿਧਾਇਕ ਦਾ ਭਰਾ ਆਪਣੇ ਹਿਮਾਇਤੀਆਂ ਨਾਲ ਕਾਂਗਰਸ ਵਿੱਚ ਸ਼ਾਮਲ ਹਰਿਆਣਾ ਵਿਚ ਲੋਕ ਸਭਾ ਚੋਣ ਲਈ ਕੁਲ 19433 ਵੋਟ ਕੇਂਦਰ ਬਣਾਏ ਗਏ
 
ਨੈਸ਼ਨਲ

ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਭਾਰਤੀ ਸੰਵਿਧਾਨ ਮੇਰੇ ਲਈ ਸੱਭ ਤੋਂ ਵੱਡਾ ਗ੍ਰੰਥ ਹੈ

ਦਵਿੰਦਰ ਸਿੰਘ ਕੋਹਲੀ | June 29, 2017 08:09 PM
ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਭਾਰਤੀ ਸੰਵਿਧਾਨ ਮੇਰੇ ਲਈ ਸੱਭ ਤੋਂ ਵੱਡਾ ਗ੍ਰੰਥ ਹੈ

ਚੰਡੀਗੜ੍ਹ,- ਐਨ.ਡੀ.ਏ. ਦੇ ਰਾਸ਼ਟਰਪਤੀ ਅਹੁੱਦੇ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਭਾਰਤੀ ਸੰਵਿਧਾਨ ਮੇਰੇ ਲਈ ਸੱਭ ਤੋਂ ਵੱਡਾ ਗ੍ਰੰਥ ਹੈ| ਇਹ ਮਾਰਗਦਰਸ਼ਨ ਅਤੇ ਰਸਤਾ ਵਿਖਾਉਣ ਵਾਲਾ ਦਸਤਾਵੇਜ ਹੈ| ਸ੍ਰੀ ਕੋਵਿੰਦ ਅੱਜ ਇੱਥੇ ਰੈਡ ਬਿਸ਼ਪ ਵਿਚ ਹਰਿਆਣਾ, ਚੰਡੀਗੜ੍ਹ ਤੇ ਪੰਜਾਬ ਦੇ ਭਾਜਪਾ ਤੇ ਸਮਰਥਿਤ ਪਾਰਟੀਆਂ ਦੇ ਵਿਧਾਇਕਾਂ ਤੇ ਸਾਂਸਦਾਂ ਦੇ ਨਾਲ ਰੂ-ਬ-ਰੂ ਹੋ ਰਹੇ ਸਨ| ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਾ ਅਹੁੱਦਾ ਵੱਡਾ ਮਾਣ ਵਾਲਾ ਅਹੁੱਦਾ ਹੈ| ਅਜੇ ਤਕ ਸਾਰੀਆਂ ਨੇ ਇਸ ਅਹੁੱਦੇ 'ਤੇ ਰਹਿੰਦੇ ਹੋਏ ਆਪਣੀ ਜਿੰਮੇਵਾਰੀ ਨਿਭਾਈ ਹੈ| ਸਾਰੇ ਵਿਧਾਇਕਾਂ ਤੇ ਸਾਂਸਦਾਂ ਨੂੰ ਬੇਨਤੀ ਦੇ ਨਾਲ ਸਹਿਯੋਗ ਅਤੇ ਸਮਰਥਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੇਰੀ ਸੋਚ ਦੇਸ਼ ਦੇ ਵਿਕਾਸ, ਰੁਜ਼ਗਾਰ ਤੇ ਆਧੁਨਿਕ ਸਿਖਿਆ ਦੇ ਵਿਸਥਾਰ ਵਰਗੇ ਮੁੱਦਿਆਂ ਦੇ ਨਾਲ ਦੇਸ਼ ਨੂੰ ਤਰੱਕੀ ਦੇ ਰਸਤੇ 'ਤੇ ਲੈ ਜਾਣ ਦੀ ਹੈ|
ਸ੍ਰੀ ਕੋਵਿੰਦ ਨੇ ਕਿਹਾ ਕਿ ਰਾਸ਼ਟਰਪਤੀ ਦੇ ਕੋਲ ਦੇਸ਼ ਦੀ ਤਿੰਨਾਂ ਸੈਨਾਵਾਂ ਦੇ ਕਮਾਂਡਰ ਅਹੁੱਦੇ ਦੀ ਵੀ ਜਿੰਮੇਵਾਰੀ ਹੁੰਦੀ ਹੈ, ਇਸ ਲਈ ਦੇਸ਼ ਦੀ ਸੀਮਾਵਾਂ ਦੀ ਸੁਰੱਖਿਆ ਦੀ ਵੀ ਵੱਡੀ ਜਿੰਮੇਵਾਰੀ ਹੈ| ਦੇਸ਼ ਅਤੇ ਲੋਕ ਭਲਾਈ ਸੱਭ ਤੋਂ ਉੱਪਰ ਹੈ, ਮੈਂ ਹਮੇਸ਼ਾ ਇਸ ਸੋਚ ਦੇ ਨਾਲ ਕੰਮ ਕੀਤਾ ਹੈ| ਉਨ੍ਹਾਂ ਦਸਿਆ ਕਿ ਰਾਸ਼ਟਰਪਤੀ ਅਹੁੱਦਾ ਦਾ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਪਹਿਲਾਂ ਇਸ ਦੀ ਖਬਰ ਮੈਨੂੰ ਖੁਦ ਵੀ ਨਹੀਂ ਸੀ| ਉਨ੍ਹਾਂ ਕਿਹਾ ਕਿ ਕੁਝ ਸਮਾਂ ਬਾਅਦ ਅਸੀਂ ਆਜਾਦੀ ਦੀ 75ਵੀਂ ਵਰ੍ਹੇਗੰਢ ਵਿਚ ਹੋਵੇਗਾ, ਇਹ ਸਾਡੇ ਅਤੇ ਸਾਡੇ ਦੇਸ਼ ਦੇ ਇਤਿਹਾਸ ਦਾ ਵੱਡਾ ਆਯੋਜਨ ਹੋਵੇਗਾ| ਅਜਿਹੇ ਵਿਚ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅੱਜ ਤਰੱਕੀ ਦੇ ਮਾਮਲੇ ਵਿਚ ਅਸੀਂ ਜਿੱਥੇ ਖੜੇ ਹਾਂ, ਉਸ ਤੋਂ ਕਈ ਗੁਣਾ ਅੱਗੇ ਖੜੇ ਹੋਈਏ|
ਉਨ੍ਹਾਂ ਨੇ ਹਰਿਆਣਾ-ਪੰਜਾਬ ਨਾਲ ਜੁੜੀ ਯਾਦਾਂ ਨੂੰ ਤਾਜਾ ਕਰਦੇ ਹੋਏ ਕਿਹਾ ਕਿ ਇੱਥੇ ਕੋਈ ਮੇਰਾ ਪਹਿਲੀ ਵਾਰ ਆਉਣਾ ਨਹੀਂ ਹੋਇਆ| ਮਹਾਰਾਜਾ ਅਗਰਸੈਨ ਵਰਗੀ ਸ਼ਖ਼ਸਿਅਤ ਅਤੇ ਇੱਟ ਤੇ ਸਿੱਕੇ ਦੀ ਪਰੰਪਰਾ ਇੱਥੇ ਦੀ ਮਿਸਾਲ ਅਤੇ ਪ੍ਰੇਰਣਾ ਹੈ| ਉਨ੍ਹਾਂ ਕਿਹਾ ਕਿ ਉਹ ਮਿਹਨਤੀ ਲੋਕਾਂ ਦੀ ਜਮੀਨ ਪੰਜਾਬ ਅਤੇ ਹਰਿਆਣਾ ਨੂੰ ਉਹ ਸ਼ਿਸ ਨਿਵਾਉਂਦਾ ਹਾਂ|
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮੌਕੇ 'ਤੇ ਸ੍ਰੀ ਰਾਮਨਾਥ ਕੋਵਿੰਦ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੂੰ ਵਧੀਆ ਸੁਭਾਅ ਅਤੇ ਸੁਲਝਿਆ ਹੋਇਆ ਵਿਅਕਤੀ ਦਸਿਆ| ਉਨ੍ਹਾਂ ਕਿਹਾ ਕਿ ਯਕੀਨੀ ਤੌਰ 'ਤੇ ਇਸ ਗੱਲ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਦੇਸ਼ ਵੱਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਦਿੱਤੀ ਜਾ ਰਹੀ ਹੈ, ਉਹ ਉਸ ਭਰੋਸੇ ਨੂੰ ਨਿਭਾਉਣਗੇ| ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਭਾਜਪਾ ਵਿਧਾਇਕਾਂ ਦੇ ਨਾਲ ਬੀ.ਐਸ.ਪੀ. ਵਿਧਾਇਕ ਤੇ ਭਾਜਪਾ ਨੂੰ ਸਮੱਰਥ ਦੇ ਰਹੇ ਚਾਰ ਆਜਾਦ ਵਿਧਾਇਕ ਵੀ ਪਾਰਟੀ ਦੇ ਨਾਲ ਹੈ| ਉਨ੍ਹਾਂ ਨੇ ਉਮੀਦ ਜਤਾਈ ਕਿ ਮੁੱਖ ਵਿਰੋਧੀ ਪਾਰਟੀ ਵੀ ਇਸ ਦਾਅਵੇਦਾਰੀ ਵਿਚ ਉਨ੍ਹਾਂ ਦੇ ਨਾਲ ਖੜਾ ਹੈ| ਉਨ੍ਹਾਂ ਨੇ ਐਨ.ਡੀ.ਏ. ਦੇ ਰਾਸ਼ਟਰਪਤੀ ਅਹੁੱਦੇ ਦੇ ਉਮੀਦਵਾਰ ਸ੍ਰੀ ਕੋਵਿੰਦ ਨੂੰ ਮੀਟਿੰਗ ਵਿਚ ਭਰੋਸਾ ਦਿੱਤਾ ਹੈ ਕਿ ਹਰਿਆਣਾ ਉਨ੍ਹਾਂ ਦੇ ਨਾਲ ਹੈ| ਮੁੱਖ ਮੰਤਰੀ ਨੇ ਸ੍ਰੀ ਕੋਵਿੰਦ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ|
         ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ੍ਰੀ ਕੋਵਿੰਦ ਨੁੰ ਵੱਡੀ ਸ਼ਖ਼ਸਿਅਤ ਦੱਸਦੇ ਹੋਏ ਕਿਹਾ ਕਿ ਸ੍ਰੀ ਕੋਵਿੰਦ ਅਜਿਹੇ ਵਿਅਕਤੀਤਵ ਹੈ, ਜਿੰਨ੍ਹਾਂ ਨੇ ਰਾਜਨੀਤੀ ਨਾ ਤਾਂ ਵਿਰਾਸਤ ਵਿਚ ਮਿਲੀ ਹੈ ਅਤੇ ਨਾ ਹੀ ਕਿਸੇ ਹਾਦਸੇ ਵਿਚ| ਉਹ ਸੰਘਰਸ਼ ਨਾਲ ਇਸ ਮੁਕਾਮ ਤਕ ਪੁੱਜੇ ਹਨ| ਸ੍ਰੀਮਤੀ ਸਵਰਾਜ ਨੇ ਕਿਹਾ ਕਿ ਸ੍ਰੀ ਕੋਵਿੰਦ ਨੂੰ ਦਲਿਤ ਹੋਣ ਕਾਰਣ ਉਮੀਦਵਾਰ ਨਹੀਂ ਬਣਾਇਆ ਗਿਆ ਸਗੋਂ ਉਹ ਆਪਣੀ ਯੋਗਤਾ ਨਾਲ ਉਮੀਦਵਾਰ ਬਣੇ ਹਨ ਅਤੇ 36 ਬਿਰਾਦਰੀ ਦੇ ਉਮੀਦਵਾਰ ਹਨ| ਸ੍ਰੀਮਤੀ ਸਵਰਾਜ ਨੇ ਕਿਹਾ ਕਿ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਉਨ੍ਹਾਂ ਦਾ ਘਰ ਹੈ|
ਐਨ.ਡੀ.ਏ. ਦੇ ਸੰਯੋਜਕ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੇਸ਼ ਨੂੰ ਹੀ ਨਹੀਂ ਸਗੋਂ ਪੂਰੀ ਦੁਨਿਆ ਇਸ ਗੱਲ ਨੂੰ ਜਾਣਦੀ ਹੈ ਕਿ ਸ੍ਰੀ ਰਾਮਨਾਥ ਕੋਵਿੰਦ ਦੇਸ਼ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ| ਉਨ੍ਹਾਂ ਨੂੰ ਜੀ ਆਇਆ ਬੋਲਦੇ ਹੋਏ ਸ੍ਰੀ ਕੋਵਿੰਦ ਦਾ ਸੁਆਗਤ ਕੀਤਾ ਤੇ ਸ਼ੁਭਕਾਮਨਾਵਾਂ ਦਿੱਤੀ| ਸ੍ਰੀ ਬਾਦਲ ਨੇ ਕਿਹਾ ਕਿ ਸਾਧਾਰਣ ਪਰਿਵਾਰ ਵਿਚ ਜਨਮ ਲੈ ਕੇ ਆਪਣੀ ਮਿਹਨਤ 'ਤੇ ਕੋਵਿੰਦਰ ਇੱਥੇ ਪੁੱਜੇ ਹਨ| ਸਿਖਿਆ ਨਾਲ ਇੰਨ੍ਹਾਂ ਦਾ ਕਰੀਬੀ ਸਬੰਧ ਹੈ| ਸ੍ਰੀ ਬਾਦਲ ਨੇ ਇਸ ਮੌਕੇ 'ਤੇ ਸੂਬਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਵੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਹਰ ਦਿਲ ਅਜੀਜ ਅਤੇ ਇਮਾਨਦਾਰ ਮੁੱਖ ਮੰਤਰੀ ਦਸਿਆ|  ਇਸ ਨਾਲ ਭਾਜਪਾ ਦੇ ਸਾਬਕਾ ਹਰਿਆਣਾ ਇੰਚਾਰਜ ਡਾ. ਅਨਿਲ ਜੈਨ ਤੇ ਸੂਭਾ ਪ੍ਰਧਾਨ ਸੁਭਾਸ਼ ਬਰਾਲਾ ਨੇ ਵੀ ਆਪਣੀ ਗੱਲ ਰੱਖਦੇ ਹੋਏ ਸ੍ਰੀ ਕੋਵਿੰਦ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ|
ਪ੍ਰੋਗ੍ਰਾਮ ਦਾ ਸੰਚਾਲਨ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਨੇ ਕੀਤਾ| ਇਸ ਮੌਕੇ 'ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ, ਕੇਂਦਰੀ ਯੋਜਨਾ ਰਾਜ ਮੰਤਰੀ ਰਾਓ ਇੰਦਰਜੀਤ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਗੁੱਜਰ, ਡਿਪਟੀ ਸਪੀਕਰ ਸੰਤੋਸ਼ ਯਾਦਵ ਅਤੇ ਹਰਿਆਣਾ ਕੈਬਿਨੇਟ ਦੇ ਸਾਰੇ ਮੰਤਰੀ, ਪੰਜਾਬ ਭਾਜਪਾ, ਅਕਾਲੀ ਦਲ ਤੇ ਆਜਾਦ ਵਿਧਾਇਕ ਤੇ ਸੂਬਾ ਕਾਰਜਕਾਰਣੀ ਦੇ ਮੈਂਬਰ ਵੀ ਹਾਜ਼ਿਰ ਸਨ

Have something to say? Post your comment
 
ਹੋਰ ਨੈਸ਼ਨਲ ਖ਼ਬਰਾਂ
ਨਾਨਾਵਤੀ ਕਮਿਸ਼ਨ ਨੇ ਰਾਜੀਵ ਗਾਂਧੀ ਨੂੰ 1984 ਦਾ ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ੀ ਪਾਇਆ ਸੀ : ਸਿਰਸਾ
ਦਿੱਲੀ ਸਰਕਾਰ ਯਕੀਨੀ ਬਣਾਵੇ, ਸਿੱਖਾਂ ਦਾ ਕਾਤਲ ਬਿਮਾਰੀ ਦਾ ਬਹਾਨਾ ਬਣਾ ਕੇ ਜੇਲ੍ਹ ਤੋਂ ਬਾਹਰ ਨਾ ਆ ਸਕੇ : ਸਿਰਸਾ
ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਵਫਦ ਵੱਲੋਂ ਡਾ. ਮਨਮੋਹਨ ਸਿੰਘ ਨਾਲ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੀਟਿੰਗ
ਅਰਵਿੰਦ ਕੇਜਰੀਵਾਲ ਆਪਣੇ ਨਿਵਾਸ 'ਤੇ 'ਆਪ' ਪੰਜਾਬ ਦੀ ਬਲਾਕ ਪੱਧਰ ਤੱਕ ਦੀ ਲੀਡਰਸ਼ਿਪ ਦੇ ਹੋਏ ਰੂ-ਬ-ਰੂ
ਸੱਜਣ ਕੁਮਾਰ ਵਾਲਾ ਫੈਸਲਾ ਰਾਸ਼ਟਰਵਾਦ ਦੀ ਭਾਵਨਾ ਮਜ਼ਬੂਤ ਕਰੇਗਾ: ਬਾਦਲ
ਸੱਜਣ ਕੁਮਾਰ ਦੇ ਅਸਤੀਫੇ ਨੇ ਰਾਹੁਲ ਗਾਂਧੀ ਦੇ ' 1984 ਸਿੱਖ ਕਤਲੇਆਮ ਵਿਚ ਸ਼ਾਮਲ ਨਾ ਹੋਣ ਦੇ ਦਾਅਵੇ ਝੁਠਲਾਏ : ਸਿਰਸਾ
ਸੱਜਣ ਤੇ ਟਾਈਟਲਰ ਨੂੰ ਫਾਂਸੀ ਲਾਏ ਜਾਣ ਅਤੇ ਗਾਂਧੀ ਪਰਿਵਾਰ ਨੂੰ ਸਲਾਖਾਂ ਪਿੱਛੇ ਕਰਨ ਤੱਕ ਸਾਡੀ ਜੰਗ ਜਾਰੀ ਰਹੇਗੀ : ਜੀ. ਕੇ., ਸਿਰਸਾ, ਹਿੱਤ
'ਜ਼ੀਰੋ' ਫਿਲਮ ਦੇ ਪ੍ਰੋਮੋ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਹਰੁਖ ਖਾਨ ਤੇ ਹੋਰਨਾਂ ਖਿਲਾਫ ਦਰਜ ਕਰਵਾਇਆ ਫੌਜਦਾਰੀ ਮੁਕੱਦਮਾ
ਮੇਘਾਲਿਆ ਹਾਈ ਕੋਰਟ ਨੇ ਸ਼ਿਲਾਂਗ 'ਚ ਸਿੱਖ ਪਰਿਵਾਰਾਂ ਨੂੰ ਸ਼ਿਫਟ ਕਰਨ 'ਤੇ ਲਾਈ ਰੋਕ-ਜੀ ਕੇ ਅਤੇ ਸਿਰਸਾ ਨੇ ਅਦਾਲਤ ਦੇ ਹੁਕਮਾਂ ਦਾ ਕੀਤਾ ਸਵਾਗਤ
ਕੈਪਟਨ ਅਮਰਿੰਦਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 484ਵੇਂ ਪ੍ਰਕਾਸ਼ ਪੁਰਬ ਦੀ ਵਧਾਈ