Tuesday, May 21, 2019
Follow us on
ਤਾਜਾ ਖਬਰਾਂ
ਪ੍ਰਕਾਸ਼ ਸਿੰਘ ਬਾਦਲ ਦਾ ਪੋਤਰਾ ਵੀ ਸਿਆਸਤ 'ਚ ਕੁੱਦਿਆ..!ਨਾਨਾਵਤੀ ਕਮਿਸ਼ਨ ਨੇ ਰਾਜੀਵ ਗਾਂਧੀ ਨੂੰ 1984 ਦਾ ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ੀ ਪਾਇਆ ਸੀ : ਸਿਰਸਾਮੁੱਖ ਮੰਤਰੀ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਕਿਰਪਾਲ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾਦਿੱਲੀ ਸਰਕਾਰ ਯਕੀਨੀ ਬਣਾਵੇ, ਸਿੱਖਾਂ ਦਾ ਕਾਤਲ ਬਿਮਾਰੀ ਦਾ ਬਹਾਨਾ ਬਣਾ ਕੇ ਜੇਲ੍ਹ ਤੋਂ ਬਾਹਰ ਨਾ ਆ ਸਕੇ : ਸਿਰਸਾਬਾਂਸਲ, ਕਿਰਨ ਤੇ ਧਵਨ ਨੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਕੀਤਾ ਵਾਅਦਾਅੱਠ ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ ਲਏ ਗਏਸ਼੍ਰੋਮਣੀ ਅਕਾਲੀ ਦਲ ਨੂੰ ਧੱਕਾ, ਮਾਰਕਫੈਡ ਦਾ ਸਾਬਕਾ ਚੇਅਰਮੈਨ ਅਤੇ ਅਕਾਲੀ ਦਲ ਦੇ ਵਿਧਾਇਕ ਦਾ ਭਰਾ ਆਪਣੇ ਹਿਮਾਇਤੀਆਂ ਨਾਲ ਕਾਂਗਰਸ ਵਿੱਚ ਸ਼ਾਮਲ ਹਰਿਆਣਾ ਵਿਚ ਲੋਕ ਸਭਾ ਚੋਣ ਲਈ ਕੁਲ 19433 ਵੋਟ ਕੇਂਦਰ ਬਣਾਏ ਗਏ
 
ਨੈਸ਼ਨਲ

ਕ੍ਰਿਕਟਰ ਹਰਮਨਪ੍ਰੀਤ ਕੌਰ ਦੀਆਂ ਪ੍ਰਾਪਤੀਆਂ ਨੇ ਸਿੱਖ ਕੌਮ ਦਾ ਮਾਣ ਵਧਾਇਆ - ਸਿਰਸਾ

ਕੌਮੀ ਮਾਰਗ ਬਿਊਰੋ | July 22, 2017 08:56 PM
ਕ੍ਰਿਕਟਰ ਹਰਮਨਪ੍ਰੀਤ ਕੌਰ ਦੀਆਂ ਪ੍ਰਾਪਤੀਆਂ ਨੇ ਸਿੱਖ ਕੌਮ ਦਾ ਮਾਣ ਵਧਾਇਆ - ਸਿਰਸਾ


ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਭਾਰਤੀ ਸਿੱਖ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ ਜਿਸਨੇ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿਚ ਆਸਟਰੇਲੀਆ ਖਿਲਾਫ ਬੇਹਤਰੀਨ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੁਆਈ।
ਹਰਮਨਪ੍ਰੀਤ ਕੌਰ ਨੇ ਆਪਣੇ ਜੀਵਨ ਦੀ ਹੁਣ ਤੱਕ ਦੀ ਬੇਹਤਰੀਨ ਪਾਰੀ ਖੇਡੀ ਜਿਸਦੀ ਬਦੌਲਤ ਸੈਮੀਫਾਈਨਲ ਮੁਕਾਬਲੇ ਵਿਚ ਭਾਰਤ ਆਸਟਰੇਲੀਆ ਨੂੰ 36 ਦੌਡ਼ਾਂ ਨਾਲ ਹਰਾ ਕੇ ਆਈ ਸੀ ਸੀ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ। ਹਰਮਨਪ੍ਰੀਤ ਕੌਰ ਨੇ 115 ਦੌਡ਼ਾਂ 'ਤੇ ਸੱਤ ਛੱਕਿਆਂ ਤੇ 20 ਚੌਕਿਆਂ ਦੀ ਮਦਦ ਨਾਲ 171 ਦੌਡ਼ਾਂ ਬਣਾਈਆਂ।
ਭਾਰਤ ਵੱਲੋਂ ਦੱਖਣੀ ਸਿਤਾਰਿਆਂ ਖਿਲਾਫ  ਹੁਣ ਤੱਕ ਦਾ ਇਹ ਸਭ ਤੋਂ ਵੱਡਾ ਸਕੋਰ ਸੀ ਜਦਕਿ ਹਰਮਨਪ੍ਰੀਤ ਕੌਰ ਸਭ ਤੋਂ ਵੱਧ ਦੌਡ਼ਾਂ ਬਣਾਉਣ ਦੇ ਮਾਮਲੇ ਵਿਚ ਵਿਅਕਤੀਗਤ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਦੀਪਤੀ ਸ਼ਰਮਾ ਨੇ ਇਸ ਸਾਲ ਦੇ ਸ਼ੁਰੂ ਵਿਚ ਦੱਖਣੀ ਅਫਰੀਕਾ ਖਿਲਾਫ ਨਾਟ ਆਊਟ ਰਹਿੰਦਿਆਂ 188 ਦੌਡ਼ਾਂ ਬਣਾਈਆਂ ਸਨ।
ਹਰਮਨਪ੍ਰੀਤ ਕੌਰ ਨੂੰ ਕਮਾਲ ਦੀ ਖੇਡ ਦਾ ਪ੍ਰਦਰਸ਼ਨ ਕਰਨ ਦੀ ਵਧਾਈ ਦਿੰਦਿਆਂ  ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਾਰਾ ਦੇਸ਼ ਖਾਸ ਤੌਰ 'ਤੇ ਸਿੱਖ ਭਾਈਚਾਰਾ ਉਸ 'ਤੇ ਮਾਣ ਮਹਿਸੂਸ ਕਰ ਰਿਹਾ ਹੈ ਤੇ ਉਸਦੀ ਪ੍ਰਾਪਤੀ ਨੇ ਵਿਸ਼ਵ ਭਰ ਵਿਚ ਸਿੱਖ ਕੌਮ ਦਾ ਮਾਣ ਵਧਾਇਆ ਹੈ।  ਉਹਨਾਂ ਕਿਹਾ ਕਿ ਭਾਵੇਂ ਵਿਸ਼ਵ ਭਰ ਵਿਚ ਸਿੱਖਾਂ ਨੇ ਆਪਣੀਆਂ ਪ੍ਰਾਪਤੀਆਂ ਦਾ ਲੋਹਾ ਮਨਵਾਇਆ ਹੈ ਪਰ ਹੁਣ ਅਜਿਹਾ ਸਮਾਂ ਆ ਗਿਆ ਹੈ ਜਦੋਂ ਸਿੱਖ ਲਡ਼ਕੀਆਂ ਆਪਣੀਆਂ ਵਿਲੱਖਣ ਪ੍ਰਾਪਤੀਆਂ ਉਹਨਾਂ ਖੇਤਰਾਂ ਵਿਚ ਦਰਜ ਕਰ ਰਹੀਆਂ ਹਨ ਜੋ ਕਦੇ ਹਮੇਸ਼ਾ ਪੁਰਸ਼ਾਂ ਦੇ ਖੇਤਰ ਮੰਨੇ ਜਾਂਦੇ ਸਨ। ਉਹਨਾਂ ਕਿਹਾ ਕਿ ਕ੍ਰਿਕਟ ਤੋਂ ਇਲਾਵਾ ਸਿੱਖ ਲਡ਼ਕੀ ਪਰਬਿੰਦਰ ਕੌਰ ਸ਼ੇਰਗਿੱਲ ਨੇ ਕੈਨੇਡਾ ਵਿਚ ਸੁਪਰੀਮ ਕੋਰਟ ਦੀ ਪਹਿਲੀ ਦਸਤਾਰ ਸਜਾਉਣ ਵਾਲੀ ਮਹਿਲਾ ਜੱਜ ਬਣ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਹਰਮਨਪ੍ਰੀਤ ਕੌਰ ਦੇ ਇੰਗਲੈਂਡ ਤੋਂ ਪਰਤਣ 'ਤੇ ਉਸਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਸਿਰਸਾ ਨੇ ਉਸਦੇ ਪਿਤਾ ਹਰਮਿੰਦਰ ਸਿੰਘ ਨਾਲ ਟੈਲੀਫੋਨ 'ਤੇ ਹੋਈ ਗੱਲਬਾਤ ਦੌਰਾਨ ਉਹਨਾਂ ਨੂੰ ਹਰਮਨਪ੍ਰੀਤ ਕੌਰ ਦੀ ਵਿਲੱਖਣ ਪ੍ਰਾਪਤ ਦੀ ਮੁਬਾਰਕਬਾਦ ਦਿੱਤੀ। 

Have something to say? Post your comment
 
ਹੋਰ ਨੈਸ਼ਨਲ ਖ਼ਬਰਾਂ
ਨਾਨਾਵਤੀ ਕਮਿਸ਼ਨ ਨੇ ਰਾਜੀਵ ਗਾਂਧੀ ਨੂੰ 1984 ਦਾ ਸਿੱਖ ਕਤਲੇਆਮ ਕਰਵਾਉਣ ਦਾ ਦੋਸ਼ੀ ਪਾਇਆ ਸੀ : ਸਿਰਸਾ
ਦਿੱਲੀ ਸਰਕਾਰ ਯਕੀਨੀ ਬਣਾਵੇ, ਸਿੱਖਾਂ ਦਾ ਕਾਤਲ ਬਿਮਾਰੀ ਦਾ ਬਹਾਨਾ ਬਣਾ ਕੇ ਜੇਲ੍ਹ ਤੋਂ ਬਾਹਰ ਨਾ ਆ ਸਕੇ : ਸਿਰਸਾ
ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਵਫਦ ਵੱਲੋਂ ਡਾ. ਮਨਮੋਹਨ ਸਿੰਘ ਨਾਲ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੀਟਿੰਗ
ਅਰਵਿੰਦ ਕੇਜਰੀਵਾਲ ਆਪਣੇ ਨਿਵਾਸ 'ਤੇ 'ਆਪ' ਪੰਜਾਬ ਦੀ ਬਲਾਕ ਪੱਧਰ ਤੱਕ ਦੀ ਲੀਡਰਸ਼ਿਪ ਦੇ ਹੋਏ ਰੂ-ਬ-ਰੂ
ਸੱਜਣ ਕੁਮਾਰ ਵਾਲਾ ਫੈਸਲਾ ਰਾਸ਼ਟਰਵਾਦ ਦੀ ਭਾਵਨਾ ਮਜ਼ਬੂਤ ਕਰੇਗਾ: ਬਾਦਲ
ਸੱਜਣ ਕੁਮਾਰ ਦੇ ਅਸਤੀਫੇ ਨੇ ਰਾਹੁਲ ਗਾਂਧੀ ਦੇ ' 1984 ਸਿੱਖ ਕਤਲੇਆਮ ਵਿਚ ਸ਼ਾਮਲ ਨਾ ਹੋਣ ਦੇ ਦਾਅਵੇ ਝੁਠਲਾਏ : ਸਿਰਸਾ
ਸੱਜਣ ਤੇ ਟਾਈਟਲਰ ਨੂੰ ਫਾਂਸੀ ਲਾਏ ਜਾਣ ਅਤੇ ਗਾਂਧੀ ਪਰਿਵਾਰ ਨੂੰ ਸਲਾਖਾਂ ਪਿੱਛੇ ਕਰਨ ਤੱਕ ਸਾਡੀ ਜੰਗ ਜਾਰੀ ਰਹੇਗੀ : ਜੀ. ਕੇ., ਸਿਰਸਾ, ਹਿੱਤ
'ਜ਼ੀਰੋ' ਫਿਲਮ ਦੇ ਪ੍ਰੋਮੋ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਹਰੁਖ ਖਾਨ ਤੇ ਹੋਰਨਾਂ ਖਿਲਾਫ ਦਰਜ ਕਰਵਾਇਆ ਫੌਜਦਾਰੀ ਮੁਕੱਦਮਾ
ਮੇਘਾਲਿਆ ਹਾਈ ਕੋਰਟ ਨੇ ਸ਼ਿਲਾਂਗ 'ਚ ਸਿੱਖ ਪਰਿਵਾਰਾਂ ਨੂੰ ਸ਼ਿਫਟ ਕਰਨ 'ਤੇ ਲਾਈ ਰੋਕ-ਜੀ ਕੇ ਅਤੇ ਸਿਰਸਾ ਨੇ ਅਦਾਲਤ ਦੇ ਹੁਕਮਾਂ ਦਾ ਕੀਤਾ ਸਵਾਗਤ
ਕੈਪਟਨ ਅਮਰਿੰਦਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 484ਵੇਂ ਪ੍ਰਕਾਸ਼ ਪੁਰਬ ਦੀ ਵਧਾਈ