Tuesday, September 18, 2018
Follow us on
ਤਾਜਾ ਖਬਰਾਂ
ਮੁਆਫ਼ੀ ਮੰਗੇ ਜਾਣ ਉਪਰੰਤ ਵੀ ਜਥੇਦਾਰ ਭੌਰ 'ਤੇ ਐਫਆਈਆਰ ਰਾਜਨੀਤੀ ਤੋਂ ਪ੍ਰੇਰਿਤ-ਆਪਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਜਥੇਦਾਰ ਭੌਰ ਗ੍ਰਿਫ਼ਤਾਰਹਰਿਆਣਾ ਕੈਬਿਨੇਟ ਨੇ ਅਧਿਆਪਕਾਂ ਲਈ ਕਾਰਡ ਬਦਲਣ ਨੀਤੀ ਨੂੰ ਪ੍ਰਵਾਨਗੀ ਦਿੱਤੀ ਹਰਿਆਣਾ ਵਿਚ ਬਾਜਰੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ-ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣਦੇਵ ਕੰਬੋਜਡੀਜ਼ਲ-ਪੈਟਰੋਲ ਦੀਆਂ ਬੇਕਾਬੂ ਹੋਈਆਂ ਕੀਮਤਾਂ 'ਤੇ ਅਸਤੀਫ਼ਾ ਦੇਵੇ ਹਰਸਿਮਰਤ ਕੌਰ ਬਾਦਲ-ਆਪਹਰਿਆਣਾ ਦੇ ਮੁੱਖ ਮੰਤਰੀ 5 ਸਤੰਬਰ ਨੂੰ ਭਾਜਪਾ ਦੇ ਵੱਖ-ਵੱਖ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾਂ ਕਰਣਗੇਕੇਂਦਰ ਸਰਕਾਰ ਵੱਲੋਂ 14 ਖਰੀਫ ਫਸਲਾਂ ਦੇ ਵਾਧੇ ਨੂੰ ਐਲਾਨਾਂ ਨੂੰ ਲਾਗੂ ਕਰਨ ਦੀ ਹਰਿਆਣਾ ਨੇ ਪਹਿਲ ਕੀਤੀਹਰਿਆਣਾ ਦੇ 3200 ਨਿੱਜੀ ਸਕੂਲਾਂ ਦੀ ਅਸਥਾਈ ਮਾਨਤਾ ਤੇ ਇਜਾਜਤ ਵਿਦਿਅਕ ਸੈਸ਼ਨ ਪੂਰਾ ਹੋਣ ਤਕ ਅੱਗੇ ਵੱਧਾ ਦਿੱਤੀ - ਸਿਖਿਆ ਮੰਤਰੀ ਚੰਡੀਗੜ੍ਹ,
 
ਪੰਜਾਬ

ਕੈਪਟਨ ਅਮਰਿੰਦਰ ਸਿੰਘ ਦੇ ਭ੍ਰਿਸ਼ਟਾਚਾਰ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਆਪ ਆਗੂ ਪੁਲਿਸ ਨਾਲ ਭੀਡ਼ੇ

ਦਵਿੰਦਰ ਸਿੰਘ ਕੋਹਲੀ | September 04, 2017 07:55 PM
ਕੈਪਟਨ ਅਮਰਿੰਦਰ ਸਿੰਘ ਦੇ ਭ੍ਰਿਸ਼ਟਾਚਾਰ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਆਪ ਆਗੂ ਪੁਲਿਸ ਨਾਲ ਭੀਡ਼ੇ


ਕੈਪਟਨ ਅਮਰਿੰਦਰ ਸਿੰਘ ਦੇ ਲੁਧਿਆਣਾ ਦੇ ਸਿਟੀ ਸੈਂਟਰ ਸਕੈਮ, ਅਮ੍ਰਿਤਸਰ ਇੰਪਰੂਵਮੈਂਟ ਟਰਸੱਟ ਘੋਟਾਲੇ ਅਤੇ ਰਾਣਾ ਗੁਰਜੀਤ ਦੇ ਰੇਤ ਖੱਡ ਨਿਲਾਮੀ ਘੋਟਾਲੇ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਮੇਤ ਹੋਰ ਵਿਧਾਇਕਾਂ ਅਤੇ ਆਗੂਆਂ ਨੂੰ ਪੁਲਿਸ ਨੇ ਐਮ[ਐਲ[ਏ ਹੋਸਟਲ ਦੇ ਬਾਹਰ ਗ੍ਰਿਫਤਾਰ ਕਰ ਲਿਆ। ਪੁਲਿਸ ਨਾਲ ਭੀਡ਼ਤ ਮਗਰੋਂ ਆਪ ਆਗੂਆਂ ਨੂੰ ਗ੍ਰਿਫਤਾਰ ਕਰਕੇ ਸੈਕਟਰ 17 ਦੇ ਥਾਣੇ ਵਿਖੇ ਲੈ ਕੇ ਜਾਇਆ ਗਿਆ।
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ 30 ਅਗਸਤ ਨੂੰ ਚੰਡੀਗਡ਼ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਸੁਝਾਅ ਦਿੱਤਾ ਸੀ ਕਿ ਜਾਂ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦੇਣ ਜਾਂ ਆਪਣੇ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਸੀਬੀਆਈ ਦੇ ਹਵਾਲੇ ਕਰ ਦੇਣ। ਇਸ ਚੇਤਾਵਨੀ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਕਦੇ ਕੋਈ ਕਦਮ ਨਹੀਂ ਉਠਾਇਆ ਸੀ। ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਉਨਾਂ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਦੀ ਨੌਬਤ ਆ ਗਈ।
ਆਪ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਤੇ ਬਾਦਲਾਂ ਦਾ ਜਾਰੀ ਗਠਜੋਡ਼ ਹੁਣ ਲੋਕਾਂ ਸਾਹਮਣੇ ਜਗਜਾਹਿਰ ਹੋ ਗਿਆ ਹੈ ਕਿਉਂਕਿ ਇਹ ਦੋਵੇਂ ਇਕ ਦੂਸਰੇ ਨੂੰ ਬਚਾ ਰਹੇ ਹਨ। ਉਨਾਂ ਕਿਹਾ ਕਿ ਇਨਾਂ ਦੋਵਾਂ ਪਾਰਟੀਆਂ ਦੇ ਆਗੂ ਭ੍ਰਿਸ਼ਟਾਚਾਰ ਵਿਚ ਲਿਪਿਤ ਹਨ ਪਰੰਤੂ ਲੋਕਾਂ ਦੀਆਂ ਅੱਖਾਂ ਵਿਚ ਘਟਾ ਪਾਉਣ ਲਈ ਝੂਠੇ ਜਾਂਚ ਕਮਿਸ਼ਨ ਬਣਾ ਕੇ ਉਨਾਂ ਕੋਲੋਂ ਕਲਿੱਨ ਚਿੱਟ ਲੈ ਲਂੈਦੇ ਹਨ। ਉਨਾਂ ਸਵਾਲ ਕੀਤਾ ਕਿ ਜੇਕਰ ਬਿਕਰਮ ਮਜੀਠੀਆ, ਤੋਤਾ ਸਿੰਘ, ਆਦੇਸ਼ ਪ੍ਰਤਾਰ ਕੈਰੋਂ ਅਤੇ ਹੋਰ ਅਕਾਲੀ ਆਗੂ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਕਲਿਨ ਚਿੱਟ ਪ੍ਰਾਪਤ ਕਰ ਚੁੱਕੇ ਹਨ ਤਾਂ ਪਿਛਲੇ 10 ਸਾਲਾਂ ਦੌਰਾਨ ਪੰਜਾਬ ਨੂੰ ਲੁਟਿਆ ਕਿਸਨੇ ਹੈ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਨੂੰ ਅਕਾਲੀ ਦਲ ਵਾਂਗ ਪੰਜਾਬ ਨੂੰ ਲੁੱਟਣ ਨਹੀਂ ਦੇਵੇਗੀ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲੰਟੀਅਰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਭ੍ਰਿਸ਼ਟਾਚਾਰ ਦੇ ਵਿਰੁੱਧ ਅਵਾਜ ਉਠਾਉਂਦੇ ਰਹਿਣਗੇ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਭ੍ਰਿਸ਼ਟਾਚਾਰ ਦੇ ਮੁਕਦਮਾ ਦਰਜ ਕਰਕੇ ਵਿਧਾਨ ਦੀ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ ਪਰੰਤੂ ਉਸੇ ਸਰਕਾਰ ਨੇ ਹੀ 2016 ਵਿਚ ਕੈਪਟਨ ਨੂੰ ਉਸੇ ਮਾਮਲੇ ਵਿਚ ਕਲਿਨ ਚਿੱਟ ਦੇ ਦਿੱਤੀ ਸੀ। ਉਨਾਂ ਕਿਹਾ ਕਿ ਇਸਤੋਂ ਸਾਫ ਸਿੱਧ ਹੁੰਦਾ ਹੈ ਕਿ ਦੋਵੇਂ ਰਾਜਸੀ ਪਰਿਵਾਰ ਆਪਸ ਵਿਚ ਮਿਲੇ ਹੋਏ ਹਨ ਅਤੇ ਰੱਲ ਕੇ ਪੰਜਾਬ ਨੂੰ ਲੁਟਣ ਦਾ ਕਾਰਜ ਕਰ ਰਹੇ ਹਨ।
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਅਮ੍ਰਿਤਸਰ ਇੰਪਰੂਵਮੈਂਟ ਟਰਸੱਟ ਅਤੇ ਲੁਧਿਆਣਾ ਸਿਟੀ ਸੈਂਟਰ ਸਕੈਮ ਦੀ ਨਿਰਪੱਖ ਜਾਂਚ ਨਹੀਂ ਹੋ ਸਕਦੀ ਕਿਉਂ ਜੋ ਕੈਪਟਨ ਅਮਰਿੰਦਰ ਸਿੰਘ ਖੁਦ ਵਿਜੀਲੈਂਸ ਦੇ ਮੁੱਖੀ ਹਨ। ਉਨਾਂ ਕਿਹਾ ਕਿ ਮੋਹਾਲੀ ਦੀ ਅਦਾਲਤ ਨੇ ਅਮ੍ਰਿਤਸਰ ਇੰਪਰੂਵਮੈਂਟ ਟਰਸੱਟ ਕੇਸ ਵਿਚ ਵਿਜੀਲੈਂਸ ਬਿਊਰੋ ਦੁਆਰਾ ਕੇਸ ਨੂੰ ਬੰਦ ਕਰਨ ਸੰਬੰਧੀ ਪੇਸ਼ ਕੀਤੀ ਅਰਜੀ ਨੂੰ ਰੱਦ ਕਰਦਿਆਂ ਅਦਾਲਤ ਨੇ ਕਿਹਾ ਸੀ ਕਿ ਇਹ ਰਿਪੋਰਟ ਤੱਥਾਂ ਤੋਂ ਵਾਂਝੀ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਅਦਾਲਤ ਵੀ ਇਸ ਗੱਲ ਨੂੰ ਕਬੂਲਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਘੋਟਾਲੇ ਵਿਚ ਸ਼ਾਮਲ ਹਨ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਭ੍ਰਿਸ਼ਟਾਚਾਰ ਦੇ ਖਿਲਾਫ 'ਜੀਰੋ ਟੋਲਰੈਂਸ' ਦਾ ਵਾਅਦਾ ਕੀਤਾ ਸੀ ਪਰੰਤੂ ਹੁਣ ਉਹ ਆਪਣੇ ਭ੍ਰਿਸ਼ਟ ਮੰਤਰੀ ਰਾਣਾ ਗੁਰਜੀਤ ਖਿਲਾਫ ਕੋਈ ਕਾਰਵਾਈ ਕਰਨ ਤੋਂ ਬਚ ਰਹੇ ਹਨ ਅਤੇ ਸਗਂੋ ਉਨਾਂ ਨੂੰ ਇਸ ਮਾਮਲੇ ਵਿਚ ਬਚਾ ਰਹੇ ਹਨ। ਉਨਾਂ ਕਿਹਾ ਕਿ ਰੇਤ ਖੱਡ ਘੋਟਾਲੇ ਮਾਮਲੇ ਵਿਚ ਜਸਟਿਸ ਨਾਰੰਗ ਕਮਿਸ਼ਨ ਦੁਆਰਾ ਪੇਸ਼ ਕੀਤੀ ਰਿਪੋਰਟ ਝੂਠ ਦਾ ਪੁਲੰਦਾ ਅਤੇ ਰਾਣਾ ਗੁਰਜੀਤ ਨੂੰ ਬਚਾਉਣ ਦੀ ਕਾਰਵਾਈ ਮਾਤਰ ਹੀ ਹੈ।
ਖਹਿਰਾ ਨੇ ਇਕ ਵਾਰ ਫੇਰ ਦੋਹਰਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਤਾਂ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਜਾਂ ਆਪਣੇ ਭ੍ਰਿਸ਼ਟਾਚਾਰ ਦੇ ਮੁਕਦਮੇ ਨੂੰ ਸੀਬੀਆਈ ਦੇ ਹਵਾਲੇ ਕਰਨ। ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਉਹ ਬਿਨਾ ਕਿਸੇ ਦੇਰੀ ਤੋਂ ਰਾਣਾ ਗੁਰਜੀਤ ਨੂੰ ਮੰਤਰੀ  ਮੰਡਲ ਵਿਚੋਂ ਬਾਹਰ ਕੱਢਣ। 

Have something to say? Post your comment
 
ਹੋਰ ਪੰਜਾਬ ਖ਼ਬਰਾਂ
ਮੁਆਫ਼ੀ ਮੰਗੇ ਜਾਣ ਉਪਰੰਤ ਵੀ ਜਥੇਦਾਰ ਭੌਰ 'ਤੇ ਐਫਆਈਆਰ ਰਾਜਨੀਤੀ ਤੋਂ ਪ੍ਰੇਰਿਤ-ਆਪ
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਜਥੇਦਾਰ ਭੌਰ ਗ੍ਰਿਫ਼ਤਾਰ
ਡੀਜ਼ਲ-ਪੈਟਰੋਲ ਦੀਆਂ ਬੇਕਾਬੂ ਹੋਈਆਂ ਕੀਮਤਾਂ 'ਤੇ ਅਸਤੀਫ਼ਾ ਦੇਵੇ ਹਰਸਿਮਰਤ ਕੌਰ ਬਾਦਲ-ਆਪ
ਜਸਟਿਸ ਰਣਜੀਤ ਸਿੰਘ ਐਕਸ਼ਨ ਟੋਕਨ ਰਿਪੋਰਟ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਦੇਰੀ ਕਿਉਂ ਕਰ ਰਹੇ ਹਨ ਕੈਪਟਨ ਅਮਰਿੰਦਰ ਸਿੰਘ-ਹਰਪਾਲ ਚੀਮਾ
ਕੈਪਟਨ ਅਮਰਿੰਦਰ ਵੱਲੋਂ ਵਿਕਾਸ ਨੂੰ ਹੁਲਾਰਾ ਦੇਣ ਲਈ ਨਿੱਜੀਕਰਨ ਦੀ ਅਹਿਮੀਅਤ ਬਾਰੇ ਅਮਰੀਕੀ ਰਾਜਦੂਤ ਦੇ ਵਿਚਾਰਾਂ ਨਾਲ ਸਹਿਮਤੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਦਾਦੂਵਾਲ ਬਾਰੇ ਸੁਖਬੀਰ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸਦਨ ਦੀ ਕਮੇਟੀ ਦਾ ਗਠਨ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਵੱਲੋਂ ਪੁਲੀਸ ਐਕਟ ਵਿੱਚ ਸੋਧ ਕਰਨ ਦੀ ਪ੍ਰਵਾਨਗੀ
ਪੰਜਾਬ ਮੰਤਰੀ ਮੰਡਲ ਵੱਲੋਂ ਸਰਕਾਰੀ ਵਿਭਾਗਾਂ ਲਈ ਵਿਵਾਦ ਨਿਪਟਾਰਾ ਅਤੇ ਮੁਕੱਦਮੇਬਾਜ਼ੀ ਨੀਤੀ 'ਚ ਸੋਧ ਨੂੰ ਹਰੀ ਝੰਡੀ
ਅਮਰਿੰਦਰ ਮੰਤਰੀ ਮੰਡਲ ਵੱਲੋਂ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਸਜ਼ਾ ਉਮਰ ਕੈਦ ਨਿਰਧਾਰਤ ਕਰਨ ਲਈ ਸੀ.ਆਰ.ਪੀ.ਸੀ. ਅਤੇ ਆਈ.ਪੀ.ਸੀ. 'ਚ ਸੋਧ ਨੂੰ ਮਨਜ਼ੂਰੀ
'ਆਪ' ਵੱਲੋਂ ਪ੍ਰੋ. ਬਲਜਿੰਦਰ ਕੌਰ ਤੇ ਮੀਤ ਹੇਅਰ ਸਪੋਕਸਪਰਸਨ ਨਿਯੁਕਤ