Monday, January 21, 2019
Follow us on
ਤਾਜਾ ਖਬਰਾਂ
ਫਾਜ਼ਿਲਕਾ ਅਤੇ ਅਬੋਹਰ ਦੇ ਸੇਮਗ੍ਰਸਤ ਪਿੰਡਾਂ ਵਿੱਚ ਪਾਣੀ ਦਾ ਖਾਰਾਪਣ ਦੂਰ ਕਰਨ ਲਈ ਲੱਗੇਗਾ ਪ੍ਰਾਜੈਕਟ-ਕੈਪਟਨ ਅਮਰਿੰਦਰਵਿਧਾਇਕ ਪੰਡੋਰੀ ਨੇ ਕਿਹਾ ਕਿ ਕੁਰਸੀ ਦਾ ਤਿਆਗ ਤੇ ਦਲਿਤਾਂ ਦਾ ਸਨਮਾਨ ਖਹਿਰਾ ਦੇ ਸੁਭਾਅ ਦਾ ਹਿੱਸਾ ਨਹੀਂਮੁੱਖ ਮੰਤਰੀ ਅਮਰਿੰਦਰ ਵੱਲੋਂ ਕੰਢੀ ਖੇਤਰ ਵਿਕਾਸ ਬੋਰਡ ਦੀ ਮੁੜ ਸੁਰਜੀਤੀ ਦਾ ਐਲਾਨਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਨੇ ਮਨਾਈ ਲੋਹੜੀਖਹਿਰਾ ਅਤੇ ਬਲਦੇਵ ਸਿੰਘ ਨੂੰ ਤੁਰੰਤ ਅਯੋਗ ਕਰਾਰ ਦਿੱਤਾ ਜਾਵੇ: ਅਕਾਲੀ ਦਲਜੀਂਦ ਵਿਧਾਨ ਸਭਾ ਜਿਮਨੀ ਚੋਣ ਵਿਚ 21 ਉਮੀਦਵਾਰ ਰਹਿਗੇ'ਮੇਰੀ ਫ਼ਸਲ ਮੇਰਾ ਬਿਊਰਾ' ਕਿਸਾਨਾਂ ਲਈ ਫਸਲਾਂ ਬਾਰੇ ਸੂਚਨਾ ਤੇ ਸਮੱਸਿਆਵਾਂ ਨੂੰ ਦੂਰ ਕਰਨ ਦਾ ਇਕ ਵਧੀਆ ਤੰਤਰ - ਮੁੱਖ ਮੰਤਰੀਨਕਲੀ ਖਾਦ ਵੇਚਣ ਵਾਲਿਆਂ ਦਾ ਪੱਖ ਪੂਰ ਕੇ ਸੁਖਬੀਰ ਸਿੰਘ ਬਾਦਲ ਕਿਸਾਨਾਂ ਦੇ ਜਖ਼ਮਾਂ ਤੇ ਲੂਣ ਛਿੜਕ ਰਹੇ ਹਨ-ਸੁਨੀਲ ਜਾਖੜ
 
ਪੰਜਾਬ

ਵਿਜੀਲੈਂਸ ਵਲੋਂ ਹੋਮਗਾਰਡ ਦਾ ਜਿਲਾ ਕਮਾਂਡੈਂਟ 40 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਦਵਿੰਦਰ ਸਿੰਘ ਕੋਹਲੀ | September 07, 2017 08:37 PM
ਵਿਜੀਲੈਂਸ ਵਲੋਂ ਹੋਮਗਾਰਡ ਦਾ ਜਿਲਾ ਕਮਾਂਡੈਂਟ 40 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ


         ਚੰਡੀਗੜ੍ਹ  ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਪੰਜਾਬ ਹੋਮਗਾਰਡ ਬਠਿੰਡਾ ਵਿਖੇ ਤਾਇਨਾਤ ਜਿਲਾ ਕਮਾਂਡੈਂਟ ਕੇਵਲ ਕ੍ਰਿਸ਼ਨ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।
         ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਜਿਲਾ ਕਮਾਂਡੇਂਟ ਕੇਵਲ ਕ੍ਰਿਸ਼ਨ ਨੂੰ ਸ਼ਿਕਾਇਤਕਰਤਾ ਪ੍ਰਿਤਪਾਲ ਸਿੰਘ, ਵਾਸੀ ਗਲੀ ਬੰਗੀ ਹਾਉਸ ਜਿਲਾ ਬਠਿੰਡਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੇ ਵਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦਸਿਆ ਕਿ ਉਸ ਖਿਲਾਫ਼ ਸਾਲ 2008 ਦੌਰਾਨ ਜਿਲਾ ਫਿਰੋਜਪੁਰ ਵਿਖੇ ਮੁਕੱਦਮਾ ਦਰਜ ਹੋਇਆ ਸੀ ਜਿਸ ਕਾਰਨ ਉਸ ਨੂੰ ਹੋਮਗਾਰਡ ਮਹਿਕਮੇ ਵਿੱਚੋਂ ਕਾਲ ਆਊਟ ਕਰ ਦਿੱਤਾ ਗਿਆ ਸੀ। ਅਦਾਲਤ ਵੱਲੋ ਇਸ ਮੁਕੱਦਮੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਹੋਮਗਾਰਡ ਮਹਿਕਮੇ ਵੱਲੋਂ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਉਸ ਦੀ ਸਜਾ ਤਿੰਨ ਸਾਲ ਤੋ ਂਘੱਟ ਹੋਣ ਕਰਕੇ ਉਸ ਨੂੰ ਦੁਬਾਰਾ ਜੁਆਇੰਨ ਕਰਵਾ ਲਿਆ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਪਿੱਛਲੇ ਕੁਝ ਸਮੇਂ ਤੋ ਜਿਲਾ ਕਮਾਂਡੈਟ ਕੇਵਲ ਕ੍ਰਿਸ਼ਨ ਵੱਲੋਂ ਉਸ ਦੀ ਫਾਈਲ ਦੀ ਦੁਬਾਰਾ ਪੜਤਾਲ ਕਰਨ ਦੇ ਬਹਾਨੇ ਉਸ ਨੂੰ ਡਰਾਇਆ ਜਾ ਰਿਹਾ ਸੀ ਕਿ ਉਸ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਲਈ ਉਹ ਨੌਕਰੀ ਨਹੀ ਕਰ ਸਕਦਾ। ਜਿਸ ਕਾਰਨ ਕਮਾਂਡੈਂਟ ਕੇਵਲ ਕ੍ਰਿਸ਼ਨ ਨੇ ਉਸ ਨੂੰ ਨੌਕਰੀ ਤੇ ਬਰਕਰਾਰ ਰੱਖਣ ਲਈ 50,000/-ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ।
         ਵਿਜੀਲੈਂਸ ਵਲੋਂ ਪੜਤਾਲ ਉਪਰੰਤ ਉਕਤ ਕਮਾਂਡੈਂਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 40000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਭ੍ਰਿਸ਼ਟਾਚਾਰ  ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਫਾਜ਼ਿਲਕਾ ਅਤੇ ਅਬੋਹਰ ਦੇ ਸੇਮਗ੍ਰਸਤ ਪਿੰਡਾਂ ਵਿੱਚ ਪਾਣੀ ਦਾ ਖਾਰਾਪਣ ਦੂਰ ਕਰਨ ਲਈ ਲੱਗੇਗਾ ਪ੍ਰਾਜੈਕਟ-ਕੈਪਟਨ ਅਮਰਿੰਦਰ
ਵਿਧਾਇਕ ਪੰਡੋਰੀ ਨੇ ਕਿਹਾ ਕਿ ਕੁਰਸੀ ਦਾ ਤਿਆਗ ਤੇ ਦਲਿਤਾਂ ਦਾ ਸਨਮਾਨ ਖਹਿਰਾ ਦੇ ਸੁਭਾਅ ਦਾ ਹਿੱਸਾ ਨਹੀਂ
ਮੁੱਖ ਮੰਤਰੀ ਅਮਰਿੰਦਰ ਵੱਲੋਂ ਕੰਢੀ ਖੇਤਰ ਵਿਕਾਸ ਬੋਰਡ ਦੀ ਮੁੜ ਸੁਰਜੀਤੀ ਦਾ ਐਲਾਨ
ਖਹਿਰਾ ਅਤੇ ਬਲਦੇਵ ਸਿੰਘ ਨੂੰ ਤੁਰੰਤ ਅਯੋਗ ਕਰਾਰ ਦਿੱਤਾ ਜਾਵੇ: ਅਕਾਲੀ ਦਲ
ਨਕਲੀ ਖਾਦ ਵੇਚਣ ਵਾਲਿਆਂ ਦਾ ਪੱਖ ਪੂਰ ਕੇ ਸੁਖਬੀਰ ਸਿੰਘ ਬਾਦਲ ਕਿਸਾਨਾਂ ਦੇ ਜਖ਼ਮਾਂ ਤੇ ਲੂਣ ਛਿੜਕ ਰਹੇ ਹਨ-ਸੁਨੀਲ ਜਾਖੜ
ਜੋਗਿੰਦਰ ਪੰਜਗਰਾਂਈ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਏ
ਅਰਜੁਨ ਚੀਮਾ ਨੇ ਨਿਸ਼ਾਨੇਬਾਜ਼ੀ ਵਿੱਚ ਸੋਨੇ ਦਾ ਤਮਗਾ ਫੁੰਡਿਆ,ਖੇਡਾਂ ਵਿੱਚ ਪੰਜਾਬ ਨੇ ਹੁਣ ਤੱਕ 47 ਤਮਗੇ ਜਿੱਤੇ
ਵਿਜੀਲੈਂਸ ਵਲੋਂ 4,000 ਦੀ ਰਿਸ਼ਵਤ ਲੈਂਦਾ ਪਟਵਾਰੀ ਕਾਬੂ
ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
ਬੇਅਦਬੀ ਕਾਂਡ ਦੇ ਦੋਸ਼ੀ ਬਾਦਲਾਂ ਅਤੇ ਕੈਪਟਨ ਦੇ ਇਸ਼ਾਰੇ 'ਤੇ ਨੱਚਣ ਲੱਗੇ ਖਹਿਰਾ-ਆਪ