Thursday, August 16, 2018
Follow us on
ਤਾਜਾ ਖਬਰਾਂ
ਸੁਖਪਾਲ ਸਿੰਘ ਭੁੱਲਰ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਜਾਵੇ : ਅਕਾਲੀ ਦਲਸੁਖਬੀਰ ਬਾਦਲ ਦੀ ਅਗਵਾਈ ਵਾਲੇ ਵਫ਼ਦ ਵੱਲੋਂ ਰਾਜਨਾਥ ਸਿੰਘ ਨੂੰ ਸਾਰੇ ਲਟਕੇ ਸਿੱਖ ਮਸਲੇ ਜਲਦੀ ਹੱਲ ਕਰਨ ਦੀ ਅਪੀਲਨਵਜੋਤ ਸਿੰਘ ਸਿੱਧੂ ਵੱਲੋਂ ਅੱਧੇ-ਅਧੂਰੇ ਸੀਵਰੇਜ ਦਾ ਕੰਮ ਕਰ ਰਹੀਆਂ ਕੰਪਨੀਆਂ ਨੂੰ ਸਖਤ ਤਾੜਨਾਰਾਏਸ਼ੁਮਾਰੀ 2020 ਲਈ ਐਸ.ਐਫ.ਜੇ. ਦੀ ਇੰਗਲੈਂਡ ਰੈਲੀ ਨੂੰ ਭਾਰਤ ਤੋਂ ਬਾਹਰ ਵੀ ਹੁੰਗਾਰਾ ਨਹੀਂ ਮਿਲਿਆ-ਕੈਪਟਨ ਅਮਰਿੰਦਰ ਸਿੰਘ 16 ਆਈ.ਏ.ਐਸ. ਅਤੇ 17 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂਇੰਗਲੈਡ ਤੋਂ ਆਏ ਨੌਜਵਾਨਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਸਥਾਨਾਂ ਦਾ ਦੌਰਾਸਿੱਖ ਔਰਤਾਂ ਲਈ ਹੈਲਮਟ ਲਾਜ਼ਮੀ ਬਣਾਉਣ ਵਾਲਾ ਨੋਟੀਫਿਕੇਸ਼ਨ ਯੂਟੀ ਪ੍ਰਸਾਸ਼ਕ ਵਾਪਸ ਲੈਣ-ਅਕਾਲੀ ਦਲ ਅਮਰਿੰਦਰ ਵੱਲੋਂ 858 ਮ੍ਰਿਤਕ ਹੋਮਗਾਰਡਾਂ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ 'ਤੇ ਵਾਲੰਟੀਅਰਾਂ ਵਜੋਂ ਭਰਤੀ ਕਰਨ ਦੇ ਹੁਕਮ
 
ਪੰਜਾਬ

ਸੱਭਿਆਚਾਰ ਦੀ ਪੁਨਰ ਸੁਰਜੀਤੀ ਲਈ ਲੋਕ ਲਹਿਰ ਪਿੰਡ/ਸ਼ਹਿਰ ਪੱਧਰ ਤੱਕ ਲਿਜਾਇਆ ਜਾਵੇਗਾ: ਸੁਰਜੀਤ ਪਾਤਰ

ਦਵਿੰਦਰ ਸਿੰਘ ਕੋਹਲੀ | September 13, 2017 06:43 PM
ਸੱਭਿਆਚਾਰ ਦੀ ਪੁਨਰ ਸੁਰਜੀਤੀ ਲਈ ਲੋਕ ਲਹਿਰ  ਪਿੰਡ/ਸ਼ਹਿਰ ਪੱਧਰ ਤੱਕ ਲਿਜਾਇਆ ਜਾਵੇਗਾ: ਸੁਰਜੀਤ ਪਾਤਰ


ਚੰਡੀਗਡ਼•, 
ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ[ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਉਣ ਵਾਲੀ ਪੀਡ਼•ੀ ਨੂੰ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋਡ਼ਨ ਲਈ ਲੋਕ ਲਹਿਰ ਖਡ਼•ੀ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਪੰਜਾਬ ਦਾ ਅਮੀਰ ਵਿਰਸਾ ਤੇ ਸੱਭਿਆਚਾਰ ਹੈ ਜਿਸ ਦੀਆਂ ਡੂੰਘੀਆਂ ਜਡ਼•ਾਂ ਹਨ। ਅਜੋਕੇ ਬਦਲਦੇ ਦੌਰ ਵਿੱਚ ਨੌਜਵਾਨਾਂ ਨੂੰ ਵਿਰਸੇ ਨਾਲ ਜੋਡ਼ਨ ਲਈ ਸੱਭਿਆਚਾਰ ਦੀ ਪੁਨਰ ਸੁਰਜੀਤੀ ਦੀ ਲੋਡ਼ ਹੈ ਅਤੇ ਇਸ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ।
ਸ[ ਸਿੱਧੂ ਨੇ ਇਹ ਗੱਲ ਅੱਜ ਸੈਕਟਰ 16 ਸਥਿਤ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਖੇ ਸਾਹਿਤਕਾਰਾਂ, ਕਲਾਕਾਰਾ, ਬੁੱਧੀਜੀਵੀਆਂ ਤੇ ਦਾਨਿਸ਼ਵਾਰਾਂ ਨਾਲ ਮੀਟਿੰਗ ਕਰਦਿਆਂ ਕਹੀ। ਉਹ ਅੱਜ ਇਹ ਮੀਟਿੰਗ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ[ਸੁਰਜੀਤ ਪਾਤਰ ਸਮੇਤ ਵਿਸ਼ੇਸ਼ ਸੱਦੇ 'ਤੇ ਬੁਲਾਏ ਸਾਹਿਤਕਾਰਾਂ ਨਾਲ ਕਲਾ ਪ੍ਰੀਸ਼ਦ ਦੇ ਢਾਂਚੇ ਵਿੱਚ ਵਿਸਥਾਰ ਨੂੰ ਲੈ ਕੇ ਕਰ ਰਹੇ ਸਨ। ਉਨ•ਾਂ ਕਿਹਾ ਕਿ ਅਲੋਪ ਹੋ ਰਹੀਆਂ ਕਲਾਵਾਂ ਨੂੰ ਬਚਾਉਣ, ਸਾਹਿਤ, ਸੱਭਿਆਤਾਰ, ਪੰਜਾਬੀ ਬੋਲੀ ਤੇ ਵਿਰਸੇ ਦੀ ਪ੍ਰਫੁੱਲਤਾ ਲਈ ਕਲਾ ਪ੍ਰੀਸ਼ਦ ਦੇ ਬੈਨਰ ਹੇਠ 12 ਵਿੰਗ ਬਣਾਏ ਜਾਣਗੇ ਜੋ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹੋਣਗੇ। ਹਰ ਵਿੰਗ ਵਿੱਚ 8 ਤੋਂ 10 ਵਿਅਕਤੀ ਸ਼ਾਮਲ ਹੋਣਗੇ ਅਤੇ ਹਰ ਵਿੰਗ ਦਾ ਇਕ ਕਨਵੀਨਰ ਹੋਵੇਗਾ।
ਸ[ ਸਿੱਧੂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਖਸ਼ੀਅਤਾਂ ਆਪੋ-ਆਪਣੇ ਖੇਤਰ ਵਿੱਚ ਸਿਖਰਲਾ ਸਥਾਨ ਹਾਸਲ ਹਨ ਇਸ ਲਈ ਉਹ ਤਾਂ ਇਹ ਸਿਰਫ ਸਾਰਿਆਂ ਦੀ ਅਗਵਾਈ ਚਾਹੁੰਦੇ ਹਨ ਅਤੇ ਲੋਕ ਲਹਿਰ ਖਡ਼•ੀ ਕਰਨ ਲਈ ਸੱਭਿਆਚਾਰਕ ਸੱਥ ਬਣਾਉਣੀ ਹੈ। ਉਨ•ਾਂ ਕਿਹਾ ਕਿ ਕਿਸੇ ਵੀ ਸਖਸ਼ੀਅਤ ਨੂੰ ਕੋਈ ਸਲਾਹ ਦੇਣ ਦੀ ਲੋਡ਼ ਨਹੀਂ ਅਤੇ ਹਰ ਵਿਅਕਤੀ ਆਪਣੇ ਵਿੱਚ ਇਕ ਅਥਾਰਟੀ ਹੈ। ਉਨ•ਾਂ ਕਿਹਾ ਕਿ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਆਪਣੀਆਂ ਜਡ਼•ਾਂ ਨਾਲ ਜੁਡ਼ਨਾ ਚਾਹੁੰਦੇ ਹਨ ਜਿਸ ਨੂੰ ਪੂਰਾ ਕਰਨਾ ਸਾਡੇ ਅੱਗੇ ਵੱਡੀ ਚੁਣੌਤੀ ਹੈ। ਉਨ•ਾਂ ਕਿਹਾ ਕਿ ਪੰਜਾਬ ਦੇ ਮਾਣਮੱਤੇ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਦੀ ਮੁਹਿੰਮ ਨੂੰ ਇਕ ਵੱਡੇ ਅੰਦੋਲਨ ਦਿੱਤੇ ਜਾਣ ਦੀ ਲੋਡ਼ ਹੈ ਤਾਂ ਜੋ ਇਸ ਵਿੱਚ ਨਵੀਂ ਰੂਹ ਫੂਕੀ ਜਾ ਸਕੇ। ਉਨ•ਾਂ ਕਿਹਾ ਕਿ ਉਹ ਹਰ ਮਹੀਨੇ ਹਰ ਵਿੰਗ ਨਾਲ ਮੀਟਿੰਗ ਕਰਨਗੇ। ਉਨ•ਾਂ ਸਭ ਦਾਨਿਸ਼ਵਾਰ ਹਾਜ਼ਰੀਨਾਂ ਨੂੰ ਸੂਬੇ ਵਿੱਚ ਇਕ ਸੱਭਿਆਚਾਰ ਪੁਨਰ ਜਾਗ੍ਰਿਤੀ ਲਿਆਉਣ ਲਈ ਹੋਰ ਵੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ।
ਇਸ ਤੋਂ ਪਹਿਲਾਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਪ੍ਰਸਿੱਧ ਸ਼ਾਇਰ ਡਾ[ਸੁਰਜੀਤ ਪਾਤਰ ਨੇ ਸਾਰੇ ਵਿੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਧਾਰਾ- (ਸੂਖਮ ਤੇ ਸਥੂਲ), ਵਿਦਿਅਕ ਅਦਾਰਿਆਂ ਨਾਲ ਸਾਂਝ, ਡਿਜ਼ੀਟਲ ਡਾਕਖਾਨਾ, ਪਿੰਡ ਪਰਾਣ, ਸਾਡੀ ਜਿੰਦ ਜਾਨ ਪੰਜਾਬੀ, ਅਲੋਪ ਹੋ ਰਹੀਆਂ ਵਸਤਾਂ, ਜੋਬਨ ਰੁੱਤੇ ਜੀਨਾ, ਰੰਗ ਮੰਚ ਲਹਿਰ ਆਦਿ ਨਾਲ ਪੰਜਾਬ ਦੇ ਪਿੰਡਾ-ਪਿੰਡ ਤੇ ਸ਼ਹਿਰ ਨੂੰ ਜੋਡ਼ਿਆ ਜਾਵੇਗਾ। ਉਨ•ਾਂ ਕਿਹਾ ਕਿ ਕਲਾ ਮੇਲੇ ਲਗਾਏ ਜਾਣਗੇ ਜਿਨ•ਾਂ ਵਿੱਚ ਕਵਿਤਾ, ਸਾਹਿਤਕ ਤੇ ਲੇਖ ਲਿਖਣ ਮੁਕਾਬਲੇ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਲਲਿਤ ਕਲਾਵਾਂ ਨੂੰ ਵੀ ਸਾਂਭਣ ਲਈ ਉਪਰਾਲਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੰਟਰਨੈਟ ਦੇ ਯੁੱਗ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋਡ਼ਨ ਲਈ ਕੰਮ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵਾਂ ਗੁਰਪੁਰਬ ਆ ਰਿਹਾ ਹੈ ਅਤੇ ਇਸ ਮੌਕੇ 'ਏਸ਼ੀਅਨ ਕਾਵਿ ਸੰਮੇਲਨ' ਕਰਵਾਇਆ ਜਾਵੇਗਾ।
ਇਸ ਉਪਰੰਤ ਸਾਹਿਤਕਾਰਾਂ/ਬੁੱਧੀਜੀਵੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਸੁਝਾਅ ਦਿੱਤੇ ਜਿਨ•ਾਂ ਵਿੱਚੋਂ ਨਾਟ ਸ਼ਾਲਾ ਅੰਮ੍ਰਿਤਸਰ ਤੋਂ ਜਤਿੰਦਰ ਬਰਾਡ਼ ਨੇ ਸੁਝਾਅ ਦਿੰਦਿਆਂ ਕਿਹਾ ਕਿ ਹੇਠਲੇ ਪੱਧਰ 'ਤੇ 10-12 ਪਿੰਡਾਂ ਪਿੱਛੇ ਰੰਗ ਮੰਚ ਸੰਸਥਾ ਹੋਣੀ ਚਾਹੀਦੀ ਹੈ ਜੋ ਨਿਰੰਤਰ ਆਪਣਾ ਕੰਮ ਕਰੇ। ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਬੇਰੋਜ਼ਗਾਰੀ ਅਤੇ ਨੌਜਵਾਨਾਂ ਵਿੱਚ ਨਿਰਾਸ਼ਤਾ ਦਾ ਆਲਮ ਦੂਰ ਕਰਨ ਲਈ ਸੱਭਿਆਚਾਰ ਬਹੁਤ ਵਧੀਆ ਸਾਧਨ ਬਣ ਸਕਦਾ ਹੈ। ਡਾ[ਤੇਜਵੰਤ ਸਿੰਘ ਗਿੱਲ ਨੇ ਸਾਂਝੇ ਪੰਜਾਬ (ਚਡ਼•ਦਾ ਤੇ ਲਹਿੰਦਾ) ਦੇ ਵਿਰਸੇ ਤੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਕੰਮ ਕਰਨ ਦੀ ਗੱਲ ਕੀਤੀ। ਡਾ[ਗੁਰਮੀਤ ਸਿੰਘ ਨੇ ਸੂਬਾ ਪੱਧਰ ਦਾ ਇਕ ਮਿਊਜ਼ੀਅਮ ਬਣਾਉਣ ਦੀ ਮੰਗ ਕੀਤੀ ਜਿੱਥੇ ਪੰਜਾਬ ਦੇ ਸੱਭਿਆਚਾਰ ਨਾਲ ਜੁਡ਼ੀ ਹਰ ਵਸਤੋਂ ਰੱਖੀ ਜਾਵੇ।
ਨਿੰਦਰ ਘੁਗਿਆਣਵੀ ਨੇ ਕੈਬਨਿਟ ਮੰਤਰੀ ਸ[ ਸਿੱਧੂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜਿਨ•ਾਂ ਸਦਕਾ ਵੱਖ-ਵੱਖ ਕੰਮ ਕਰਨ ਵਾਲੇ ਕਲਾਕਾਰ, ਸਾਹਿਤਕਾਰ, ਬੁੱਧੀਜੀਵੀ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ•ਾਂ ਕਿਹਾ ਕਿ ਮਨੀਪੁਰ ਤੋਂ ਬਾਅਦ ਪੰਜਾਬ ਦੂਜਾ ਸੂਬਾ ਹੈ ਜਿਸ ਨੇ ਸੱਭਿਆਚਾਰ ਨੀਤੀ ਬਣਾਈ ਹੈ ਜਿਸ ਦਾ ਸਿਹਰਾ ਮੰਤਰੀ ਨੂੰ ਜਾਂਦਾ ਹੈ। ਹਰਵਿੰਦਰ ਸਿੰਘ ਖਾਲਸਾ ਨੇ ਪੁਰਾਤਨ ਅਲੋਪ ਹੋ ਰਹੀਆਂ ਵਸਤਾਂ ਨੂੰ ਲੈ ਕੇ ਇਕ ਮਿਊਜ਼ੀਅਮ ਬਣਾਉਣ ਦੀ ਗੱਲ ਕਰਦਿਆਂ ਇਹ ਵੀ ਪੇਸ਼ਕਸ਼ ਰੱਖੀ ਕਿ ਉਹ ਖੁਦ ਇਨ•ਾਂ ਵਸਤਾਂ ਦੇ ਸੰਗ੍ਰਹਿ ਵਿੱਚ ਮੱਦਦ ਕਰਨਗੇ। ਡਾ[ਸੁਖਦੇਵ ਸਿੰਘ ਸਿਰਸਾ ਨੇ ਅਲੋਪ ਹੋ ਰਹੀਆਂ ਕਲਾਵਾਂ ਅਤੇ ਪੰਜਾਬੀ ਦੀਆਂ ਉਪ ਭਾਸ਼ਾਵਾਂ ਨੂੰ ਸੰਭਾਲਣ ਲਈ ਇਸ ਦਾ ਦਸਤਾਵੇਜ਼ੀਕਰਨ ਦੀ ਗੱਲ ਕੀਤੀ।
ਡਾ[ਨਿਰਮਲ ਜੌਡ਼ਾ ਨੇ ਪਿੰਡਾਂ ਵਿੱਚ ਬੈਠੇ ਅਜਿਹੇ ਨੌਜਵਾਨਾਂ ਲਈ ਮੰਚ ਮੁਹੱਈਆ ਕਰਨ ਦੀ ਗੱਲ ਕੀਤੀ ਜਿਨ•ਾਂ ਨੂੰ ਸਿੱਖਿਆ ਹਾਸਲ ਕਰਨ ਅਤੇ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣ ਦਾ ਮੌਕਾ ਨਹੀਂ ਮਿਲਿਆ। ਉਨ•ਾਂ ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਵਿਰਾਸਤੀ ਯੁਵਕ ਮੇਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਲਾ ਪ੍ਰੀਸ਼ਦ ਵੱਲੋਂ ਵਿਰਾਸਤੀ ਕਲਾਵਾਂ ਦਾ ਅੰਤਰ 'ਵਰਸਿਟੀ ਪੱਧਰ ਦਾ ਮੁਕਾਬਲਾ ਕਰਵਾਇਆ ਜਾਣਾ ਚਾਹੀਦਾ ਹੈ। ਸਵਰਨਜੀਤ ਸਵੀ ਨੇ ਚਿੱਤਰਕਾਰੀ ਕਲਾ ਨੂੰ ਉਤਸ਼ਾਹਤ ਕਰਨ ਦੀ ਗੱਲ ਕੀਤੀ। ਡਾ[ਨਾਹਰ ਸਿੰਘ ਨੇ ਕਲਾਵਾਂ ਨੂੰ ਸਾਂਭਣ ਲਈ ਮਿਊਜ਼ੀਅਮ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦਾ ਸੱਭਿਆਚਾਰ ਤੇ ਵਿਰਸਾ ਧਰਮ ਨਿਰਪੱਖ ਹੈ ਅਤੇ ਲਹਿੰਦਾ ਪੰਜਾਬ ਵੀ ਇਸ ਦਾ ਅਟੁੱਟ ਹਿੱਸਾ ਰਿਹਾ ਹੈ ਜਿਸ ਨੂੰ ਨਾਲ ਲੈ ਕੇ ਚੱਲਣ ਦੀ ਲੋਡ਼ ਹੈ।
ਮੀਟਿੰਗ ਦੀ ਕਾਰਵਾਈ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਸ[ ਲਖਵਿੰਦਰ ਸਿੰਘ ਜੌਹਲ ਨੇ ਚਲਾਈ। ਸ[ ਜੌਹਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਮਿਲਣ ਵਾਲੇ ਸੁਝਾਵਾਂ ਤੋਂ ਇਲਾਵਾ ਲਿਖਤੀ ਸੁਝਾਅ ਵੀ ਦਿੱਤੇ ਜਾ ਸਕਦੇ ਹਨ ਜਿਨ•ਾਂ ਨੂੰ ਕਲਾ ਪ੍ਰੀਸ਼ਦ ਦੀਆਂ ਨੀਤੀਆਂ ਅਤੇ ਢਾਂਚੇ ਦੇ ਵਿਸਥਾਰ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਸੱਭਿਆਚਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਸ[ ਜਸਪਾਲ ਸਿੰਘ, ਡਾਇਰੈਕਟਰ ਸ[ ਸ਼ਿਵਦੁਲਾਰ ਸਿੰਘ ਢਿੱਲੋਂ, ਡਾ[ਸਰਬਜੀਤ ਕੌਰ ਸੋਹਲ, ਡਾ[ਦੀਪਕ ਮਨਮੋਹਨ ਸਿੰਘ, ਸਰਬਜੀਤ ਕੌਰ ਮਾਂਗਟ, ਕੇਵਲ ਧਾਲੀਵਾਲ, ਡਾ[ਕਰਮਜੀਤ ਸਿੰਘ ਸਰਾਂ, ਦੀਵਾਨ ਮੰਨਾ, ਪ੍ਰੋ[ ਮਨਜੀਤ ਇੰਦਰਾ, ਸੁਸ਼ੀਲ ਦੁਸਾਂਝ, ਪ੍ਰੀਤਮ ਰੁਪਾਲ, ਡਾ[ਯੋਗਰਾਜ, ਦਰਸ਼ਨ ਸਿੰਘ ਆਸ਼ਟ, ਸੁੱਖੀ ਬਰਾਡ਼, ਸਿਰੀ ਰਾਮ ਅਰਸ਼, ਪ੍ਰੋ[ ਦਰਿਆ ਆਦਿ ਹਾਜ਼ਰ ਸਨ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਸੁਖਪਾਲ ਸਿੰਘ ਭੁੱਲਰ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਜਾਵੇ : ਅਕਾਲੀ ਦਲ
ਸੁਖਬੀਰ ਬਾਦਲ ਦੀ ਅਗਵਾਈ ਵਾਲੇ ਵਫ਼ਦ ਵੱਲੋਂ ਰਾਜਨਾਥ ਸਿੰਘ ਨੂੰ ਸਾਰੇ ਲਟਕੇ ਸਿੱਖ ਮਸਲੇ ਜਲਦੀ ਹੱਲ ਕਰਨ ਦੀ ਅਪੀਲ
ਨਵਜੋਤ ਸਿੰਘ ਸਿੱਧੂ ਵੱਲੋਂ ਅੱਧੇ-ਅਧੂਰੇ ਸੀਵਰੇਜ ਦਾ ਕੰਮ ਕਰ ਰਹੀਆਂ ਕੰਪਨੀਆਂ ਨੂੰ ਸਖਤ ਤਾੜਨਾ
ਰਾਏਸ਼ੁਮਾਰੀ 2020 ਲਈ ਐਸ.ਐਫ.ਜੇ. ਦੀ ਇੰਗਲੈਂਡ ਰੈਲੀ ਨੂੰ ਭਾਰਤ ਤੋਂ ਬਾਹਰ ਵੀ ਹੁੰਗਾਰਾ ਨਹੀਂ ਮਿਲਿਆ-ਕੈਪਟਨ ਅਮਰਿੰਦਰ ਸਿੰਘ
16 ਆਈ.ਏ.ਐਸ. ਅਤੇ 17 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ
ਇੰਗਲੈਡ ਤੋਂ ਆਏ ਨੌਜਵਾਨਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਸਥਾਨਾਂ ਦਾ ਦੌਰਾ
ਅਮਰਿੰਦਰ ਵੱਲੋਂ 858 ਮ੍ਰਿਤਕ ਹੋਮਗਾਰਡਾਂ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ 'ਤੇ ਵਾਲੰਟੀਅਰਾਂ ਵਜੋਂ ਭਰਤੀ ਕਰਨ ਦੇ ਹੁਕਮ
ਲੋਕਪਾਲ ਅਤੇ ਹੈਲਮਟ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਉਚ ਪੱਧਰੀ ਵਫਦ ਕੱਲ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ
'ਵੋਟਾਂ ਲਈ ਨਗਦੀ' ਸਬੰਧੀ ਕੇਂਦਰ ਦੇ ਸਕੈਂਡਲ ਦੇ ਵਿਰੁੱਧ ਪੰਜਾਬ ਕਾਂਗਰਸ ਚੋਣ ਕਮਿਸ਼ਨ ਕੋਲ ਪਹੁੰਚ ਕਰੇਗੀ – ਜਾਖੜ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਵੱਲੋਂ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਨਾਲ ਉੱਚ ਪੱਧਰੀ ਮੀਟਿੰਗਾਂ