Wednesday, January 17, 2018
Follow us on
ਤਾਜਾ ਖਬਰਾਂ
ਡਾ. ਅਜੀਤ ਕੰਵਲ ਸਿੰਘ ਹਮਦਰਦ ਦੇ ਕਾਵਿ ਚਿੱਤਰਾਂ ਦੀ ਇਥੇ ਕਲਾ ਭਵਨ ਵਿਖੇ ਲੱਗੀ ਤਿੰਨ ਰੋਜ਼ਾ ਪ੍ਰਦਰਸ਼ਨੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਮੁਡ਼ ਲਿਖਿਆ ਪੱਤਰਵਿਜੀਲੈਂਸ ਮੁਖੀ ਨੇ ਮੁੱਖ ਸਕੱਤਰ ਨੂੰ ਮਹੱਤਵਪੂਰਨ ਵਿਜੀਲੈਂਸ ਕੇਸਾਂ ਸਮੇਤ ਸਿੰਚਾਈ ਘਪਲੇ ਦੀ ਜਾਂਚ ਬਾਰੇ ਕਰਵਾਇਆ ਜਾਣੂੰ ਨਸ਼ਾ ਤਸਕਰੀ ਦਾ ਦੋਸ਼ੀ ਕਾਂਗਰਸੀ ਵਿਧਾਇਕਾਂ ਨੂੰ ਆਪ 'ਚ ਆਉਣ ਦਾ ਸੱਦਾ ਦੇ ਰਿਹਾ ਹੈ: ਅਕਾਲੀ ਦਲਖਹਿਰਾ ਦੇ ਕੇਸ 'ਚ ਸਾਡੀ ਕੋਈ ਭੂਮਿਕਾ ਨਹੀਂ-ਕੈਪਟਨ ਅਮਰਿੰਦਰ ਸਿੰਘਕੈਪਟਨ ਅਮਰਿੰਦਰ ਵੱਲੋਂ ਗੋਸਾਈਂ ਕਤਲ ਕੇਸ ਦੀ ਪਡ਼ਤਾਲ ਕੌਮੀ ਜਾਂਚ ਏਜੰਸੀ ਨੂੰ ਸੌਂਪਣ ਦੀ ਅਪੀਲ ਸਵੀਕਾਰਕੈਪਟਨ ਅਮਰਿੰਦਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 484ਵੇਂ ਪ੍ਰਕਾਸ਼ ਪੁਰਬ ਦੀ ਵਧਾਈਅਮਰਿੰਦਰ ਮੰਤਰੀ ਮੰਡਲ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵਿਸ਼ਵ ਪੱਧਰੀ ਤਕਨੀਕੀ ਯੂਨੀਵਰਸਿਟੀ ਦੀ ਸਥਾਪਨਾ ਲਈ ਕੌਮਾਂਤਰੀ ਪੱਧਰ 'ਤੇ ਟੈਂਡਰ ਸੱਦਣ ਦੀ ਪ੍ਰਵਾਨਗੀ
 
ਪੰਜਾਬ

ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਕੇਤੀਆ ਡਾਰਨੈਂਡ ਮਾਮਲੇ ਵਿਚ ਪੰਜਾਬ ਦਾ ਗ੍ਰਹਿ ਸਕੱਤਰ ਤਲਬ

ਦਵਿੰਦਰ ਸਿੰਘ ਕੋਹਲੀ | September 18, 2017 07:13 PM
ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਕੇਤੀਆ ਡਾਰਨੈਂਡ ਮਾਮਲੇ ਵਿਚ ਪੰਜਾਬ ਦਾ ਗ੍ਰਹਿ ਸਕੱਤਰ ਤਲਬ


ਚੰਡੀਗਡ਼-  ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਸ੍ਰੀ ਨਿਰਮਲਜੀਤ ਸਿੰਘ ਕਲਸੀ ਨੂੰ 28 ਸਤੰਬਰ 2017 ਨੂੰ ਇਸ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਇਹ ਸੰਮਨ ਉਸ ਪਟੀਸ਼ਨ 'ਤੇ ਜਾਰੀ ਕੀਤੇ ਗਏ ਹਨ ਜਿਸ ਵਿਚ ਗੁਰਜੀਤ ਕੌਰ ਬਾਠ ਨਾਮ ਦੀ ਦਿੱਲੀ ਦੀ ਮਹਿਲਾ ਕੌਂਸਲਰ ਨੇ ਬਹੁ ਚਰਚਿਤ ਕੇਤੀਆ ਡਾਰਲੈਂਡ ਛੇਡ਼ਛਾਡ਼ ਤੇ ਅਗਵਾਕਾਰੀ ਕੇਸ ਮੁਡ਼ ਖੋਲਣ ਲਈ  ਦਾਇਰ ਕੀਤੀ ਸੀ  ।
ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਜਾਰੀ ਕੀਤੇ ਸੰਮਨਾਂ ਵਿਚ ਕਮਿਸ਼ਨ ਦੇ ਚੇਅਰਪਰਸਨ ਲਲਿਤਾ ਕੁਮਾਰ ਮੰਗਲਮ ਨੇ ਕਿਹਾ ਕਿ ਉਹਨਾਂ ਨੂੰ ਗੁਰਪ੍ਰੀਤ ਕੌਰ ਬਾਠ ਦੀ ਪਟੀਸ਼ਨ ਪ੍ਰਾਪਤ ਹੋਈ ਹੈ ਜਿਸ ਵਿਚ ਉਹਨਾਂ ਨੇ 31 ਅਗਸਤ 1994 ਨੂੰ  ਭਾਰਤ ਦੀ ਧਰਤੀ 'ਤੇ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਕ ਫਰਾਂਸੀਸੀ ਮਹਿਲਾ ਨਾਲ ਸੱਤ ਵਿਅਕਤੀਆਂ ਵੱਲੋਂ ਛੇਡ਼ਛਾਡ਼ ਕੀਤੀ ਗਈ, ਉਸਨੂੰ ਅਗਵਾ ਕੀਤਾ ਗਿਆ ਤੇ ਨਜਾਇਜ਼ ਹਿਰਾਸਤ ਵਿਚ ਰੱਖਿਆ ਗਿਆ। ਇਸ ਕੇਸ ਵਿਚ ਉਚ ਪ੍ਰਭਾਵ ਵਾਲੇ  ਰਾਜਨੀਤੀਵਾਨ ਅਤੇ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।
ਕਮਿਸ਼ਨ ਨੇ ਹੈਰਾਨੀ ਪ੍ਰਗਟ ਕੀਤੀ ਕਿ ਜਦੋਂ ਹੇਠਲੀ ਅਦਾਲਤ ਨੇ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ ਤਾਂ ਰਾਜ ਸਰਕਾਰ ਇਸ ਫੈਸਲੇ ਦੇ ਖਿਲਾਫ ਉਚ ਅਦਾਲਤ ਵਿਚ ਕਿਉਂ ਨਹੀਂ ਗਈ। ਉਹਨਾਂ ਨੇ ਇਸ ਮਾਮਲੇ 'ਤੇ ਗ੍ਰਹਿ ਸਕੱਤਰ ਤੋਂ ਜਵਾਬ ਤਲਬੀ ਕੀਤੀ ਹੈ।
ਗ੍ਰਹਿ ਸਕੱਤਰ ਨੂੰ ਆਖਿਆ ਗਿਆ ਹੈ ਕਿ ਉਹ ਕਮਿਸ਼ਨ ਦੇ ਦਿੱਲੀ ਦਫਤਰ ਵਿਚ ਖੁਦ 28 ਸਤੰਬਰ ਨੂੰ ਦੁਪਹਿਰ ਬਾਅਦ 3[00 ਵਜੇ ਪੇਸ਼ ਹੋਣ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਦਿੱਲੀ ਦੇ ਵਿਧਾਇਕ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਮਿਸ਼ਨ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਕਿ ਇਹ ਕੇਸ ਹੁਣ ਇਸਦੇ ਤਰਕਸੰਗਤ ਨਤੀਜੇ ਤੱਕ ਪਹੁੰਚੇਗਾ ਤੇ ਵਿਦੇਸ਼ੀ ਨਾਗਰਿਕ ਕੇਤੀਆ ਡਾਰਨੈਂਡ ਨੂੰ ਨਿਆਂ ਪ੍ਰਾਪਤ ਹੋਵੇਗਾ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਡਾ. ਅਜੀਤ ਕੰਵਲ ਸਿੰਘ ਹਮਦਰਦ ਦੇ ਕਾਵਿ ਚਿੱਤਰਾਂ ਦੀ ਇਥੇ ਕਲਾ ਭਵਨ ਵਿਖੇ ਲੱਗੀ ਤਿੰਨ ਰੋਜ਼ਾ ਪ੍ਰਦਰਸ਼ਨੀ
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਮੁਡ਼ ਲਿਖਿਆ ਪੱਤਰ
ਵਿਜੀਲੈਂਸ ਮੁਖੀ ਨੇ ਮੁੱਖ ਸਕੱਤਰ ਨੂੰ ਮਹੱਤਵਪੂਰਨ ਵਿਜੀਲੈਂਸ ਕੇਸਾਂ ਸਮੇਤ ਸਿੰਚਾਈ ਘਪਲੇ ਦੀ ਜਾਂਚ ਬਾਰੇ ਕਰਵਾਇਆ ਜਾਣੂੰ
ਨਸ਼ਾ ਤਸਕਰੀ ਦਾ ਦੋਸ਼ੀ ਕਾਂਗਰਸੀ ਵਿਧਾਇਕਾਂ ਨੂੰ ਆਪ 'ਚ ਆਉਣ ਦਾ ਸੱਦਾ ਦੇ ਰਿਹਾ ਹੈ: ਅਕਾਲੀ ਦਲ
ਖਹਿਰਾ ਦੇ ਕੇਸ 'ਚ ਸਾਡੀ ਕੋਈ ਭੂਮਿਕਾ ਨਹੀਂ-ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਵੱਲੋਂ ਗੋਸਾਈਂ ਕਤਲ ਕੇਸ ਦੀ ਪਡ਼ਤਾਲ ਕੌਮੀ ਜਾਂਚ ਏਜੰਸੀ ਨੂੰ ਸੌਂਪਣ ਦੀ ਅਪੀਲ ਸਵੀਕਾਰ
ਅਮਰਿੰਦਰ ਮੰਤਰੀ ਮੰਡਲ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵਿਸ਼ਵ ਪੱਧਰੀ ਤਕਨੀਕੀ ਯੂਨੀਵਰਸਿਟੀ ਦੀ ਸਥਾਪਨਾ ਲਈ ਕੌਮਾਂਤਰੀ ਪੱਧਰ 'ਤੇ ਟੈਂਡਰ ਸੱਦਣ ਦੀ ਪ੍ਰਵਾਨਗੀ
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸੀਨੀਅਰ ਵਾਈਸ ਚੇਅਰਮੈਨ ਦੀ ਅਸਾਮੀ ਖਤਮ ਕਰਨ ਦਾ ਫੈਸਲਾ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਰਾਲੀ ਨਾ ਸਾਡ਼ਨ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਵਾਸਤੇ ਪ੍ਰਧਾਨ ਮੰਤਰੀ ਨੂੰ ਪੱਤਰ
ਸੱਭਿਆਚਾਰ ਦੀ ਪੁਨਰ ਸੁਰਜੀਤੀ ਲਈ ਲੋਕ ਲਹਿਰ ਪਿੰਡ/ਸ਼ਹਿਰ ਪੱਧਰ ਤੱਕ ਲਿਜਾਇਆ ਜਾਵੇਗਾ: ਸੁਰਜੀਤ ਪਾਤਰ