Tuesday, November 13, 2018
Follow us on
ਤਾਜਾ ਖਬਰਾਂ
ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਅਤੇ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰਨ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ-ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਵੱਲੋਂ ਨਗਰ ਕੌਂਸਲ ਨਾਭਾ ਦਾ ਪ੍ਰਧਾਨ, ਕਾਰਜ ਸਾਧਕ ਅਫਸਰ ਤੇ ਕਲਰਕ ਮੁਅੱਤਲ ਮਾਮਲਾ ਫੰਡਾਂ ਦੀ ਦੁਰਵਰਤੋਂ ਦਾਖ਼ਾਲਸਾ ਕਾਲਜ ਦੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਡਾ. ਸੰਧੂ ਵੱਲੋਂ 8 ਲੱਖ ਦੀ ਸ਼ਕਾਲਰਸ਼ਿਪ ਭੇਟਪਰਾਲੀ ਜਲਾਉਣ ਤੋਂ ਰੋਕਣ ਦੀ ਮੁਹਿੰਮ ਵਿਚ ਪ੍ਰਸਾਸ਼ਨ ਦਾ ਸਹਿਯੋਗ ਨਾ ਕਰਨ ਨੂੰ ਲੈ ਕੇ ਸਰਪੰਚ ਅਤੇ ਨੰਬਰਦਾਰ ਮੁਅੱਤਲਪੰਥ ਨੂੰ ਬਾਦਲ ਦਾ ਬਦਲ ਦੇਣ ਦੀ ਜ਼ਰੂਰਤ -ਪਰਮਜੀਤ ਸਿੰਘ ਸਰਨਾਨੋਟਬੰਦੀ: ਆਪਣੇ ਚਹੇਤੇ ਧਨਾਢਾ ਦਾ ਕਾਲਾ ਧਨ ਸਫੈਦ ਕਰਨ ਦੀ ਸਕੀਮ ਸੀ- ਸੁਨੀਲ ਜਾਖੜਅਮਰਿੰਦਰ ਵੱਲੋਂ ਯੂ.ਟੀ ਚੰਡੀਗੜ ਵਿੱਚ ਪੰਜਾਬ ਦੇ ਹਿੱਸੇ ਦੀ ਸਥਿਤੀ ਜਿਉਂ ਦੀ ਤਿਉਂ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲੜਕੀਆਂ ਦੇ ਕੱਪੜੇ ਲੁਹਾਉਣ ਦੇ ਮਾਮਲੇ ’ਚ ਫਾਜ਼ਿਲਕਾ ਸਕੂਲ ਦੀ ਮੁਖੀ ਅਤੇ ਅਧਿਆਪਕਾ ਮੁਅੱਤਲ
 
ਸੰਸਾਰ

ਕੈਨੇਡਾ ਡੇ ਮੌਕੇ ਕੈਨੇਡੀਅਨ ਗਦਰੀ ਬਾਬਿਆਂ ਦੀ ਗੈਲਰੀ ਦਾ ਉਦਘਾਟਨ ਜੈਕਾਰਿਆਂ ਦੀ ਗੂੰਜ ਵਿਚ ਹੋਇਆ

July 04, 2018 06:00 PM
ਕੈਨੇਡਾ ਡੇ ਮੌਕੇ ਕੈਨੇਡੀਅਨ ਗਦਰੀ ਬਾਬਿਆਂ ਦੀ ਗੈਲਰੀ ਦਾ ਉਦਘਾਟਨ ਜੈਕਾਰਿਆਂ ਦੀ ਗੂੰਜ ਵਿਚ ਹੋਇਆ

 

 

ਕੈਨੇਡਾ ਦੇ ਸੂਰਬੀਰ ਸਿੱਖ ਗਦਰੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਗੈਲਰੀ ਦਾ ਉਦਘਾਟਨ ਕੈਨੇਡਾ ਡੇ , ਜੂਨ 1, 2018 ਨੂੰ ਸੰਗਤਾਂ ਦੇ ਭਾਰੀ ਇਕੱਠ ਵਿਚ ਪੰਜਾਂ ਪਿਆਰਿਆਂ ਵਲੋਂ ਜੈਕਾੁਰਿਆਂ ਦੀ ਗੂੰਜ ਵਿਚ ਹੋਇਆ।ਐਤਵਾਰ 1 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਦ ਗਿਆਨੀ ਜਗਦੀਸ਼ ਸਿੰਘ ਨੇ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿਚ ਸਥਿਤ ਚਿਤਰ ਗੈਲਰੀ ਸਾਹਮਣੇ ਅਰਦਾਸ ਕੀਤੀ ਤੇ ਉਸ ਤੋਂ ਬਾਦ ਪੰਜਾਂ ਪਿਆਰਿਆਂ ਵਲੋਂ ਪਰਦਾ ਖਿੱਚ ਕੇ ਚਿਤਰ ਗੈਲਰੀ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਗੁਰਚਵਾਰਾ ਸਿੰਘ ਸਭਾ ਦੇ ਮੁਖ ਸੇਵਾਦਾਰ ਭਾਈ ਬਲਬੀਰ ਸਿੰਘ, ਭਾਈ ਜਸਵਿੰਦਰ ਸਿੰਘ, ਸ. ਦਲਜੀਤ ਸਿੰਘ ਸੰਧੂ, ਭਾਈ ਗੁਰਮੀਤ ਸਿੰਘ, ਸ. ਅਵਤਾਰ ਸਿੰਘ ਸੰਧੂ, ਸ. ਸ਼ੇਰਗਿਲ ਤੇ ਹੋਰ ਸੰਗਤਾਂ ਮੌਜੂਦ ਸਨ।ਇਹ ਗੈਲਰੀ ਗੁਰਦਵਾਰਾ ਸ੍ਰੀ ਗੁਰੂ ਸਿੰਘ, ਸਰੀ ਵਿਖੇ ਸਥਿਤ ਹੈ ਜਿਸ ਵਿਚ ਚਿਤਰਕਾਰ ਜਰਨੈਲ ਸਿੰਘ ਵਲੋਂ ਬਣਾਏ ਉਹਨਾਂ ਗਦਰੀ ਸੂਰਮਿਆਂ ਦੇ ਚਿਤਰ ਹਨ , ਜਿਨਾਂ ਨੇ ਕੈਨੇਡਾ ਤੋਂ ਜਾ ਕੇ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਖਾਤਰ ਫਾਂਸੀਆਂ ਦੇ ਰੱਸੇ ਚੁੰਮੇ ਤੇ ਉਮਰ ਕੈਦਾਂ ਕੱਟੀਆਂ।ਇਹਨਾਂ ਵਿਚ ਸ਼ਹੀਦ ਭਾਈ ਮੇਵਾ ਸਿੰਘ , ਭਾਈ ਬਦਨ ਸਿੰਘ, ਭਾਈ ਬਲਵੰਤ ਸਿੰਘ ਸਮੇਤ 16 ਗਦਰੀ ਸੂਰਮਿਆਂ ਦੇ ਚਿਤਰ ਸ਼ਾਮਲ ਹਨ।ਇਸ ਮੌਕੇ ਉਘੇ ਨਾਵਲਕਾਰ ਸ. ਜਰਨੈਲ ਸਿੰਘ ਸੇਖਾ, ਅਜਮੇਰ ਰੋਡੇ, ਹਰਦਮ ਸਿੰਘ ਮਾਨ, ਮੋਹਨ ਗਿਲ,ਨਵਤੇਜ ਭਾਰਤੀ,ਗੁਰਲਾਲ ਸਿੰਘ ਪੰਜਾਬੀ ਟ੍ਰਿਬਿਊਨ, ਅਮਰਪਾਲ ਸਿੰਘ ਕੈਨੇਡੀਅਨ ਪੰਜਾਬ ਟਾਈਮਜ਼ ,ਅੰਗਰੇਜ ਸਿੰਘ ਬਰਾੜ, ਡਾ. ਪੂਰਨ ਸਿੰਘ ਗਿੱਲ, ਬੁਤ ਤਰਾਸ਼ ਚਰਨਜੀਤ ਜੈਤੋ, ਅਮਨ ਬਰਾੜ ਵਿਸ਼ੇਸ਼ ਤੌਰ ਤੇ ਪਹੁੰਚੇ।ਪੰਥ ਪ੍ਰਸਿਧ ਪਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਵੀ ਵਿਸ਼ੇਸ਼ ਤੌਰ ਤੇ ਗੈਲਰੀ ਦੇਖਣ ਆਏ।ਵਰਨਣਯੋਗ ਹੈ ਕਿ ਸਿਖ ਇਤਹਾਸ ਤੇ ਪੰਜਾਬੀ ਸਭਿਆਚਾਰ ਦੇ ਚਿਤਰਾਂ ਲਈ ਭਾਈਚਾਰੇ ਵਿਚ ਹਰਮਨ ਪਿਆਰੇ ਸ: ਜਰਨੈਲ ਸਿੰਘ ਪਿਛਲੇ ਸਮੇਂ ਵਿਚ ਕਾਮਾਗਾਟਾਮਾਰੂ ਚਿਤਰ ਲੜੀ ਤੇ ਕੰਮ ਕਰ ਚੁਕੇ ਹਨ ਜੋ ਪੁਸਤਕ ਰੂਪ ਵਿਚ ਛਪੇ ਤੇ ਹੁਣ ਕਾਰਲਟਨ ਯੂਨੀਵਰਸਿਟੀ, ਔਟਵਾ ਵਿਚ ਪੱਕੇ ਤੌਰ ਤੇ ਪ੍ਰਦਰਸ਼ਿਤ ਹਨ।ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਬਣੇ ਉਹਨਾਂ ਦੇ ਕੰਧ ਚਿਤਰ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹਨ।

Have something to say? Post your comment