Thursday, July 19, 2018
Follow us on
ਤਾਜਾ ਖਬਰਾਂ
ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸੰਨੀ ਲਿਓਨ 'ਤੇ ਬਣ ਰਹੀ ਫਿਲਮ 'ਚ 'ਕੌਰ' ਸ਼ਬਦ ਦੀ ਵਰਤੋਂ ਦਾ ਜ਼ੋਰਦਾਰ ਵਿਰੋਧ'ਆਪ' ਵੱਲੋਂ 40 ਵਿਧਾਨ ਸਭਾ ਹਲਕਿਆਂ ਲਈ 14 ਜਨਰਲ ਸਕੱਤਰ ਆਬਜ਼ਰਵਰ ਨਿਯੁਕਤਸਿੱਖ ਔਰਤਾਂ ਨੂੰ ਹੈਲਮਟ ਪਾਉਣ ਲਈ ਮਜ਼ਬੂਰ ਕਰਨ ਵਾਲਾ ਘਿਨੌਣਾ ਨੋਟੀਫਿਕੇਸ਼ਨ ਵਾਪਸ ਲਓ: ਅਕਾਲੀ ਦਲਨਵਜੋਤ ਸਿੰਘ ਸਿੱਧੂ ਨੇ ਫਸਲਾਂ ਦੇ ਸਮਰਥਨ ਮੁੱਲ ਵਿੱਚ ਵਾਧੇ ਬਾਰੇ ਅਕਾਲੀ-ਭਾਜਪਾ ਦੇ ਪ੍ਰਚਾਰ ਨੂੰ 'ਜੁਮਲੇਬਾਜ਼ੀ' ਕਰਾਰ ਦਿੱਤਾ'ਘਰ-ਘਰ ਹਰਿਆਲੀ' ਮੁਹਿੰਮ ਬਦਲੇਗੀ ਪੰਜਾਬ ਦੀ ਨੁਹਾਰ: ਸਾਧੂ ਸਿੰਘ ਧਰਮਸੋਤਤਿੰਨ ਰਾਜਾਂ ਦੀ ਰੈਲੀ ਵਿਚ ਵੀ ਭੀੜ ਜੁਟਾਉਣ ਵਿਚ ਨਾਕਾਮ ਰਹੇ ਅਕਾਲੀ ਤੇ ਭਾਜਪਾਈ-ਸੁਨੀਲ ਜਾਖੜਹਰਿਆਣਾ ਦੇ ਮੁੱਖ ਮੰਤਰੀ ਨੇ 7 ਸਟਾਰ ਇੰਦਰਧਨੁਸ਼ ਯੋਜਨਾ ਦੇ ਤਹਿਤ 4 ਸਟਾਰ ਰੇਟਿੰਗ ਹਾਸਲ ਕਰਨ ਵਾਲੀ ਰਾਜ ਦੀ 9 ਪਿੰਡ ਪੰਚਾਇਤਾਂ ਨੂੰ ਸਨਮਾਨਿਤ ਕੀਤਾਮੁੱਖ ਮੰਤਰੀ ਅਮਰਿੰਦਰ ਵੱਲੋਂ ਨਸ਼ਾਗ੍ਰਸਤ ਗਰੀਬਾਂ ਨੂੰ ਸਰਕਾਰੀ ਕੇਂਦਰਾਂ ਵਿੱਚ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਐਲਾਨ
 
ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਤੋਂ ਕਨੈਕਟ ਟੂ ਪੀਪਲ ਕੈਂਪੇਨ ਸ਼ੁਰੂ ਕੀਤਾ

| July 05, 2018 06:08 PM
ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਤੋਂ ਕਨੈਕਟ ਟੂ ਪੀਪਲ ਕੈਂਪੇਨ ਸ਼ੁਰੂ ਕੀਤਾ

 

ਚੰਡੀਗੜ੍ਹ, - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਚਕੂਲਾ ਤੋਂ ਕਨੈਕਟ ਟੂ ਪੀਪਲ ਕੈਂਪੇਨ ਸ਼ੁਰੂ ਕਰ ਕੇ ਥਾਂ-ਥਾਂ ਜਿੱਥੇ ਸੈਕੜਾਂ ਕਾਰਕੁਨਾਂ ਦੀ ਮਨ ਦੀ ਗਲ ਸੁਣੀ, ਉੱਥੇ ਸੀ.ਐਮ. ਨੇ ਫ਼ੀਲਡ ਵਿਚ ਉਤਰ ਕੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਵੀ ਵੱਡੀ ਚਣੌਤੀ ਦੇਣ ਦਾ ਕੰਮ ਕੀਤਾ ਹੈ׀

ਸੀ.ਐਮ. ਨੇ ਇਕ-ਇਕ ਤੋਂ ਬਾਅਦ ਜਨਤਾ ਦੇ ਵਿਚ ਰਹਿਣ ਵਾਲੇ ਪੋ੍ਰਗ੍ਰਾਮਾਂ ਦਾ ਆਯੋਜਨ ਕਰ ਕੇ ਵਿਰੋਧੀਆਂ ਨਾਲ ਇਕ ਵੱਡਾ ਮੱੁਦਾ ਛੇੜਨ ਦਾ ਕੰਮ ਕੀਤਾ ਹੈ׀ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਤੋਂ ਲੈ ਕੇ ਜੀਂਦ ਤਕ ਕਰੀਬ ਇਕ ਦਰਜਨ ਪੋ੍ਰਗ੍ਰਾਮਾਂ ਵਿਚ ਹਿੱਸਾ ਲੈ ਕੇ ਪਾਰਟੀ ਦੇ ਕਾਰਕੁਨਾਂ ਤੇ ਆਮ ਜਨਤਾ ਦੇ ਨਾਲ ਸਿੱਧਾ ਸੰਵਾਦ ਸਥਾਪਿਤ ਕੀਤਾ׀ ਮੁੱਖ ਮੰਤਰੀ ਦੇ ਅੱਜ ਹੋਏ ਪੋ੍ਰਗ੍ਰਾਮ ਪੂਰੀ ਤਰ੍ਹਾਂ ਗੈਰ-ਰਸਮੀ ਸੀ׀ ਜਿਸ ਵਿਚ ਬਗੈਰ ਕਿਸੇ ਤਾਮਝਾਮ ਦੇ ਮੁੱਖ ਮੰਤਰੀ ਜਨਤਾ ਦੇ ਰੁਬਰੂ ਹੁੰਦੇ ਰਹੇ ਅਤੇ ਪਿਛਲੇ ਚਾਰ ਸਾਲਾਂ ਦੇ ਦੌਰਾਨ ਸਰਕਾਰ ਦੀ ਕਾਰਜ ਸ਼ੈਲੀ ਨੂੰ ਲੈ ਕੇ ਫ਼ੀਡਬੈਕ ਲਿਆ׀

ਮੁੱਖ ਮੰਤਰੀ ਨਾਲ ਚੰਡੀਗੜ੍ਹ ਮੁੱਖ ਦਫ਼ਤਰ ਦੇ ਅਧਿਕਾਰੀਆਂ ਦੀ ਲੰਬੀ ਚੌੜੀ ਫ਼ੌਜ ਨਹੀਂ ਸੀ׀ ਜਿਸ ਦੇ ਚਲਦੇ ਉਨ੍ਹਾਂ ਨੇ ਜਨਤਾ ਨਾਲ ਸੰਵਾਦ ਕਰਦੇ ਹੋਏ ਖੁਦ ਹੀ ਫ਼ੀਡਬੈਕ ਲਿਆ ਅਤੇ ਉਸ ਨੂੰ ਆਪਣੀ ਡਾਇਰੀ ਵਿਚ ਨੋਟ ਕੀਤਾ׀ ਇਸ ਫ਼ੀਡਬੈਕ ਦੇ ਆਧਾਰ ’ਤੇ ਸੀ.ਐਮ. ਵੱਲੋਂ ਅਗਲੀ ਰਾਜਨੀਤੀ ਨੂੰ ਤਿਆਰ ਕੀਤਾ ਜਾਵੇਗਾ׀ ਮੁੱਖ ਮੰਤਰੀ ਨੇ ਅੱਜ ਪੰਚਕੂਲਾ ਤੋਂ ਸ਼ੁਰੂ ਹੋ ਕੇ ਅੰਬਾਲਾ, ਕੁਰੂਕਸ਼ੇਤਰ, ਕੈਥਲ ਹੁੰਦੇ ਹੋਏ ਜੀਂਦ ਤਕ ਇਕ ਦਰਜਨ ਕਾਰਕੁਨਾਂ ਦੇ ਘਰ ਜਾ ਕੇ ਕਿਤੇ ਚਾਹ ’ਤੇ ਚਰਚਾ ਕੀਤੀ ਤਾਂ ਕਿਤੇ ਦੁਪਿਹਰ ਦਾ ਭੋਜਨ ਕਰ ਕੇ ਕਾਰਕੁਨਾਂ ਦਾ ਹੌਸਲਾ ਵਧਾਇਆ׀

ਕਨੇਕਟ ਟੂ ਪੀਪਲ ਕੈਂਪੇਨ ਦੇ ਪਹਿਲੇ ਦਿਨ ਮਿਲੇ ਪੋ੍ਰਤਸਾਹਨ ਨਾਲ ਉਤਸ਼ਾਹਿਤ ਮੁੱਖ ਮੰਤਰੀ ਨੇ ਅਗਲੇ ਤਿੰਨ ਦਿਨ ਤਕ ਹਰਿਆਣਾ ਦੇ ਵੱਖ-ਵੱਖ ਜਿਲ੍ਹਿਆਂ ਵਿਚ ਜਾ ਕੇ ਕਾਰਕੁਨਾਂ ਤੇ ਆਮ ਜਨਤਾ ਨਾਲ ਮਿਲਣ ਦਾ ਫ਼ੈਸਲਾ ਕੀਤਾ ਹੈ׀ ਹੁਣ ਤਕ ਵਿਰੋਧੀ ਸਿਆਸੀ ਪਾਰਟੀਆਂ ਇਨੈਲੋ ਤੇ ਕਾਂਗਰਸ ਵੱਲੋਂ ਮੁੱਖ ਮੰਤਰੀ ਨੂੰ ਜਨਤਾ ਤੋਂ ਦੂਰ ਰਹਿਣ ਅਤੇ ਕਾਰਕੁਨਾਂ ਦੀ ਅਨਦੇਖੀ ਕਰਨ ਦੇ ਦੋਸ਼ ਲਗਾ ਕੇ ਘੇਰਿਆ ਜਾਂਦਾ ਸੀ ਪਰ ਅੱਜ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਰਾਜ ਪੱਧਰੀ ਮੁਹਿੰਮ ਤੋਂ ਇਕ ਤੀਰ ਤੋਂ ਕਈ ਸ਼ਿਕਾਰ ਕਰਨ ਦਾ ਕੰਮ ਕੀਤਾ ਹੈ׀

ਇਕ ਪਾਸੇ ਮੁੱਖ ਮੰਤਰੀ ਕਾਰਕੁਨਾਂ ਵਿਚ ਘਰਾਂ ਤੇ ਚੌਪਾਲ ਵਿਚ ਜਾ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜ ਰਹੇ ਹਨ, ਉੱਥੇ ਲੋਕਸਭਾ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀ.ਐਮ. ਵੱਲੋਂ ਪਿੰਡਾਂ ਦਾ ਦੌਰਾ ਕਰ ਕੇ ਖੁਦ ਆਮ ਜਨਤਾ ਤੋਂ ਫ਼ੀਡਬੈਕ ਲਿਆ ਜਾ ਰਿਹਾ ਹੈ׀ ਇਸ ਫ਼ੀਡਬੈਕ ਦੇ ਆਧਾਰ ’ਤੇ ਹੀ ਸੀ.ਐਮ. ਅਫ਼ਸਰਸ਼ਾਹੀ ਤੇ ਸਰਕਾਰ ਦੇ ਲਈ ਅਗਲੀ ਕਾਰਜ ਨੀਤੀ ਬਨਾਉਣਗੇ׀ ਦੂਜਾ ਮੁੱਖ ਮੰਤਰੀ ਦੇ ਇਸ ਦੌਰੇ ਤੋਂ ਬਾਅਦ ਪਾਰਟੀ ਦੇ ਅੰਦਰ ਫ਼ੈਲੀ ਅਸੰਤੁਸ਼ਟੀ ਘੱਟ ਹੋਵੇਗੀ, ਉੱਥੇ ਵਿਰੋਧੀ ਸਿਆਸੀ ਪਾਰਟੀਆਂ ਦੇ ਹੱਥ ਤੋਂ ਵੀ ਇਕ ਵੱਡਾ ਮੁੱਦਾ ਚਲਾ ਗਿਆ ਹੈ׀

ਹੁਣ ਤਕ ਮੁੱਖ ਮੰਤਰੀ ਸਾਰੀ ਵਿਧਾਨ ਸਭਾ ਖੇਤਰਾਂ ਵਿਚ ਰੈਲੀਆਂ ਦਾ ਆਯੋਜਨ, ਜਿਲ੍ਹਾ ਪੱਧਰ ’ਤੇ ਰਾਤ ਠਹਿਰਾਵ ਪੋ੍ਰਗ੍ਰਾਮ, ਚੰਡੀਗੜ੍ਹ ਵਿਚ 5-5 ਜਿਲ੍ਹਿਆਂ ਦੇ ਨੇਤਾਵਾਂ ਤੇ ਕਾਰਕੁਨਾਂ ਨੂੰ ਬੁਲਾ ਕੇ ਫ਼ੀਡਬੈਕ ਲੈਣ, ਪਿੰਡਾਂ ਵਿਚ ਮਹਾਸੰਗ੍ਰਾਮ ਮੁਹਿੰਮ, ਸ਼ਹਿਰਾਂ ਵਿਚ ਰੋਡ ਸ਼ੌਅ ਆਦਿ ਪੋ੍ਰਗ੍ਰਾਮਾਂ ਦਾ ਆਯੋਜਨ ਕਰ ਚੁੱਕੇ ਹਨ׀ ਹੁਣ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤਾ ਗਿਆ ਕਨੈਕਟ ਟੂ ਪੀਪਲ ਮੁਹਿੰਮ ਸੂਬੇ ਵਿਚ ਕਈ ਰਾਜਨੀਤਿਕ ਮਾਇਨੇ ਦੇਣ ਦਾ ਕੰਮ ਕਰੇਗਾ׀

Have something to say? Post your comment
 
ਹੋਰ ਹਰਿਆਣਾ ਖ਼ਬਰਾਂ
ਹਰਿਆਣਾ ਦੇ ਮੁੱਖ ਮੰਤਰੀ ਨੇ 7 ਸਟਾਰ ਇੰਦਰਧਨੁਸ਼ ਯੋਜਨਾ ਦੇ ਤਹਿਤ 4 ਸਟਾਰ ਰੇਟਿੰਗ ਹਾਸਲ ਕਰਨ ਵਾਲੀ ਰਾਜ ਦੀ 9 ਪਿੰਡ ਪੰਚਾਇਤਾਂ ਨੂੰ ਸਨਮਾਨਿਤ ਕੀਤਾ
ਅਰਾਵਲੀ ਖੇਤਰ ਵਿੱਚ ਮਾਂਗਰ ਬਨੀ ਦੇ ਸਰੰਖਣ ਲਈ ਹਰਿਆਣਾ ਸਰਕਾਰ ਨੀਤੀਗਤ ਫ਼ੈਸਲਾ ਲਵੇਂਗੀ -ਮੁੱਖ ਮੰਤਰੀ ਮਨੋਹਰ ਲਾਲ
ਹਰਿਆਣਾ ਸਰਕਾਰ ਨੇ 8 ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ
ਹਰਿਆਣਾ ਦੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਮੰਡਲ ਵੱਲੋਂ ਖਰੀਫ਼ ਫ਼ਸਲਾਂ ਦੇ ਸਹਾਇਕ ਮੁੱਲ ਵਿਚ ਵਾਧੇ ਦਾ ਸੁਆਗਤ ਕੀਤਾ
ਸਿਖਿਆ ਵਿਭਾਗ, ਹਰਿਆਣਾ ਨੇ 20188 ਅਧਿਆਪਕਾਂ ਦੇ ਤਬਾਦਲੇ ਕੀਤੇ
ਦਾਜ ਨਾਲ ਜੁੜੇ ਮਾਮਲੇ ਦਰਜ ਕਰਨ ਤੋਂ ਪਹਿਲਾਂ ਮਾਮਲੇ ਦੀ ਜਾਂਚ ਹੋਵੇਗੀ
18 ਅਗਸਤ ਨੂੰ ਪੰਚਕੂਲਾ ਵਿਚ 'ਚਿੰਤਨ ਕੈਂਪ' ਦਾ ਆਯੋਜਨ ਕੀਤਾ ਜਾਵੇਗਾ
ਹਰਿਆਣਾ ਦੇ ਖਜਾਨਾ ਮੰਤਰੀ ਨੇ ਬਿਟ੍ਰਿਸ਼ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ
ਹਰਿਆਣਾ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਵੱਲੋ ਮੋਬਾਇਲ ਫੋਨ ਲੈ ਜਾਣ 'ਤੇ ਰੋਕ ਲਗਾਈ
ਹਰਿਆਣਾ ਸਰਕਾਰ ਨੇ ਯੁੱਧ ਸਮਾਰਕ, ਨਾਰਨੌਲ ਦੀ ਸੁੰਦਰਤਾ ਅਤੇ ਨਵੀਨੀਕਰਣ ਦਾ ਫ਼ੈਸਲਾ ਲਿਆ