Friday, July 20, 2018
Follow us on
ਤਾਜਾ ਖਬਰਾਂ
ਪਾਣੀ ਦੀ ਮਾਰ ਥੱਲੇ ਆਈਆਂ ਫ਼ਸਲਾਂ ਦੀ ਤੁਰੰਤ ਹੋਏ ਵਿਸ਼ੇਸ਼ ਗਿਰਦਾਵਰੀ-ਆਪਪੰਜ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਪਾਰਟੀ ਪੱਧਰ ਤੇ ਮਨਾਏ ਜਾਣਗੇ: ਅਕਾਲੀ ਦਲਪੰਜਾਬ ਦੇ ਮੁੱਖ ਮੰਤਰੀ ਵਲੋਂ ਨਸ਼ਿਆਂ ਵਿਰੋਧੀ ਜੰਗ 'ਚ ਸਹਿਯੋਗ ਵਾਸਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਨੂੰ ਪੱਤਰਦਿੱਲੀ ਗੁਰਦੁਆਰਾ ਕਮੇਟੀ ਵਲੋਂ ਸੰਨੀ ਲਿਓਨ 'ਤੇ ਬਣ ਰਹੀ ਫਿਲਮ 'ਚ 'ਕੌਰ' ਸ਼ਬਦ ਦੀ ਵਰਤੋਂ ਦਾ ਜ਼ੋਰਦਾਰ ਵਿਰੋਧ'ਆਪ' ਵੱਲੋਂ 40 ਵਿਧਾਨ ਸਭਾ ਹਲਕਿਆਂ ਲਈ 14 ਜਨਰਲ ਸਕੱਤਰ ਆਬਜ਼ਰਵਰ ਨਿਯੁਕਤਸਿੱਖ ਔਰਤਾਂ ਨੂੰ ਹੈਲਮਟ ਪਾਉਣ ਲਈ ਮਜ਼ਬੂਰ ਕਰਨ ਵਾਲਾ ਘਿਨੌਣਾ ਨੋਟੀਫਿਕੇਸ਼ਨ ਵਾਪਸ ਲਓ: ਅਕਾਲੀ ਦਲਨਵਜੋਤ ਸਿੰਘ ਸਿੱਧੂ ਨੇ ਫਸਲਾਂ ਦੇ ਸਮਰਥਨ ਮੁੱਲ ਵਿੱਚ ਵਾਧੇ ਬਾਰੇ ਅਕਾਲੀ-ਭਾਜਪਾ ਦੇ ਪ੍ਰਚਾਰ ਨੂੰ 'ਜੁਮਲੇਬਾਜ਼ੀ' ਕਰਾਰ ਦਿੱਤਾ'ਘਰ-ਘਰ ਹਰਿਆਲੀ' ਮੁਹਿੰਮ ਬਦਲੇਗੀ ਪੰਜਾਬ ਦੀ ਨੁਹਾਰ: ਸਾਧੂ ਸਿੰਘ ਧਰਮਸੋਤ
 
ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ 7 ਸਟਾਰ ਇੰਦਰਧਨੁਸ਼ ਯੋਜਨਾ ਦੇ ਤਹਿਤ 4 ਸਟਾਰ ਰੇਟਿੰਗ ਹਾਸਲ ਕਰਨ ਵਾਲੀ ਰਾਜ ਦੀ 9 ਪਿੰਡ ਪੰਚਾਇਤਾਂ ਨੂੰ ਸਨਮਾਨਿਤ ਕੀਤਾ

ਦਵਿੰਦਰ ਸਿੰਘ ਕੋਹਲੀ | July 10, 2018 06:13 PM
ਹਰਿਆਣਾ ਦੇ ਮੁੱਖ ਮੰਤਰੀ ਨੇ 7 ਸਟਾਰ ਇੰਦਰਧਨੁਸ਼ ਯੋਜਨਾ ਦੇ ਤਹਿਤ 4 ਸਟਾਰ ਰੇਟਿੰਗ ਹਾਸਲ ਕਰਨ ਵਾਲੀ ਰਾਜ ਦੀ 9 ਪਿੰਡ ਪੰਚਾਇਤਾਂ ਨੂੰ ਸਨਮਾਨਿਤ ਕੀਤਾ


ਚੰਡੀਗੜ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹਰ ਨਾਗਰਿਕ ਨੂੰ ਸਵਾਭੀਮਾਨ ਅਤੇ ਆਤਮ-ਸਨਮਾਨ ਨਾਲ ਜੀਵਨ ਜੀਣ ਦੇ ਮੌਕੇ ਪ੍ਰਦਾਨ ਕਰਨ ਦੇ ਸਪਨੇ ਨੂੰ ਤੱਦ ਤੱਕ ਅਸੀ ਸਾਕਾਰ ਨਹੀਂ ਕਰ ਸਕਦੇ ਜਦੋਂ ਤੱਕ ਸਾਡੇ ਪਿੰਡ ਖੁਸ਼ਹਾਲ ਨਹੀਂ ਹੋਣਗੇ ਅਤੇ ਉੱਥੇ ਰਹਿਣ ਦੀਆਂ ਸ਼ਹਿਰਾਂ ਵਰਗੀਆਂ ਸਹੂਲਤਾਂ ਉਪਲਬਧ ਨਹੀਂ ਹੋਣਗੀਆਂ। ਪਿੰਡਾਂ ਦੇ ਵਿਕਾਸ ਦੀ ਸਰਕਾਰੀ ਯੋਜਨਾਵਾਂ ਦੇ ਲਾਗੂ ਕਰਨ ਵਿੱਚ ਪੰਚਾਇਤੀ ਰਾਜ ਸੰਸਥਾਨਾਂ ਦੇ ਜਨ ਪ੍ਰਤੀਨਿਧੀ ਵੱਡੀ ਭੂਮਿਕਾ ਨਿਭਾ ਸਕਦੇ ਹਨ ਅਤੇ ਇਸ ਕੜੀ ਵਿੱਚ ਕੌਮੀ ਵਿਕਾਸ ਪਰਿਸ਼ਦ ਦੀ ਤਰਜ 'ਤੇ ਹਰਿਆਣਾ ਵਿੱਚ ਵੀ ਪੰਚਾਇਤੀ ਰਾਜ ਸੰਸਥਾਵਾਂ ਨੂੰ ਹੋਰ ਵੱਧ ਮਜਬੂਤ ਕਰਨ ਦੇ ਲਈ ਰਾਜ ਪਰਿਸ਼ਦ ਦਾ ਗਠਨ ਕੀਤਾ ਜਾਵੇਗਾ।
ਮੁੱਖ ਮੰਤਰੀ ਅੱਜ ਇੱਥੇ ਸੇਕਟਰ-3 ਸਥਿਤ ਉਨਾਂ ਦੇ ਸਰਕਾਰੀ ਰਿਹਾਇਸ਼ ਵਿੱਚ ਵਿਕਾਸ ਅਤੇ ਪੰਚਾਇਤ ਵਿਭਾਗ ਦੀ 7 ਸਟਾਰ ਇੰਦਰਧਨੁਸ਼ ਯੋਜਨਾ ਦੇ ਤਹਿਤ 4 ਸਟਾਰ ਰੇਟਿੰਗ ਹਾਸਲ ਕਰਨ ਵਾਲੀ ਰਾਜ ਦੀ 9 ਪਿੰਡ ਪੰਚਾਇਤਾਂ ਨੂੰ ਸਨਮਾਨਿਤ ਕਰਨ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਵਿੱਚ ਵਿਕਾਸ ਅਤੇ ਪੰਚਾਇਤ ਮੰਤਰੀ ਓਮ ਪ੍ਰਕਾਸ਼ ਧਨਖੜ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ 4 ਸਟਾਰ ਹਾਸਲ ਕਰਣ ਵਾਲੀ ਪੰਚਾਇਤਾਂ ਨੂੰ ਵਧਾਈ ਦਿੱਤੀ। ਉਨਾਂ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਨ ਦੇ ਬਿਨਾਂ ਸਰਕਾਰ ਦੀ ਕੋਈ ਵੀ ਯੋਜਨਾਵਾਂ ਸਫਲ ਨਹੀਂ ਹੋ ਸਕਦੀ। ਰਾਜ ਪਰਿਸ਼ਦ ਦੇ ਪ੍ਰਧਾਨ ਮੁੱਖ ਮੰਤਰੀ ਆਪ ਹੋਣਗੇ ਜਦੋਂ ਕਿ ਵਿਕਾਸ ਅਤੇ ਪੰਚਾਇਤ ਮੰਤਰੀ ਉਪ-ਪ੍ਰਧਾਨ ਅਤੇ ਪੰਚਾਇਤ, ਪੰਚਾਇਤ ਕਮੇਟੀਆਂ, ਜਿਲਾ ਪਰਿਸ਼ਦ, ਨਗਰ ਨਿਗਮ ਦੇ ਪ੍ਰਤੀਨਿਧੀ ਇਸ ਰਾਜ ਪਰਿਸ਼ਦ ਦੇ ਮੈਂਬਰ ਹੋਣਗੇ।
ਮੁੱਖ ਮੰਤਰੀ ਨੇ 7 ਸਟਾਰ ਇੰਦਰਧਨੁਸ਼ ਯੋਜਨਾ ਦੇ ਤਹਿਤ ਬੇਟੀ ਬਚਾਓ-ਬੇਟੀ ਪੜਾਓ, ਸਫਾਈ, ਸਿੱਖਿਆ, ਵਾਤਾਵਰਣ ਸਰੰਖਣ, ਸ਼ਾਂਤੀ ਅਤੇ ਸਦਭਾਵ ਅਤੇ ਸਮਾਜਿਕ ਭਾਗੀਦਾਰਿਤਾ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਜਿਲਾ ਅੰਬਾਲਾ ਦੀ ਅਕਬਰਪੁਰ, ਹੜਬੌਨ, ਜਿਲਾ ਫਤਿਹਾਬਾਦ ਦੀ ਬਨਾਵਲੀ ਸੋਟਰ ਅਤੇ ਮਲਹੜ, ਜਿਲਾ ਗੁਰੂਗ੍ਰਾਮ ਦੀ ਵਜੀਰਪੁਰ, ਜਿਲਾ ਹਿਸਾਰ ਦੀ ਬਹਿਬਲਪੁਰ, ਜਿਲਾ ਪਲਵਲ ਦੀ ਰਾਮਗੜ ਅਤੇ ਕਾਰਨਾ ਅਤੇ ਜਿਲਾ ਫਰੀਦਾਬਾਦ ਦੀ ਮਾਦਲਪੁਰ ਪਿੰਡ ਪੰਚਾਇਤ ਨੇ 4 ਸਟਾਰ ਧਾਰਨ ਕਰਨ ਦੀ ਆਗਿਆ ਪ੍ਰਦਾਨ ਕੀਤੀ। ਹੁਣ ਇਹ ਪੰਚਾਇਤਾਂ ਆਪਣੇ ਸਟਾਰ ਗਰਾਮ ਗੌਰਵ ਪੱਟ ਅਤੇ ਪਿੰਡ ਸਕੱਤਰੇਤ 'ਤੇ ਅੰਕਿਤ ਕਰ ਸਕਣਗੀਆਂ। ਇਸ ਦੇ ਇਲਾਵਾ ਵਿਭਾਗ ਦੀ ਵੇਬਸਾਈਟ 'ਤੇ ਵੀ ਇਹਨਾਂ ਦੀ ਜਾਣਕਾਰੀ ਉਪਲਬਧ ਹੋਵੇਗੀ ।
ਇਸ ਯੋਜਨਾ ਦੇ ਤਹਿਤ ਹਰ ਸਟਾਰ 'ਤੇ 1 ਲੱਖ ਰੁਪਏ ਦੀ ਰਕਮ ਪਿੰਡ ਪੰਚਾਇਤ ਨੂੰ ਮਿਲੇਗੀ ਅਤੇ ਸਫਾਈ ਅਤੇ ਬੇਟੀ ਬਚਾਓ-ਬੇਟੀ ਪੜਾਓ 'ਤੇ ਚੰਗਾ ਕਾਰਜ ਕਰਨ 'ਤੇ 50-50 ਹਜਾਰ ਰੁਪਏ ਇਲਾਵਾ ਬੋਨਸ ਦੇ ਰੁਪਏ ਵਿੱਚ ਪ੍ਰਦਾਨ ਕੀਤੇ ਗਏ। ਇਨਾਮ ਪ੍ਰਾਪਤ ਕਰਨ ਵਾਲੀ ਪੰਚਾਇਤਾਂ ਵਿੱਚ ਅੰਬਾਲਾ ਜਿਲੇ ਦੀ ਨਾਰਾਇਣਗੜ ਬਲਾਕ ਦੀ ਅਕਬਰਪੁਰ ਅਤੇ ਹਿਸਾਰ ਜਿਲੇ ਦੀ ਬਰਵਾਲਾ ਬਲਾਕ ਦੀ ਬਹਿਬਲਪੁਰ ਪਿੰਡ ਪੰਚਾਇਤ ਨੂੰ 4-4 ਲੱਖ ਰੁਪਏ ਦੀ ਰਕਮ, ਅੰਬਾਲਾ ਜਿਲੇ ਦੀ ਨਾਰਾਇਣਗੜ ਬਲਾਕ ਦੀ ਹੜਬੌਨ, ਫਤਿਹਾਬਾਦ ਜਿਲੇ ਦੀ ਨਾਗਪੁਰ ਬਲਾਕ ਦੀ ਬਨਾਵਲੀ ਸੋਟਰ ਅਤੇ ਮਲਹੜ, ਜਿਲਾ ਗੁਰੂਗਰ੍ਰਮ ਦੀ ਵਜੀਰਪੁਰ, ਪਲਵਲ ਜਿਲੇ ਦੀ ਹਸਨਪੁਰ ਬਲਾਕ ਦੀ ਰਾਮਗੜ ਅਤੇ ਕਾਰਨਾ ਨੂੰ 4.5-4.5 ਲੱਖ ਰੁਪਏ ਅਤੇ ਜਿਲਾ ਫਰੀਦਾਬਾਦ ਦੀ ਮਾਦਲਪੁਰ ਪਿੰਡ ਪੰਚਾਇਤ ਨੂੰ 5 ਲੱਖ ਰੁਪਏ ਦੀ ਰਕਮ ਦੇ ਚੈਕ ਇਨਾਮ ਵਜੋ ਦਿੱਤੇ ਗਏ। ਇਹ ਰਕਮ ਅੱਜ ਹੀ ਆਰ.ਟੀ.ਜੀ.ਐਸ. ਰਾਹੀਂ ਪਿੰਡ ਪੰਚਾਇਤਾਂ ਦੇ ਖਾਤਿਆਂ ਵਿੱਚ ਪਹੁਂਚ ਗਈ ਹੈ।
ਉਨਾਂ ਨੇ ਕਿਹਾ ਕਿ ਹਰਿਆਣਾ ਨੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਬਦਲਾਅ ਲਈ ਪੜੀ-ਲਿਖੀ ਪੰਚਾਇਤ ਲਈ ਸੁਪ੍ਰੀਮ ਕੋਰਟ ਤੱਕ ਲੜਾਈ ਲੜਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਅਤੇ ਹੁਣ ਸਿੱਖਿਅਤ ਪੰਚਾਇਤਾਂ ਦੇ ਬਾਅਦ ਹਰਿਆਣਾ ਨੇ 7 ਸਟਾਰ ਇੰਦਰਧਨੁਸ਼ ਵਰਗੀ ਇੱਕ ਅਨੋਖੀ ਯੋਜਨਾ ਦੀ ਸ਼ੁਰੁਆਤ ਕੀਤੀ ਹੈ। ਉਨਾਂ ਨੇ ਕਿਹਾ ਕਿ ਹਰਿਆਣਾ ਕਈ ਅਜਿਹੀ ਯੋਜਨਾਵਾਂ ਬਣਾ ਰਿਹਾ ਹੈ, ਜਿਸ ਦਾ ਅਨੁਸਰਣÎ ਹੋਰ ਰਾਜ ਵੀ ਕਰ ਰਹੇ ਹਨ ਅਤੇ ਉਨਾਂ ਨੂੰ ਉਂਮੀਦ ਹੈ ਕਿ ਇਸ 7 ਸਟਾਰ ਇੰਦਰਧਨੁਸ਼ ਯੋਜਨਾ ਦਾ ਅਨੁਸਰਣ ਵੀ ਹੋਰ ਰਾਜ ਕਰਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਦੀ ਜੀਵਨ ਸ਼ੈਲੀ ਨੂੰ ਬਿਹਤਰ ਕਰਨ ਲਈ 26 ਜਨਵਰੀ 2018 ਤੋਂ ਚਲਾਈ ਗਈ ਇਸ ਯੋਜਨਾ ਦੇ ਪਹਿਲੇ ਸਾਲ ਵਿੱਚ ਹੀ 1120 ਪਿੰਡ ਪੰਚਾਇਤਾਂ ਨੇ ਸਟਾਰ ਹਾਸਲ ਕੀਤੇ ਹਨ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਯੋਜਨਾ ਸਫਲ ਹੋ ਰਹੀ ਹੈ। ਉਨਾਂ ਨੇ ਕਿਹਾ ਕਿ ਜਨਭਾਗੀਦਾਰੀ ਨੂੰ ਵਧਾਉਣ ਵਿੱਚ ਪੰਚਾਇਤਾਂ ਨੇ ਚੰਗਾ ਕਾਰਜ ਕੀਤਾ ਹੈ। ਉਨਾਂ ਨੇ ਸਟਾਰ ਹਾਸਿਲ ਕਰਨ ਵਾਲੀ ਪੰਚਾਇਤਾਂ ਦੇ ਜਨ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੁਆਂਢ ਦੀ ਹੋਰ ਪੰਚਾਇਤਾਂ ਲਈ ਪ੍ਰੇਰਨਾ ਸਰੋਤ ਬਣਨ ਅਤੇ ਅਜਿਹੇ ਪਰੋਗ੍ਰਾਮ ਦੀ ਜਾਣਕਾਰੀ ਉਨਾਂ ਨੂੰ ਦੇਣ।
ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਣ ਸਰੰਖਣ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਨੇ ਹਾਲ ਹੀ ਵਿੱਚ 5 ਜੂਨ ਵਨ ਮਹਾ ਉਤਸਵ ਦੇ ਮੌਕੇ 'ਤੇ ਸਕੂਲੀ ਬੱਚਿਆਂ ਤੋਂ ਇੱਕ-ਇੱਕ ਪੌਧਾ ਰੋਪਿਤ ਕਰਵਾਉਣ ਦੀ ਇਕ ਮੁਹਿੰਮ ਚਲਾਈ ਹੈ ਜਿਸ ਦੇ ਤਹਿਤ ਸਾਰੇ ਵਿਦਿਅਕ ਸੰਸਥਾਨਾਂ ਦੇ ਛੇਵੀਂ ਤੋਂ 12ਵੀ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਇੱਕ-ਇੱਕ ਪੌਧਾ ਲਗਾਇਆ ਜਾਵੇਗਾ। ਪੰਚਾਇਤਾਂ ਨੂੰ ਉਸ ਯੋਜਨਾ ਨੂੰ ਵੀ ਸਾਰਥਕ ਬਣਾਉਣਾ ਹੋਵੇਗਾ। ਉਨਾਂ ਨੇ ਕਿਹਾ ਕਿ ਸਰਕਾਰ ਨੇ ਪਾਣੀ ਦੇ ਸਰੰਖਣ ਲਈ ਵੀ ਪਿੰਡਾਂ ਵਿੱਚ ਵਿਅਰਥ ਵਗਦੇ ਪਾਣੀ ਨੂੰ ਰੋਕਣ ਲਈ ਟੁੱਟੀ ਲਗਾਓ ਪਾਣੀ ਬਚਾਓ ਮੁਹਿੰਮ ਚਲਾਈ ਹੈ, ਇਸ ਵਿੱਚ ਵੀ ਪੰਚਾਇਤਾਂ ਆਪਣਾ ਫਰਜ ਸਮਝ ਕੇ ਇਹ ਦੇਖਣ ਕਿ ਪਿੰਡ ਵਿੱਚ ਜਿੱਥੇ ਲੋੜ ਹੈ ਉੱਥੇ ਟੂਟੀਆਂ ਲੱਗੀ ਹਨ ਜਾਂ ਨਹੀਂ।
ਮੁੱਖ ਮੰਤਰੀ ਨੇ ਕਿਹਾ ਕਿ 126 ਪਿੰਡਾਂ ਵਿੱਚ ਮਹਾਗ੍ਰਾਮ ਯੋਜਨਾ ਦੇ ਤਹਿਤ ਸਾਰੇ ਮੁੱਢਲੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤਰਾ ਸ਼ਿਵਧਾਮ ਨਵੀਨੀਕਰਣ ਯੋਜਨਾ ਦੇ ਤਹਿਤ ਸਾਰੇ ਸ਼ਮਸ਼ਾਨ ਘਾਂਟਾਂ ਅਤੇ ਕਬਰੀਸਤਾਨਾਂ ਵਿੱਚ ਪੱਕਾ ਰਸਤਾ, ਚਾਰ ਦੀਵਾਰੀ, ਸ਼ੈਡ ਅਤੇ ਪਾਣੀ

Have something to say? Post your comment
 
ਹੋਰ ਹਰਿਆਣਾ ਖ਼ਬਰਾਂ
ਅਰਾਵਲੀ ਖੇਤਰ ਵਿੱਚ ਮਾਂਗਰ ਬਨੀ ਦੇ ਸਰੰਖਣ ਲਈ ਹਰਿਆਣਾ ਸਰਕਾਰ ਨੀਤੀਗਤ ਫ਼ੈਸਲਾ ਲਵੇਂਗੀ -ਮੁੱਖ ਮੰਤਰੀ ਮਨੋਹਰ ਲਾਲ
ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਤੋਂ ਕਨੈਕਟ ਟੂ ਪੀਪਲ ਕੈਂਪੇਨ ਸ਼ੁਰੂ ਕੀਤਾ
ਹਰਿਆਣਾ ਸਰਕਾਰ ਨੇ 8 ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ
ਹਰਿਆਣਾ ਦੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਮੰਡਲ ਵੱਲੋਂ ਖਰੀਫ਼ ਫ਼ਸਲਾਂ ਦੇ ਸਹਾਇਕ ਮੁੱਲ ਵਿਚ ਵਾਧੇ ਦਾ ਸੁਆਗਤ ਕੀਤਾ
ਸਿਖਿਆ ਵਿਭਾਗ, ਹਰਿਆਣਾ ਨੇ 20188 ਅਧਿਆਪਕਾਂ ਦੇ ਤਬਾਦਲੇ ਕੀਤੇ
ਦਾਜ ਨਾਲ ਜੁੜੇ ਮਾਮਲੇ ਦਰਜ ਕਰਨ ਤੋਂ ਪਹਿਲਾਂ ਮਾਮਲੇ ਦੀ ਜਾਂਚ ਹੋਵੇਗੀ
18 ਅਗਸਤ ਨੂੰ ਪੰਚਕੂਲਾ ਵਿਚ 'ਚਿੰਤਨ ਕੈਂਪ' ਦਾ ਆਯੋਜਨ ਕੀਤਾ ਜਾਵੇਗਾ
ਹਰਿਆਣਾ ਦੇ ਖਜਾਨਾ ਮੰਤਰੀ ਨੇ ਬਿਟ੍ਰਿਸ਼ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ
ਹਰਿਆਣਾ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਵੱਲੋ ਮੋਬਾਇਲ ਫੋਨ ਲੈ ਜਾਣ 'ਤੇ ਰੋਕ ਲਗਾਈ
ਹਰਿਆਣਾ ਸਰਕਾਰ ਨੇ ਯੁੱਧ ਸਮਾਰਕ, ਨਾਰਨੌਲ ਦੀ ਸੁੰਦਰਤਾ ਅਤੇ ਨਵੀਨੀਕਰਣ ਦਾ ਫ਼ੈਸਲਾ ਲਿਆ