Tuesday, November 13, 2018
Follow us on
ਤਾਜਾ ਖਬਰਾਂ
ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਅਤੇ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰਨ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ-ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਵੱਲੋਂ ਨਗਰ ਕੌਂਸਲ ਨਾਭਾ ਦਾ ਪ੍ਰਧਾਨ, ਕਾਰਜ ਸਾਧਕ ਅਫਸਰ ਤੇ ਕਲਰਕ ਮੁਅੱਤਲ ਮਾਮਲਾ ਫੰਡਾਂ ਦੀ ਦੁਰਵਰਤੋਂ ਦਾਖ਼ਾਲਸਾ ਕਾਲਜ ਦੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਡਾ. ਸੰਧੂ ਵੱਲੋਂ 8 ਲੱਖ ਦੀ ਸ਼ਕਾਲਰਸ਼ਿਪ ਭੇਟਪਰਾਲੀ ਜਲਾਉਣ ਤੋਂ ਰੋਕਣ ਦੀ ਮੁਹਿੰਮ ਵਿਚ ਪ੍ਰਸਾਸ਼ਨ ਦਾ ਸਹਿਯੋਗ ਨਾ ਕਰਨ ਨੂੰ ਲੈ ਕੇ ਸਰਪੰਚ ਅਤੇ ਨੰਬਰਦਾਰ ਮੁਅੱਤਲਪੰਥ ਨੂੰ ਬਾਦਲ ਦਾ ਬਦਲ ਦੇਣ ਦੀ ਜ਼ਰੂਰਤ -ਪਰਮਜੀਤ ਸਿੰਘ ਸਰਨਾਨੋਟਬੰਦੀ: ਆਪਣੇ ਚਹੇਤੇ ਧਨਾਢਾ ਦਾ ਕਾਲਾ ਧਨ ਸਫੈਦ ਕਰਨ ਦੀ ਸਕੀਮ ਸੀ- ਸੁਨੀਲ ਜਾਖੜਅਮਰਿੰਦਰ ਵੱਲੋਂ ਯੂ.ਟੀ ਚੰਡੀਗੜ ਵਿੱਚ ਪੰਜਾਬ ਦੇ ਹਿੱਸੇ ਦੀ ਸਥਿਤੀ ਜਿਉਂ ਦੀ ਤਿਉਂ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲੜਕੀਆਂ ਦੇ ਕੱਪੜੇ ਲੁਹਾਉਣ ਦੇ ਮਾਮਲੇ ’ਚ ਫਾਜ਼ਿਲਕਾ ਸਕੂਲ ਦੀ ਮੁਖੀ ਅਤੇ ਅਧਿਆਪਕਾ ਮੁਅੱਤਲ
 
ਪੰਜਾਬ

ਤਿੰਨ ਰਾਜਾਂ ਦੀ ਰੈਲੀ ਵਿਚ ਵੀ ਭੀੜ ਜੁਟਾਉਣ ਵਿਚ ਨਾਕਾਮ ਰਹੇ ਅਕਾਲੀ ਤੇ ਭਾਜਪਾਈ-ਸੁਨੀਲ ਜਾਖੜ

ਦਵਿੰਦਰ ਸਿੰਘ ਕੋਹਲੀ | July 11, 2018 05:00 PM
ਤਿੰਨ ਰਾਜਾਂ ਦੀ ਰੈਲੀ ਵਿਚ ਵੀ ਭੀੜ ਜੁਟਾਉਣ ਵਿਚ ਨਾਕਾਮ ਰਹੇ ਅਕਾਲੀ ਤੇ ਭਾਜਪਾਈ-ਸੁਨੀਲ ਜਾਖੜ


ਚੰਡੀਗੜ, 
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਚਾਰ ਸਾਲ ਤੱਕ ਕਿਸਾਨਾਂ ਦੀ ਸਾਰ ਨਾ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕਿਸਾਨੀ ਦੇ ਨਾਂਅ ਤੇ ਸਿਆਸੀ ਖੇਤੀ ਕਰਨ ਦੀ ਚਾਹਤ ਨਾਲ ਪੰਜਾਬ ਆਏ ਹਨ ਪਰ ਉਨਾਂ ਦੀ ਇਸ ਇੱਛਾ ਨੂੰ ਹੁਣ ਫਲ ਨਹੀਂ ਲੱਗਣ ਵਾਲਾ ਅਤੇ ਆਪਣੇ ਇਸ ਦੌਰੇ ਦੌਰਾਨ ਉਹ ਪੰਜਾਬ ਨੂੰ ਦੇ ਕੇ ਵੀ ਕੁੱਝ ਨਹੀਂ ਗਏ।
ਅੱਜ ਅਕਾਲੀ ਦਲ ਅਤੇ ਭਾਜਪਾ ਵੱਲੋਂ ਮਲੋਟ ਵਿਚ ਤਿੰਨ ਰਾਜਾਂ ਦੀ ਕੀਤੀ ਸਾਂਝੀ ਰੈਲੀ ਨੂੰ ਪ੍ਰਧਾਨ ਮੰਤਰੀ ਦੀ ਇਸੇ ਨਕਾਮ ਕੋਸ਼ਿਸ ਦਾ ਹਿੱਸਾ ਦੱਸਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਰੈਲੀ ਵਿਚ ਲੋਕਾਂ ਦੀ ਘੱਟ ਸਮੂਲੀਅਤ ਅਤੇ ਖਾਲੀ ਕੁਰਸੀਆਂ ਨੇ ਸੂਬੇ ਵਿਚ ਅਕਾਲੀ ਭਾਜਪਾ ਗਠਜੋੜ ਦੀ ਅਸਲੀ ਸਿਆਸੀ ਸਥਿਤੀ ਜਗ ਜਾਹਿਰ ਕਰ ਦਿੱਤੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਅੱਜ ਦੀ ਰੈਲੀ ਵਿਚ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਗੈਰਹਾਜਰੀ ਕਈ ਸਵਾਲ ਖੜੇ ਕਰ ਗਈ ਹੈ। ਉਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਹਰ ਇਕ ਸਭਾ ਵਿਚ ਮੋਹਰੀ ਰਹਿਣ ਵਾਲੇ ਮਜੀਠਿਆਂ ਦੀ ਅੱਜ ਦੀ ਰੈਲੀ ਵਿਚ ਗੈਰਹਾਜਰੀ ਪਿੱਛੇ ਕੀ ਕਾਰਨ ਸਨ ਇਹ ਲੋਕਾਂ ਲਈ ਬੁਝਾਰਤ ਬਣਿਆ ਹੋਇਆ ਹੈ। ਉਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਸ੍ਰੀ ਮਜੀਠੀਆਂ ਦੀ ਰੈਲੀ ਤੋਂ ਦੂਰੀ ਪ੍ਰਧਾਨ ਮੰਤਰੀ ਦੇ ਇਸ਼ਾਰੇ ਤੇ ਕੀਤੀ ਗਈ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਦੀ ਇਹ ਰੈਲੀ ਇਕ ਸਿਆਸੀ ਡਰਾਮੇਬਾਜੀ ਮਾਤਰ ਸੀ ਅਤੇ ਪ੍ਰਧਾਨ ਮੰਤਰੀ ਨਾ ਤਾਂ ਪੰਜਾਬ ਲਈ ਕੋਈ ਵਿਸੇਸ਼ ਐਲਾਣ ਕਰਕੇ ਗਏ ਅਤੇ ਨਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਜਸਨਾਂ ਸਬੰਧੀ ਉਨਾਂ ਨੇ ਕੋਈ ਵਿਸੇਸ਼ ਐਲਾਣ ਕੀਤਾ। ਉਨਾਂ ਨੇ ਕਿਹਾ ਕਿ ਅੱਜ ਦੇਸ਼ ਵਿਚ ਕਿਸਾਨ ਅਤੇ ਘੱਟ ਗਿਣਤੀਆਂ ਆਪਣੇ ਸਭ ਤੋਂ ਬੁਰੇ ਦੌਰ ਵਿਚੋਂ ਗੁਜਰ ਰਹੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਕਰਜਾ ਮਾਫੀ ਸਕੀਮ ਸ਼ੁਰੂ ਕੀਤੀ ਗਈ ਹੈ ਪਰ ਭਾਰਤ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਦੀ ਕਰਜਾ ਮਾਫੀ ਤੇ ਵੀ ਅੱਜ ਪੰਜਾਬ ਨੂੰ ਨਿਰਾਸ਼ ਹੀ ਕਰ ਕੇ ਗਏ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਜਿਸ ਘੱਟੋ ਘੱਟ ਸਮਰੱਥਨ ਮੁੱਲ ਵਾਧੇ ਦੇ ਅਕਾਲੀ ਦਲ ਅਤੇ ਭਾਜਪਾ ਵੱਲੋਂ ਸੋਹਲੇ ਗਾਏ ਜਾ ਰਹੇ ਹਨ ਅਸਲ ਵਿਚ ਇਹ ਕਿਸਾਨਾਂ ਨਾਲ ਕੋਝਾ ਮਜਾਕ ਹੈ ਕਿਉਂਕਿ ਸਿਰਫ ਡੀਜਲ ਦੇ ਰੇਟ ਵਾਧੇ ਕਾਰਨ ਹੀ ਪੰਜਾਬ ਦੇ ਕਿਸਾਨਾਂ ਤੇ ਭਾਰਤ ਸਰਕਾਰ 1500 ਤੋਂ 2000 ਕਰੋੜ ਦਾ ਬੋਝ ਝੋਨਾ ਪੈਦਾ ਕਰਨ ਦੇ ਖਰਚ ਵਿਚ ਵਾਧਾ ਕਰਕੇ ਪਾ ਚੁੱਕੀ ਹੈ। ਸ੍ਰੀ ਜਾਖੜ ਨੇ ਕਿਹਾ ਕਿ 2013 14 ਵਿਚ ਡੀਜ਼ਲ ਦਾ ਭਾਅ 45 ਰੁਪਏ ਸੀ ਜਦ ਕਿ ਹੁਣ 70 ਰੁਪਏ ਨੂੰ ਅਪੱੜ ਗਿਆ ਹੈ ਅਤੇ ਸਿਰਫ ਪਿੱਛਲੇ 1 ਸਾਲ ਵਿਚ ਹੀ ਇਹ 15 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਅਜਿਹੇ ਵਿਚ ਫਸਲਾਂ ਦੀਆਂ ਕੀਮਤਾਂ ਵਿਚ ਨਿਗੁਣਾ ਵਾਧਾ ਤਾਂ ਡੀਜਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਦੀ ਭਰਪਾਈ ਕਰਨ ਲਈ ਵੀ ਕਾਫੀ ਨਹੀਂ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਪਾਹ ਅਤੇ ਮੱਕੀ ਦੇ ਸਮਰੱਥਨ ਮੁੱਲ ਵਿਚ ਵਾਧੇ ਦੇ ਦਾਅਵਿਆਂ ਨੂੰ ਖੋਖਲੇ ਬਿਆਨ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਕੇਂਦਰ ਸਰਕਾਰ ਆਂਕੜੇ ਜਾਰੀ ਕਰੇ ਕੇ ਉਸਦੀਆਂ ਖਰੀਦ ਏਂਜਸੀਆਂ ਨੇ ਪਿੱਛਲੇ ਚਾਰ ਸਾਲਾਂ ਵਿਚ ਪੰਜਾਬ ਵਿਚੋਂ ਕਿੰਨੀ ਮੱਕੀ ਅਤੇ ਕਪਾਹ ਦੀ ਸਰਕਾਰੀ ਭਾਅ ਤੇ ਖਰੀਦ ਕੀਤੀ ਹੈ। ਉਨਾਂ ਨੇ ਕਿਹਾ ਕਿ ਸਿਰਫ ਸਮਰੱਥਨ ਮੁੱਲ ਦੀ ਘੋਸ਼ਣਾ ਕਰ ਦੇਣ ਨਾਲ ਕਿਸਾਨ ਨੂੰ ਲਾਭ ਨਹੀਂ ਹੁੰਦਾ ਹੈ ਅਸਲ ਵਿਚ ਇਸ ਲਈ ਕਿਸਾਨਾਂ ਦੀ ਫਸਲ ਸਰਕਾਰੀ ਮੁੱਲ ਤੇ ਖਰੀਦੀ ਜਾਣੀ ਵੀ ਚਾਹੀਦੀ ਹੈ।
ਸ੍ਰੀ ਜਾਖੜ ਨੇ ਪ੍ਰਧਾਨ ਮੰਤਰੀ ਵੱਲੋਂ ਮਲੋਟ ਵਿਚ ਰੈਲੀ ਕਰਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਚੰਗਾ ਹੁੰਦਾ ਜੇ ਪ੍ਰਧਾਨ ਮੰਤਰੀ ਮੰਦਸੋਰ ਵਿਚ ਰੈਲੀ ਕਰਦੇ ਜਾਂ ਪੂਨੇ ਤੋਂ ਨਾਸਿਕ ਤੱਕ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦਾ ਦਰਦ ਵੀ ਸੁਣਦੇ।
ਸ੍ਰੀ ਜਾਖੜ ਨੇ ਤੱਥਾਂ ਸਹਿਤ ਇਕ ਵਾਰ ਫਿਰ ਦੁਹਰਾਇਆ ਕਿ ਮੋਦੀ ਸਰਕਾਰ ਐਮ.ਐਸ.ਪੀ. ਦੇ ਨਾਂਅ ਤੇ ਕੇਵਲ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਕੇਂਦਰ ਵਿਚ ਜਦ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੀ ਤਾਂ 2009 ਤੋਂ 2014 ਤੱਕ ਝੋਨੇ ਦੀਆਂ ਕੀਮਤਾਂ ਵਿਚ 69 ਫੀਸਦੀ ਅਤੇ ਨਰਮੇ ਦੀਆਂ ਕੀਮਤਾਂ ਵਿਚ 80 ਫੀਸਦੀ ਤੱਕ ਦਾ ਵਾਧਾ ਕੀਤਾ ਸੀ ਜਦ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਝੋਨੇ ਦੀਆਂ ਕੀਮਤਾਂ ਵਿਚ ਸਿਰਫ 41 ਫੀਸਦੀ ਅਤੇ ਨਰਮੇ ਦੀਆਂ ਕੀਮਤਾਂ ਵਿਚ ਕੇਵਲ 43 ਫੀਸਦੀ ਦਾ ਹੀ ਵਾਧਾ ਕੀਤਾ ਹੈ। ਉਨਾਂ ਨੇ ਕਿਹਾ ਕਿ ਅਜਿਹੇ ਵਿਚ ਪਤਾ ਨਹੀਂ ਅਕਾਲੀ ਦਲ ਕਿਸ ਗੱਲ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰ ਰਿਹਾ ਹੈ। ਉਨਾਂ ਨੇ ਕਿਹਾ ਕਿ ਕਿਸਾਨਾਂ ਦੀ ਚਾਰ ਸਾਲ ਤੱਕ ਹੋਈ ਲੁੱਟ ਦਾ ਲੇਖਾ ਹੁਣ ਕਿਸਾਨ 2019 ਦੀਆਂ ਚੋਣਾਂ ਵਿਚ ਲੈਣਗੇ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਅਤੇ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰਨ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ-ਕੈਪਟਨ ਅਮਰਿੰਦਰ ਸਿੰਘ
ਨਵਜੋਤ ਸਿੱਧੂ ਵੱਲੋਂ ਨਗਰ ਕੌਂਸਲ ਨਾਭਾ ਦਾ ਪ੍ਰਧਾਨ, ਕਾਰਜ ਸਾਧਕ ਅਫਸਰ ਤੇ ਕਲਰਕ ਮੁਅੱਤਲ ਮਾਮਲਾ ਫੰਡਾਂ ਦੀ ਦੁਰਵਰਤੋਂ ਦਾ
ਖ਼ਾਲਸਾ ਕਾਲਜ ਦੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਡਾ. ਸੰਧੂ ਵੱਲੋਂ 8 ਲੱਖ ਦੀ ਸ਼ਕਾਲਰਸ਼ਿਪ ਭੇਟ
ਪੰਥ ਨੂੰ ਬਾਦਲ ਦਾ ਬਦਲ ਦੇਣ ਦੀ ਜ਼ਰੂਰਤ -ਪਰਮਜੀਤ ਸਿੰਘ ਸਰਨਾ
ਨੋਟਬੰਦੀ: ਆਪਣੇ ਚਹੇਤੇ ਧਨਾਢਾ ਦਾ ਕਾਲਾ ਧਨ ਸਫੈਦ ਕਰਨ ਦੀ ਸਕੀਮ ਸੀ- ਸੁਨੀਲ ਜਾਖੜ ਅਮਰਿੰਦਰ ਵੱਲੋਂ ਯੂ.ਟੀ ਚੰਡੀਗੜ ਵਿੱਚ ਪੰਜਾਬ ਦੇ ਹਿੱਸੇ ਦੀ ਸਥਿਤੀ ਜਿਉਂ ਦੀ ਤਿਉਂ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ
ਲੜਕੀਆਂ ਦੇ ਕੱਪੜੇ ਲੁਹਾਉਣ ਦੇ ਮਾਮਲੇ ’ਚ ਫਾਜ਼ਿਲਕਾ ਸਕੂਲ ਦੀ ਮੁਖੀ ਅਤੇ ਅਧਿਆਪਕਾ ਮੁਅੱਤਲ
ਸ਼੍ਰੋਮਣੀ ਅਕਾਲੀ ਦਲ ਨੇ ਸੇਖਵਾਂ ਨੂੰ ਪਾਰਟੀ 'ਚੋਂ ਕੱਢਿਆ
ਸੁਖਬੀਰ ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਵਿਚ ਇਤਿਹਾਸ ਨੂੰ ਵਿਘਾੜ ਕੇ ਪੇਸ਼ ਲਈ ਜ਼ਿਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕਰਨ: ਤ੍ਰਿਪਤ ਬਾਜਵਾ
'ਆਪ' ਦੇ ਸਮੂਹ ਅਹੁਦੇਦਾਰਾਂ ਨੇ ਸ਼ੇਰਗਿੱਲ ਨੂੰ ਟਿਕਟ ਦੇਣ ਦਾ ਕੀਤਾ ਸਵਾਗਤ