Thursday, September 20, 2018
Follow us on
ਤਾਜਾ ਖਬਰਾਂ
ਮੁਆਫ਼ੀ ਮੰਗੇ ਜਾਣ ਉਪਰੰਤ ਵੀ ਜਥੇਦਾਰ ਭੌਰ 'ਤੇ ਐਫਆਈਆਰ ਰਾਜਨੀਤੀ ਤੋਂ ਪ੍ਰੇਰਿਤ-ਆਪਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਜਥੇਦਾਰ ਭੌਰ ਗ੍ਰਿਫ਼ਤਾਰਹਰਿਆਣਾ ਕੈਬਿਨੇਟ ਨੇ ਅਧਿਆਪਕਾਂ ਲਈ ਕਾਰਡ ਬਦਲਣ ਨੀਤੀ ਨੂੰ ਪ੍ਰਵਾਨਗੀ ਦਿੱਤੀ ਹਰਿਆਣਾ ਵਿਚ ਬਾਜਰੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ-ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣਦੇਵ ਕੰਬੋਜਡੀਜ਼ਲ-ਪੈਟਰੋਲ ਦੀਆਂ ਬੇਕਾਬੂ ਹੋਈਆਂ ਕੀਮਤਾਂ 'ਤੇ ਅਸਤੀਫ਼ਾ ਦੇਵੇ ਹਰਸਿਮਰਤ ਕੌਰ ਬਾਦਲ-ਆਪਹਰਿਆਣਾ ਦੇ ਮੁੱਖ ਮੰਤਰੀ 5 ਸਤੰਬਰ ਨੂੰ ਭਾਜਪਾ ਦੇ ਵੱਖ-ਵੱਖ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾਂ ਕਰਣਗੇਕੇਂਦਰ ਸਰਕਾਰ ਵੱਲੋਂ 14 ਖਰੀਫ ਫਸਲਾਂ ਦੇ ਵਾਧੇ ਨੂੰ ਐਲਾਨਾਂ ਨੂੰ ਲਾਗੂ ਕਰਨ ਦੀ ਹਰਿਆਣਾ ਨੇ ਪਹਿਲ ਕੀਤੀਹਰਿਆਣਾ ਦੇ 3200 ਨਿੱਜੀ ਸਕੂਲਾਂ ਦੀ ਅਸਥਾਈ ਮਾਨਤਾ ਤੇ ਇਜਾਜਤ ਵਿਦਿਅਕ ਸੈਸ਼ਨ ਪੂਰਾ ਹੋਣ ਤਕ ਅੱਗੇ ਵੱਧਾ ਦਿੱਤੀ - ਸਿਖਿਆ ਮੰਤਰੀ ਚੰਡੀਗੜ੍ਹ,
 
ਪੰਜਾਬ

'ਘਰ-ਘਰ ਹਰਿਆਲੀ' ਮੁਹਿੰਮ ਬਦਲੇਗੀ ਪੰਜਾਬ ਦੀ ਨੁਹਾਰ: ਸਾਧੂ ਸਿੰਘ ਧਰਮਸੋਤ

ਦਵਿੰਦਰ ਸਿੰਘ ਕੋਹਲੀ | July 12, 2018 03:25 PM
'ਘਰ-ਘਰ ਹਰਿਆਲੀ' ਮੁਹਿੰਮ ਬਦਲੇਗੀ ਪੰਜਾਬ ਦੀ ਨੁਹਾਰ: ਸਾਧੂ ਸਿੰਘ ਧਰਮਸੋਤ

 

ਚੰਡੀਗੜ•, 

ਪੰਜਾਬ ਨੂੰ ਮੁੜ ਹਰਿਆ-ਭਰਿਆ ਤੇ ਖੁਸ਼ਹਾਲ ਬਣਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸ਼ੁਰੂ ਕੀਤੀ 'ਘਰ-ਘਰ ਹਰਿਆਲੀ ਮੁਹਿੰਮ' ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸ ਸਦਕਾ ਸੂਬੇ ਦੀ ਨੁਹਾਰ ਬਦਲ ਜਾਵੇਗੀ।

ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਬੂਟੇ ਲਾਉਣ ਅਤੇ 'ਪੰਜਾਬ ਸਿਵਲ ਸਕੱਤਰੇਤ ਸਟਾਫ ਐਸਸਸੀਏਸ਼ਨ' ਦੇ ਸਹਿਯੋਗ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਬੂਟੇ ਵੰਡਣ ਮਗਰੋਂ ਇਹ ਪ੍ਰਗਟਾਵਾ ਕੀਤਾ। ਉਨ•ਾਂ ਕਿਹਾ ਵਿਭਾਗ ਵਲੋਂ 'ਘਰ-ਘਰ ਹਰਿਆਲੀ ਮੁਹਿੰਮ' ਤਹਿਤ ਹੁਣ ਤੱਕ ਕੁੱਲ ਮਿਲਾ ਕੇ 10 ਲੱਖ ਤੋਂ ਵੱਧ ਬੂਟੇ ਮੁਫ਼ਤ ਮੁਹੱਈਆ ਕਰਵਾਏ ਗਏ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਨ•ਾਂ ਕਿਹਾ ਕਿ ਪੰਜਾਬ, ਭਾਰਤ ਦਾ ਪਹਿਲਾ ਸੂਬਾ ਹੈ, ਜਿੱਥੇ ਸਰਕਾਰ ਵੱਲੋਂ 'ਆਈ ਹਰਿਆਲੀ' ਵਰਗੀ ਐਪ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਨੌਜਵਾਨਾਂ ਵੱਲੋਂ ਸਭ ਤੋਂ ਵੱਧ ਹੁੰਗਾਰਾ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ 'ਆਈ ਹਰਿਆਲੀ' ਐਪ ਰਾਹੀਂ ਹੁਣ ਤੱਕ 2.3 ਲੱਖ ਤੋਂ ਵੱਧ ਪਰਿਵਾਰ ਜੁੜ ਚੁੱਕੇ ਹਨ ਜਦਕਿ ਐਪ ਰਾਹੀਂ ਹੁਣ ਤੱਕ ਲੱਗਭੱਗ 6 ਲੱਖ ਤੋਂ ਵੱਧ ਬੂਟੇ (ਕੁੱਲ 10 ਲੱਖ) ਮੁਫ਼ਤ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਸ. ਧਰਮਸੋਤ ਨੇ ਬੂਟੇ ਵੰਡਣ ਤੇ ਬੂਟੇ ਹਾਸਲ ਕਰਨ ਦੇ ਨਾਲ-ਨਾਲ ਬੂਟਿਆਂ ਦੀ ਸੰਭਾਲ ਕਰਨ 'ਤੇ ਵੀ ਜ਼ੋਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਮ ਦਿਨ ਜਾਂ ਹੋਰ ਅਹਿਮ ਮੌਕਿਆਂ ਉਤੇ ਬੂਟੇ ਲਾਉਣ ਤੇ ਵੰਡਣ ਨੂੰ ਤਰਜੀਹ ਦੇਣ। ਉਨ•ਾਂ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ਦੌਰਾਨ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿਖੇ ਜੰਗਲਾਤ ਵਿਭਾਗ ਵਲੋਂ ਸਟਾਲ ਲਾ ਕੇ ਸਰਕਾਰੀ ਮੁਲਾਜ਼ਮਾਂ ਨੂੰ 5 ਹਜ਼ਾਰ ਮੁਫ਼ਤ ਬੂਟੇ ਵੰਡੇ ਜਾਣਗੇ।

ਸ. ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 5 ਜੂਨ ਨੂੰ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸ਼ੁਰੂ ਕੀਤੀ ਮੁਫ਼ਤ ਬੂਟੇ ਵੰਡਣ ਦੇ ਲਾਉਣ ਦੀ ਮੁਹਿੰਮ ਦਿਨ ਪ੍ਰਤੀ ਦਿਨ ਅੱਗੇ ਵਧ ਰਹੀ ਹੈ, ਜੋ ਕਿ ਪੰਜਾਬ ਲਈ ਲਾਹੇਵੰਦ ਸਿੱਧ ਹੋਵੇਗੀ। ਉਨ•ਾਂ ਕਿਹਾ ਕਿ ਇਸ ਮੁਹਿੰਮ ਨੂੰ ਅੱਗੇ ਵਧਾਉਣ 'ਚ ਸੂਬੇ ਦੇ ਨੌਜਵਾਨ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ•ਾਂ ਕਿਹਾ ਕਿ ਵਾਤਾਵਰਣ ਦੇ ਸੰਤੁਲਨ ਲਈ ਇੱਕ ਰੁੱਖ ਦੇ ਕੱਟੇ ਜਾਣ 'ਤੇ ਇੱਕ ਰੁੱਖ ਦੇ ਬਦਲੇ ਪੰਜ ਬੂਟੇ ਲਾਉਣੇ ਚਾਹੀਦੇ ਹਨ ਕਿਉਂਜੋ ਇੱਕ ਬੂਟੇ ਨੂੰ ਰੁੱਖ ਬਣਨ 'ਚ ਕਈ ਸਾਲ ਲਗਦੇ ਹਨ। ਉਨ•ਾਂ ਕਿਹਾ ਕਿ ਜੇ ਪੰਜਾਬ ਵਾਸੀ ਵੱਧ ਤੋਂ ਵੱਧ ਬੂਟੇ ਲਾ ਕੇ ਉਨ•ਾਂ ਦੀ ਸੰਭਾਲ ਦਾ ਅਹਿਦ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਮੁੜ ਤੋਂ ਹਰਿਆ ਭਰਿਆ ਤੇ ਖੁਸ਼ਹਾਲ ਸੂਬਾ ਬਣ ਜਾਵੇਗਾ।
ਇਸ ਮੌਕੇ ਸ੍ਰੀ ਐਨ.ਪੀ. ਸਿੰਘ, ਮੁੱਖ ਪ੍ਰਸ਼ਾਸਕੀ ਅਫ਼ਸਰ, ਪੰਜਾਬ ਸਿਵਲ ਸਕੱਤਰੇਤ-1, ਸ੍ਰੀ ਸੰਗਰਾਮ ਸਿੰਘ, ਸ੍ਰੀ ਗੁਰਅਮਨਪ੍ਰੀਤ ਸਿੰਘ, ਡੀ.ਐਫ.ਓ., 'ਪੰਜਾਬ ਸਿਵਲ ਸਕੱਤਰੇਤ ਸਟਾਫ ਐਸਸਸੀਏਸ਼ਨ' ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਮੁਆਫ਼ੀ ਮੰਗੇ ਜਾਣ ਉਪਰੰਤ ਵੀ ਜਥੇਦਾਰ ਭੌਰ 'ਤੇ ਐਫਆਈਆਰ ਰਾਜਨੀਤੀ ਤੋਂ ਪ੍ਰੇਰਿਤ-ਆਪ
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਜਥੇਦਾਰ ਭੌਰ ਗ੍ਰਿਫ਼ਤਾਰ
ਡੀਜ਼ਲ-ਪੈਟਰੋਲ ਦੀਆਂ ਬੇਕਾਬੂ ਹੋਈਆਂ ਕੀਮਤਾਂ 'ਤੇ ਅਸਤੀਫ਼ਾ ਦੇਵੇ ਹਰਸਿਮਰਤ ਕੌਰ ਬਾਦਲ-ਆਪ
ਜਸਟਿਸ ਰਣਜੀਤ ਸਿੰਘ ਐਕਸ਼ਨ ਟੋਕਨ ਰਿਪੋਰਟ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਦੇਰੀ ਕਿਉਂ ਕਰ ਰਹੇ ਹਨ ਕੈਪਟਨ ਅਮਰਿੰਦਰ ਸਿੰਘ-ਹਰਪਾਲ ਚੀਮਾ
ਕੈਪਟਨ ਅਮਰਿੰਦਰ ਵੱਲੋਂ ਵਿਕਾਸ ਨੂੰ ਹੁਲਾਰਾ ਦੇਣ ਲਈ ਨਿੱਜੀਕਰਨ ਦੀ ਅਹਿਮੀਅਤ ਬਾਰੇ ਅਮਰੀਕੀ ਰਾਜਦੂਤ ਦੇ ਵਿਚਾਰਾਂ ਨਾਲ ਸਹਿਮਤੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਦਾਦੂਵਾਲ ਬਾਰੇ ਸੁਖਬੀਰ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸਦਨ ਦੀ ਕਮੇਟੀ ਦਾ ਗਠਨ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਵੱਲੋਂ ਪੁਲੀਸ ਐਕਟ ਵਿੱਚ ਸੋਧ ਕਰਨ ਦੀ ਪ੍ਰਵਾਨਗੀ
ਪੰਜਾਬ ਮੰਤਰੀ ਮੰਡਲ ਵੱਲੋਂ ਸਰਕਾਰੀ ਵਿਭਾਗਾਂ ਲਈ ਵਿਵਾਦ ਨਿਪਟਾਰਾ ਅਤੇ ਮੁਕੱਦਮੇਬਾਜ਼ੀ ਨੀਤੀ 'ਚ ਸੋਧ ਨੂੰ ਹਰੀ ਝੰਡੀ
ਅਮਰਿੰਦਰ ਮੰਤਰੀ ਮੰਡਲ ਵੱਲੋਂ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਸਜ਼ਾ ਉਮਰ ਕੈਦ ਨਿਰਧਾਰਤ ਕਰਨ ਲਈ ਸੀ.ਆਰ.ਪੀ.ਸੀ. ਅਤੇ ਆਈ.ਪੀ.ਸੀ. 'ਚ ਸੋਧ ਨੂੰ ਮਨਜ਼ੂਰੀ
'ਆਪ' ਵੱਲੋਂ ਪ੍ਰੋ. ਬਲਜਿੰਦਰ ਕੌਰ ਤੇ ਮੀਤ ਹੇਅਰ ਸਪੋਕਸਪਰਸਨ ਨਿਯੁਕਤ