Friday, September 20, 2019
Follow us on
ਤਾਜਾ ਖਬਰਾਂ
ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਦੇ ਸਿਆਸੀ ਅਤੇ ਯੋਜਨਾ ਸਲਾਹਕਾਰਾਂ ਨੂੰ ਲਾਭ ਦੇ ਅਹੁਦੇ ਤੋਂ ਬਾਹਰ ਕੱਢਣ ਲਈ ਆਰਡੀਨੈਂਸ ਲਿਆਉਣ ਦੀ ਮਨਜ਼ੂਰੀਹਰਿਆਣਾ ਸਰਕਾਰ ਨੇ ਸਬਸਿਡੀ ਦੀ ਦਰ ਨੂੰ 10 ਫੀਸਦੀ ਤੋਂ ਵੱਧਾ ਕੇ 25 ਫੀਸਦੀ ਕਰਨ ਦਾ ਫੈਸਲਾ ਕੀਤਾਬਰਗਾੜੀ ਬੇਅਦਬੀ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦੀ ਕਾਪੀ ਨਾ ਦੇਣ 'ਤੇ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਕਸੂਤਾ ਘੇਰਿਆਸਿੱਖਿਆ ਵਿਭਾਗ ਪੰਜਾਬ ਵੱਲੋਂ ‘ਮਸ਼ਾਲ' ਪ੍ਰਾਜੈਕਟ ਅਧੀਨ ਅਧਿਆਪਕਾਂ ਦੀ ਗਾਈਡੈਂਸ ਅਤੇ ਕਾਊਂਸਲਿੰਗ ਸਿਖਲਾਈ ਵਰਕਸ਼ਾਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦੇਣ ਲਈ ਚੰਨੀ ਯੂ.ਕੇ ਪਹੁੰਚੇਹਰਿਆਣਾ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ 'ਤੇ ਸੁਰੱਖਿਆ ਵੱਧਾਈਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਵਿਵਹਾਰਕ ਜੀਵਨ ਵਿੱਚ ਅਪਣਾਉਣਾ ਸਮੇਂ ਦੀ ਲੋੜ - ਡਾ. ਸਰਬਜੀਤ ਕੌਰ ਸੋਹਲਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਰਾਸ਼ਟਰੀ ਰੰਗ ਮੰਚ ਸੈਮੀਨਾਰ,ਭਾਅ ਜੀ ਗੁਰਸ਼ਰਨ ਸਿੰਘ ਨਾਟ ਉਤਸਵ ਸ਼ੁਰੂ
 
ਟ੍ਰਾਈਸਿਟੀ

ਯੂਪੀ ਦੇ ਵਿੱਤ ਮੰਤਰੀ ਨੇ ਕੁੰਭ ਮੇਲਾ 2019 ਦੇ ਲਈ ਟ੍ਰਾਈਸਿਟੀ ਨਿਵਾਸੀਆਂ ਨੂੰ ਸੱਦਾ ਦਿੱਤਾ

ਕੌਮੀ ਮਾਰਗ ਬਿਊਰੋ | December 29, 2018 05:28 PM
ਯੂਪੀ ਦੇ ਵਿੱਤ ਮੰਤਰੀ ਨੇ ਕੁੰਭ ਮੇਲਾ 2019 ਦੇ ਲਈ ਟ੍ਰਾਈਸਿਟੀ ਨਿਵਾਸੀਆਂ ਨੂੰ ਸੱਦਾ ਦਿੱਤਾ

 

 

ਚੰਡੀਗੜ,   ਉਤਰ ਪ੍ਰਦੇਸ਼ ਦੇ ਮਾਣਯੋਗ ਵਿੱਤ ਮੰਤਰੀ ਸ੍ਰੀ ਰਾਜੇਸ਼ ਅਗਰਵਾਲ ਨੇ ਅੱਜ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਵਿੱਚ ਇੱਕ ਪ੍ਰੈਸੱ ਕਾਨਫਰੰਸ ਦੇ ਦੌਰਾਨ 15 ਜਨਵਰੀ, 2019 ਤੋਂ ਪ੍ਰਯਾਗਰਾਜ (ਪਹਿਲਾਂ ਇਲਾਹਾਬਾਦ) ਵਿੱਚ ਸ਼ੁਰੂ ਹੋਣ ਵਾਲੇ ਕੁੰਭ ਮੇਲੇ ਦੇ ਵਿਵਰਣ ਦਿੰਦੇ ਹੋਏ ਟ੍ਰਾਈਸਿਟੀ ਨਿਵਾਸੀਆਂ ਨੂੰ ਕੁੰਭ ਮੇਲੇ ਵਿੱਚ ਆਉਣ ਦਾ ਸੱਦਾ ਦਿੱਤਾ। ਸੀਆਈਆਈ, ਕੁੰਭ ਮੇਲਾ 2019 ਦੇ ਲਈ ਉਤਰ ਪ੍ਰਦੇਸ਼ ਦੀ ਰਾਸ਼ਟਰੀ ਭਾਗੀਦਾਰੀ ਹੈ।

ਸ੍ਰੀ ਰਾਜੇਸ਼ ਅਗਰਵਾਲ ਨੇ ਕੁੰਭ ਦਾ ਵਿਵਰਣ ਦਿੰਦੇ ਹੋਏ ਕਿਹਾ ਕਿ ''ਇਹ ਪਵਿੱਤਰ ਆਯੋਜਨ ਦੇਸ਼ ਵਿੱਚ ਚਾਰ ਸਥਾਨਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਪ੍ਰਯਾਗਰਾਜ ਵਿੱਚ ਆਯੋਜਿਤ ਪ੍ਰੋਗਰਾਮ ਆਪਣੇ ਆਪ ਵਿੱਚ ਦੇਸ਼ ਅਤੇ ਦੁਨੀਆ ਦੇ ਲਈ ਵਿਸ਼ੇਸ ਜਿਗਿਆਸਾ ਅਤੇ ਆਕਰਸ਼ਣ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੁਆਰਾ ਕੀਤੇ ਗਏ ਯਤਨਾਂ ਤੋਂ ਬਾਅਦ, ਯੂਨੇਸਕੋ ਨੇ ਕੁੰਭ ਨੂੰ ''ਮਾਨਵਤਾ ਦੀ ਅਮੂਰਤ ਸੱਭਿਆਚਾਰਕ ਵਿਰਾਸਤ'' ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ।

ਉਨਾਂ ਨੇ ਦੱਸਿਆ ਕਿ ਯੋਗੀ ਅਦਿਤਿਆਨਾਥ ਦੁਆਰਾ ਕੀਤੇ ਯਤਨਾਂ ਤੋਂ ਬਾਅਦ, ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਇਸ ਸ਼ਹਿਰ ਦੇ ਇਤਿਹਾਸਕ ਅਤੇ ਪੁਰਾਣੇ ਸ਼ਹਿਰ ਦਾ ਨਾਮ ਬਦਲ ਕੇ ਪ੍ਰਯਾਗਰਾਜ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਦੀ ਨੁਮਾਇੰਦਗੀ ਵਿੱਚ ਉਤਰ ਪ੍ਰਦੇਸ਼ ਸਰਕਾਰ ਪ੍ਰਯਾਗਰਾਜ ਕੁੰਭ 2019 ਦੇ ਸਫਲ ਆਯੋਜਨ ਦੇ ਲਈ ਪੂਰੀ ਵਿਵਸਥਾ ਕਰ ਰਹੀ ਹੈ।

ਉਨਾਂ ਨੇ ਦੱਸਿਆ ਕਿ ਸਰਕਾਰ ਕੁੰਭ ਵਿੱਚ ਆਉਣ ਵਾਲੇ ਤੀਰਥਯਾਤਰੀਆਂ ਨੂੰ ਭਗਤੀਪੂਰਨ ਅਤੇ ਅਧਿਆਤਮਕ ਰੂਪ ਨਾਲ ਬਦਲੇ ਹੋਏ ਵਾਤਾਵਰਣ ਪ੍ਰਦਾਨ ਕਰਨ ਦਾ ਯਤਨ ਕਰ ਰਹੀ ਹੈ। 5000 ਤੋਂ ਜਿਆਦਾ ਐਨਆਰਆਈ ਭਾਰਤੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੁਆਰਾ ਕੀਤੇ ਗਏ ਸਾਂਝੇ ਯਤਨਾਂ ਦੇ ਕਾਰਨ ਕੁੰਭ ਵਿੱਚ ਵੀ ਆ ਰਹੇ ਹਨ। ਉਨਾਂ ਨੇ ਕਿਹਾ ਕਿ ਕੁੰਭ ਮੇਲਾ 2019 ਵਿੱਚ ਵਿਦੇਸ਼ੀ ਭਗਤਾਂ ਦੇ ਨਾਲ ਪੂਰੇ ਭਾਰਤ ਦੇ 6 ਲੱਖ ਤੋਂ ਜਿਆਦਾ ਪਿੰਡਾਂ ਦੇ ਲੋਕ ਹਿੱਸਾ ਲੈਣ ਦੇ ਲਈ ਪ੍ਰਯਾਗਰਾਜ ਆਉਣਗੇ।''

ਉਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਥਿਰ ਵਿਕਾਸ ਦੀਆਂ ਵੱਖ ਵੱਖ ਪਰਿਯੋਜਨਾਵਾਂ ਦੇ ਨਾਲ ਕੁੰਭ ਮੇਲਾ 2019 ਦੇ ਲਈ 2800 ਕਰੋੜ ਰੁਪਏ ਦੀ ਰਾਸ਼ੀ ਨਿਰਧਾਰਿਤ ਕੀਤੀ ਹੈ। ਇਸ ਤੋਂ ਇਲਾਵਾ, ਕੁੰਭ ਮੇਲੇ ਅਤੇ ਪ੍ਰਯਾਗਰਾਜ ਵਿੱਚ ਹੋਰ ਬਜਟ ਨਾਲ ਕੁੱਲ 4300 ਕਰੋੜ ਰੁਪਏ ਦੇ ਨਾਲ ਸਥਿਰ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ। ਇਨਾਂ ਪਰਿਯੋਜਨਾਵਾਂ ਦੇ ਤਹਿਤ, ਬੁਨਿਆਦੀ ਢਾਂਚਾਗਤ ਸੁਵਿਧਾਵਾਂ ਵਰਗੇ ਸੜਕ, ਪੁੱਲ, ਪੀਣ ਵਾਲਾ ਪਾਣੀ, ਬਿਜਲੀ ਸੁਧਾਰ, ਟੂਰਿਜ਼ਮ ਵਿਕਾਸ ਆਦਿ ਦੇ ਕੰਮ ਕੀਤੇ ਗਏ ਹਨ।''

ਉਨਾਂ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਕੀਤੇ ਗਏ ਯਤਨਾਂ ਅਤੇ ਰੱਖਿਆ ਮੰਤਰਾਲਾ, ਭਾਰਤ ਸਰਕਾਰ ਦੁਆਰਾ ਵਿਸਤਾਰਿਤ ਸਹਿਯੋਗ ਤੋਂ ਬਾਅਦ, ਕੁੰਭ ਵਿੱਚ ਆਉਣ ਵਾਲੇ ਭਗਤਾਂ ਨੂੰ ਪਿਛਲੇ 450 ਸਾਲਾਂ ਵਿੱਚ ਪਹਿਲੀ ਵਾਰ 'ਅਕਸ਼ੇ ਵਟ' ਅਤੇ ਸਰਸਵਤੀ ਕੂਪ ਵਿੱਚ ਪ੍ਰਾਰਥਨਾਂ ਕਰਨ ਦਾ ਮੌਕਾ ਮਿਲੇਗਾ।

ਸੂਬਾ ਸਰਕਾਰ ਨੇ ਆਯੋਜਨ ਦੀ ਪ੍ਰਕਿਰਤੀ ਦੇ ਅਨੁਸਾਰ ਪ੍ਰਯਾਗਰਾਜ ਕੁੰਭ 2019 ਦਾ ਨਵਾਂ ਲੋਗੋ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ। ਰਾਜ ਸਰਕਾਰ ਕੁੰਭ ਆਯੋਜਨ ਨੂੰ ਭਾਰਤ ਦੀ 'ਸਨਾਤਨ' ਅਤੇ ਸਮਾਵੇਸ਼ੀ ਸੱਭਿਆਚਾਰ ਦਾ ਪ੍ਰਤੀਨਿਧੀ ਬਨਾਉਣ ਦੀ ਅਵਧਾਰਣਾ ਨੂੰ ਸਾਕਾਰ ਕਰਨ ਦਾ ਯਤਨ ਕਰ ਰਹੀ ਹੈ। ਇਸ ਆਯੋਜਨ ਦਾ ਉਦੇਸ਼ ਕੁੰਭ ਦੇ ਮਾਧਿਅਮ ਨਾਲ ਦੁਨੀਆ ਨੂੰ ਭਾਰਤੀ ਸੱਭਿਆਚਾਰ ਦੇ ਉਚ ਗੁਣਵੱਤਾ ਵਾਲੇ ਜੀਵਨ, ਆਚਰਣ ਅਤੇ ਵਿਚਾਰਾਂ ਤੋਂ ਜਾਣੂ ਕਰਵਾਉਣਾ ਹੈ।

ਪ੍ਰਯਾਗਰਾਜ ਵਿੱਚ ਹਰ ਛੇ ਸਾਲ ਬਾਅਦ ਅਤੇ ਹਰ ਸਾਲ ਮਾਘ ਮੇਲੇ ਵਿੱਚ ਕੁੰਭ ਦਾ ਆਯੋਜਨ ਕੀਤਾ ਜਾਂਦਾ ਹੈ। ਵਿਕਾਸਾਤਮਕ ਪ੍ਰਕਿਰਿਆ ਦੀ ਲਗਾਤਾਰਤਾ ਸੁਨਿਸ਼ਚਿਤ ਕਰਨ ਦੇ ਲਈ, ਸੂਬਾ ਸਰਕਾਰ ਨੇ ਪ੍ਰਯਾਗਰਾਜ ਮੇਲਾ ਅਥਾਰਟੀ ਦਾ ਗਠਨ ਕੀਤਾ ਹੈ। ਕੁੰਭ ਨਾਲ ਸਬੰਧਿਤ ਕੰਮਾਂ ਦੇ ਤਹਿਤ, ਪਿਛਲੇ ਡੇਢ ਸਾਲ ਦੇ ਦੌਰਾਨ 671 ਲੋਕ ਕਲਿਆਣਕਾਰੀ ਪਰਿਯੋਜਨਾਵਾਂ ਪੂਰੀ ਕਰ ਚੁੱਕੇ ਹਨ। ਇਨਾਂ ਵਿੱਚੋਂ, ਜਿਆਦਾਤਰ ਪਰਿਯੋਜਨਾਵਾਂ ਸਥਿਤ ਵਿਕਾਸਾਤਮਕ ਕੰਮਾਂ ਨਾਲ ਸਬੰਧਿਤ ਹਨ।

ਮੰਤਰੀ ਨੇ ਦੱਸਿਆ ਕਿ ''ਸਹੀ ਟਰੈਫਿਕ ਮਨੇਜਮੈਂਟ ਦੇ ਲਈ ਸੂਬਾ ਸਰਕਾਰ ਨੇ ਪਿਛਲੇ ਡੇਢ ਸਾਲਾਂ ਵਿੱਚ 9 ਫਲਾਈਓਵਰਾਂ ਦਾ ਨਿਰਮਾਣ ਕੀਤਾ ਹੈ। ਪ੍ਰਯਾਗਰਾਜ ਸ਼ਹਿਰ ਖੇਤਰ ਵਿੱਚ ਮਾਣਯੋਗ ਹਾਈ ਕੋਰਟ ਦੇ ਸਾਹਮਣੇ ਬ੍ਰਿਜ ਕਾਰਪੋਰੇਸ਼ਨ ਨੇ 14 ਮਹੀਨੇ ਦੇ ਸਮੇਂ ਵਿੱਚ 4 ਲੇਨ ਚੌਡੇ ਅਤੇ 1325 ਮੀਟਰ ਲੰਬੇ ਫਲਾਈਓਵਰ ਦਾ ਨਿਰਮਾਣ ਕਰਕੇ ਇੱਕ ਰਿਕਾਰਡ ਬਣਾਇਆ ਹੈ। ਇਸੇ ਤਰਾਂ ਰਾਮਬਾਗ ਵਿੱਚ 16.00 ਮੀਟਰ ਦੀ ਉਚਾਈ ਉਤੇ 1.0 ਕਿਮੀ ਲੰਬੇ ਆਰਓਬੀ ਨੂੰ ਸਿਰਫ ਇੱਕ ਸਾਲ ਵਿੱਚ ਪੂਰਾ ਕਰਕੇ ਇੱਕ ਹੋਰ ਰਿਕਾਰਡ ਬਣਾਇਆ ਗਿਆ ਹੈ। ਸ਼ਹਿਰ ਦੇ ਸੰਘਣੀ ਅਬਾਦੀ ਵਾਲੇ ਇਲਾਕਿਆਂ ਵਿੱਚ 6 ਰੇਲਵੇ ਅੰਡਰ ਪਾਸ ਇੱਕ ਸਾਲ ਦੇ ਅੰਦਰ 4 ਲੇਨ ਤੱਕ ਚੌੜੇ ਹੋ ਗਏ ਹਨ, ਜਿਸ ਨਾਲ ਪ੍ਰਯਾਗਰਾਜ ਦੇ ਨਾਗਰਿਕਾਂ ਦੇ ਲਈ ਸ਼ਹਿਰ ਦਾ ਆਵਾਗਮਨ ਸੁਚਾਰੂ ਹੋ ਗਿਆ ਹੈ।

ਸੂਬਾ ਸਰਕਾਰ ਨੇ ਪਹਿਲੀ ਵਾਰ, ਪਿਛਲੇ ਡੇਢ ਸਾਲ ਦੇ ਦੌਰਾਨ ਮੇਲਾ ਖੇਤਰ ਨੂੰ ਜੋੜਨ ਵਾਲੇ 64 ਟਰੈਫਿਕ ਕਰੌਸਿੰਗ ਅਤੇ 264 ਸੜਕਾਂ ਉਤੇ ਵੱਡੇ ਪੱਧਰ ਉਤੇ ਚੌੜਾ ਕਰਨ ਅਤੇ ਮਜਬੂਤੀਕਰਨ ਕੀਤਾ ਹੈ। ਪ੍ਰਯਾਗਰਾਜ ਸ਼ਹਿਰ ਦੇ ਹਸਪਤਾਲਾਂ ਵਿੱਚ ਮੈਡੀਕਲ ਸੁਵਿਧਾਵਾਂ ਨੂੰ ਵਧਾ ਕੇ ਨਵੇਂ ਸੰਯੰਤਰ ਸਥਾਪਿਤ ਕਰਨ ਤੋਂ ਇਲਾਵਾ ਨਵੇਂ ਮੈਡੀਕਲ ਉਪਰਕਣਾਂ ਦੀ ਉਪਲੱਬਧਤਾ ਵਧਾਈ ਗਈ ਹੈ।

ਲਗਭਗ 71 ਦੇਸ਼ਾਂ ਦੇ ਰਾਜਦੂਤਾਂ ਨੇ ਇਸ ਆਯੋਜਨ ਦੀਆਂ ਤਿਆਰੀਆਂ ਨੂੰ ਦੇਖਿਆ ਹੈ। ਉਨਾਂ ਨੇ ਕੁੰਭ ਮੇਲਾ ਖੇਤਰ ਵਿੱਚ ਤ੍ਰਿਵੇਣੀ ਦੇ ਤਟ ਉਤੇ ਆਪਣੇ ਦੇਸ਼ਾਂ ਦੇ ਰਾਸ਼ਟਰੀ ਝੰਡੇ ਨੂੰ ਫਹਿਰਾਇਆ ਹੈ। ਐਨਆਰਆਈ ਦਿਵਸ ਉਤੇ ਇੱਕ ਸੰਮੇਲਨ ਜਨਵਰੀ ਵਿੱਚ ਵਾਰਾਣਸੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।

ਸੂਬਾ ਸਰਕਾਰ ਦੁਆਰਾ ਕੀਤੇ ਗਏ ਯਤਨਾਂ ਦੇ ਨਤੀਜੇ ਸਵਰੂਪ ਵਿਸ਼ਾਲ ਮੇਲਾ ਖੇਤਰ ਵਿੱਚ ਇੱਕ ਨਵਾਂ ਸ਼ਹਿਰ ਸਥਾਪਿਤ ਕੀਤਾ ਗਿਆ, ਜਿਸ ਵਿੱਚ 250 ਕਿਲੋਮੀਟਰ ਲੰਬੀਆਂ ਸੜਕਾਂ ਅਤੇ 22 ਪੰਟੂਨ ਪੁੱਲ ਹਨ। ਇਹ ਦੁਨੀਆ ਦਾ ਸਭ ਤੋਂ ਵੱਡਾ ਅਸਥਾਈ ਸ਼ਹਿਰ ਹੋਵੇਗਾ। ਵੱਡੀ ਸੰਖਿਆ ਵਿੱਚ ਭਗਤਾਂ ਦੇ ਆਗਮਨ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਯਾਗਰਾਜ ਵਿੱਚ ਊਰਜਾ ਦੇ ਬੁਨਿਆਦੀ ਢਾਂਚੇ ਨੂੰ ਸੁਚੱਜਿਤ ਕਰਕੇ ਬਿਜਲੀ ਦੀ ਉਪਲੱਬਧਤਾ ਨੂੰ ਜਿਆਦਾ ਪ੍ਰਭਾਵੀ ਬਣਾਇਆ ਗਿਆ ਹੈ। 40,000 ਤੋਂ ਜਿਆਦਾ ਐਲਈਡੀ ਲਾਇਟਾਂ ਲਗਾ ਕੇ ਪਹਿਲੀ ਵਾਰ ਮੇਲਾ ਖੇਤਰ ਨੂੰ ਰੋਸ਼ਨ ਕੀਤਾ ਜਾ ਰਿਹਾ ਹੈ।

ਭਾਰਤ ਸਰਕਾਰ ਨੇ ਪ੍ਰਯਾਗਰਾਜ ਵਿੱਚ ਇੱਕ ਨਵਾਂ ਏਅਰ ਸਿਵਲ ਟਰਮੀਨਲ ਦਾ ਨਿਰਮਾਣ ਕਰਵਾ ਕੇ ਉਡਾਨਾਂ ਦੀ ਸੰਖਿਆਂ ਵਿੱਚ ਇਤਿਹਾਸਕ ਵਾਧਾ ਕੀਤਾ ਹੈ। ਪ੍ਰਯਾਗਰਾਜ ਨੂੰ ਹਵਾਈ ਮਾਰਗ ਦੇ ਮਾਧਿਅਮ ਨਾਲ ਬੈਂਗਲੌਰ, ਇੰਦੌਰ, ਨਾਗਪੁਰ, ਪਟਨਾ ਆਦਿ ਨਾਲ ਜੋੜਿਆ ਗਿਆ ਹੈ। ਇਥੇ ਇੱਕ ਹੈਲੀਪੋਰਟ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਟੂਰਿਸਟਾਂ ਨੂੰ ਹੈਲੀਕੌਪਟਰ ਦੀ ਸਵਾਰੀ ਦੀ ਸੁਵਿਧਾ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਪਹਿਲੀ ਵਾਰ, ਕੁੰਭ ਮੇਲਾ ਖੇਤਰ ਨੂੰ ਏਕੀਕ੍ਰਿਤ ਕੰਟਰੋਲ ਅਤੇ ਕਮਾਨ ਕੇਂਦਰ ਅਤੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਵਿੱਚ ਲਿਆਇਆ ਗਿਆ ਹੈ। ਪ੍ਰਯਾਗਰਾਜ ਕੁੰਭ 2019 ਵਿੱਚ 1,22,000 ਸੌਚਾਲਿਆ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਪਿਛਲੇ ਕੁੰਭ ਦੀ ਤੁਲਨਾਂ ਵਿੱਚ ਸਾਫ ਸਫਾਈ ਕਰਮਚਾਰੀਆਂ ਦੀ ਸੰਖਿਆ ਦੁੱਗਣੀ ਕੀਤੀ ਗਈ ਹੈ।

ਗੰਗਾ ਅਤੇ ਤ੍ਰਿਵੇਣ ਦੇ ਤਟ ਸਵੱਛ ਰਹੇ ਅਤੇ ਗੰਗਾ ਜੀ ਦਾ ਜਲ ਪ੍ਰਦੂਸ਼ਣ ਮੁਕਤ ਰਹੇ, ਇਹ ਸੁਨਿਸ਼ਚਿਤ ਕਰਨ ਦੇ ਲਈ ਹਰ ਜਗਾਂ ਅਭਿਆਨ ਜੋਰਾਂ ਉਤੇ ਹੈ। ਸਵੱਛ ਭਾਰਤ ਮਿਸ਼ਨ ਅਤੇ ਨਮਾਮੀ ਗੰਗੇ ਪਰਿਯੋਜਨਾਂ ਨੂੰ ਪ੍ਰਯਾਗਰਾਜ ਵਿੱਚ ਸਫਲਤਾ ਪੂਰਵਕ ਕਿਰਿਆਨਵਿਤ ਕੀਤਾ ਜਾ ਰਿਹਾ ਹੈ। ਹੁਣ ਤੱਕ ਗੰਗਾ ਵਿੱਚ ਖੁੱਲਣ ਵਾਲੇ 32 ਨਾਲਿਆਂ ਨੂੰ ਸੀਲ ਕੀਤਾ ਜਾ ਚੁੱਕਾ ਹੈ।

ਕੁੰਭ ਮੇਲੇ ਵਿੱਚ ਪਹਿਲੀ ਵਾਰ 10,000 ਵਿਅਕਤੀਆਂ ਦੀ ਸਮਰੱਥਾ ਵਾਲੇ ਗੰਗਾ ਪੰਡਾਲ ਨੂੰ ਸਥਾਪਿਤ ਕੀਤਾ ਹੈ। ਇਸ ਦੇ ਨਾਲ ਹੀ 1000 ਲੋਕਾਂ ਦੀ ਸਮਰੱਥਾ ਵਾਲੇ ਪ੍ਰਵਚਨ ਪੰਡਾਲ ਅਤੇ 4 ਸੱਭਿਆਚਾਰਕ ਮੰਡਪਾਂ ਨੂੰ ਵੀ ਸਥਾਪਿਤ ਕੀਤਾ ਗਿਆ ਹੈ, ਜਿਥੇ ਲਗਾਤਾਰ ਸੱਭਿਆਚਾਰਕ ਪ੍ਰੋਗਰਾਮਾਂ ਦਾ ਮੰਚਨ ਕੀਤਾ ਜਾਵੇਗਾ।

Have something to say? Post your comment