Friday, September 20, 2019
Follow us on
ਤਾਜਾ ਖਬਰਾਂ
ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਦੇ ਸਿਆਸੀ ਅਤੇ ਯੋਜਨਾ ਸਲਾਹਕਾਰਾਂ ਨੂੰ ਲਾਭ ਦੇ ਅਹੁਦੇ ਤੋਂ ਬਾਹਰ ਕੱਢਣ ਲਈ ਆਰਡੀਨੈਂਸ ਲਿਆਉਣ ਦੀ ਮਨਜ਼ੂਰੀਹਰਿਆਣਾ ਸਰਕਾਰ ਨੇ ਸਬਸਿਡੀ ਦੀ ਦਰ ਨੂੰ 10 ਫੀਸਦੀ ਤੋਂ ਵੱਧਾ ਕੇ 25 ਫੀਸਦੀ ਕਰਨ ਦਾ ਫੈਸਲਾ ਕੀਤਾਬਰਗਾੜੀ ਬੇਅਦਬੀ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦੀ ਕਾਪੀ ਨਾ ਦੇਣ 'ਤੇ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਕਸੂਤਾ ਘੇਰਿਆਸਿੱਖਿਆ ਵਿਭਾਗ ਪੰਜਾਬ ਵੱਲੋਂ ‘ਮਸ਼ਾਲ' ਪ੍ਰਾਜੈਕਟ ਅਧੀਨ ਅਧਿਆਪਕਾਂ ਦੀ ਗਾਈਡੈਂਸ ਅਤੇ ਕਾਊਂਸਲਿੰਗ ਸਿਖਲਾਈ ਵਰਕਸ਼ਾਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦੇਣ ਲਈ ਚੰਨੀ ਯੂ.ਕੇ ਪਹੁੰਚੇਹਰਿਆਣਾ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ 'ਤੇ ਸੁਰੱਖਿਆ ਵੱਧਾਈਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਵਿਵਹਾਰਕ ਜੀਵਨ ਵਿੱਚ ਅਪਣਾਉਣਾ ਸਮੇਂ ਦੀ ਲੋੜ - ਡਾ. ਸਰਬਜੀਤ ਕੌਰ ਸੋਹਲਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਰਾਸ਼ਟਰੀ ਰੰਗ ਮੰਚ ਸੈਮੀਨਾਰ,ਭਾਅ ਜੀ ਗੁਰਸ਼ਰਨ ਸਿੰਘ ਨਾਟ ਉਤਸਵ ਸ਼ੁਰੂ
 
ਟ੍ਰਾਈਸਿਟੀ

ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿਤੀ ਜਾਵੇ : ਜੇ ਪੀ ਸਿੰਘ

ਕੌਮੀ ਮਾਰਗ ਬਿਊਰੋ | January 10, 2019 05:55 PM
ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿਤੀ ਜਾਵੇ : ਜੇ ਪੀ ਸਿੰਘ

 

ਮੋਹਾਲੀ,, ਕਲਗੀਧਰ ਸੇਵਕ ਜਥੇ ਦੇ ਪ੍ਰਧਾਨ, ਫੇਜ 3ਬੀ 2 ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਇੰਚਾਰਜ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਜਰੂਰ ਦੇਣੀ ਚਾਹੀਦੀ ਹੈ ਤਾਂ ਕਿ ਇਹ ਬੱਚੇ ਵੱਡੇ ਹੋ ਕੇ ਦਸਤਾਰਧਾਰੀ ਬਣ ਸਕਣ|

ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਅੱਜ ਅਨੇਕਾਂ ਸਿੱਖ ਨੌਜਵਾਨ ਦਸਤਾਰ ਬੰਨਣ ਦੀ ਥਾਂ ਬਿਨਾ ਦਸਤਾਰ ਤੋਂ ਰਹਿਣਾ ਪਸੰਦ ਕਰ ਰਹੇ ਹਨ, ਇਸਦਾ ਕਾਰਨ ਇਹ ਹੈ ਕਿ ਇਨਾਂ ਨੌਜਵਾਨਾਂ ਨੂੰ ਬਚਪਣ ਵਿੱਚ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਨਹੀਂ ਦਿਤੀ ਗਈ, ਜਿਸ ਕਰਕੇ ਇਹ ਨੌਜਵਾਨ ਦਸਤਾਰ ਦੀ ਮਹਾਨਤਾ ਨੂੰ ਨਹੀਂ ਸਮਝ ਰਹੇ, ਜਿਸ ਕਾਰਨ ਇਹ ਨੌਜਵਾਨ ਦਸਤਾਰਧਾਰੀ ਬਣਨ ਤੋਂ ਗੁਰੇਜ ਕਰਨ ਲੱਗਦੇ ਹਨ|

ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਜੇ ਸਿੱਖ ਬਚਿਆਂ ਨੂੰ ਬਚਪਣ ਵਿੱਚ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦੇ ਦਿਤੀ ਜਾਵੇ ਤਾਂ ਉਹ ਬੱਚੇ ਵੱਡੇ ਹੋ ਕੇ ਦਸਤਾਰ ਧਾਰੀ ਸਿੱਖ ਨੌਜਵਾਨ ਜਰੂਰ ਬਣਨਗੇ|

ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਕਈ ਪਜਾਬੀ ਗਾਣਿਆਂ ਵਿੱਚ ਜਦੋਂ ਕਿਸੇ ਗਾਇਕ ਦਾ ਬਚਪਣ ਦਿਖਾਇਆ ਜਾਂਦਾ ਹੈ, ਤਾਂ ਉਸ ਸਮੇਂ ਬਚਪਣ ਵਿੱਚ ਉਸ ਗਾਇਕ ਦੇ ਕੇਸ ਰਖੇ ਹੋਏ ਹ ੁੰਦੇ ਹਨ, ਜਿਹਨਾਂ ਉਪਰ ਉਸਨੇ ਪਟਕਾ ਜਾਂ ਚਿੱਟਾ ਰੁਮਾਲ ਬੰਨਿਆ ਹੁੰਦਾ ਹੈ, ਪਰ ਜਦੋਂ ਇਹ ਬੱਚਾ ਨੌਜਵਾਨ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ ਤਾਂ ਉਸ ਨੂੰ ਕਲੀਨ ਸੇਵ ਦਿਖਾਇਆ ਜਾਂਦਾ ਹੈ, ਅਜਿਹੇ ਗਾਣਿਆਂ ਦਾ ਵੀ ਨੌਜਵਾਨਾਂ ਉਪਰ ਗਲਤ ਅਸਰ ਪੈਂਦਾ ਹੈ| ਅਜਿਹੇ ਗਾਣੇ ਦੇਖ ਸੁਣ ਕੇ ਬਚਪਣ ਵਿਚ ਸਿੱਖ ਕੇਸਾਧਾਰੀ ਰਹੇ ਨੌਜਵਾਨ ਜਵਾਨੀ ਵਿੱਚ ਕਲੀਨ ਸੇਵ ਹੋ ਜਾਂਦੇ ਹਨ| ਇਸ ਲਈ ਗਾਇਕ ਵੀਰਾਂ ਨੂੰ ਆਪਣੇ ਗਾਣਿਆਂ ਦਾ ਫਿਲਮਾਂਕਣ ਕਰਨ ਵੇਲੇ ਇਸ ਗਲ ਦਾ ਵੀ ਧਿਆਨ ਰਖਣਾ ਚਾਹੀਦਾ ਹੈ ਅਤੇ ਬਚਪਣ ਵਿਚ ਸਿੱਖ ਦਿਖਾਏ ਗਏ ਬਚੇ ਨੂੰ ਜਵਾਨੀ ਵਿਚ ਵੀ ਸਿੱਖ ਤੇ ਦਸਤਾਰਧਾਰੀ ਵਿਖਾਇਆ ਜਾਂਣਾ ਚਾਹੀਦਾ ਹੈ|

Have something to say? Post your comment