Friday, September 20, 2019
Follow us on
ਤਾਜਾ ਖਬਰਾਂ
ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਦੇ ਸਿਆਸੀ ਅਤੇ ਯੋਜਨਾ ਸਲਾਹਕਾਰਾਂ ਨੂੰ ਲਾਭ ਦੇ ਅਹੁਦੇ ਤੋਂ ਬਾਹਰ ਕੱਢਣ ਲਈ ਆਰਡੀਨੈਂਸ ਲਿਆਉਣ ਦੀ ਮਨਜ਼ੂਰੀਹਰਿਆਣਾ ਸਰਕਾਰ ਨੇ ਸਬਸਿਡੀ ਦੀ ਦਰ ਨੂੰ 10 ਫੀਸਦੀ ਤੋਂ ਵੱਧਾ ਕੇ 25 ਫੀਸਦੀ ਕਰਨ ਦਾ ਫੈਸਲਾ ਕੀਤਾਬਰਗਾੜੀ ਬੇਅਦਬੀ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦੀ ਕਾਪੀ ਨਾ ਦੇਣ 'ਤੇ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਕਸੂਤਾ ਘੇਰਿਆਸਿੱਖਿਆ ਵਿਭਾਗ ਪੰਜਾਬ ਵੱਲੋਂ ‘ਮਸ਼ਾਲ' ਪ੍ਰਾਜੈਕਟ ਅਧੀਨ ਅਧਿਆਪਕਾਂ ਦੀ ਗਾਈਡੈਂਸ ਅਤੇ ਕਾਊਂਸਲਿੰਗ ਸਿਖਲਾਈ ਵਰਕਸ਼ਾਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸੱਦਾ ਦੇਣ ਲਈ ਚੰਨੀ ਯੂ.ਕੇ ਪਹੁੰਚੇਹਰਿਆਣਾ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ 'ਤੇ ਸੁਰੱਖਿਆ ਵੱਧਾਈਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਵਿਵਹਾਰਕ ਜੀਵਨ ਵਿੱਚ ਅਪਣਾਉਣਾ ਸਮੇਂ ਦੀ ਲੋੜ - ਡਾ. ਸਰਬਜੀਤ ਕੌਰ ਸੋਹਲਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਰਾਸ਼ਟਰੀ ਰੰਗ ਮੰਚ ਸੈਮੀਨਾਰ,ਭਾਅ ਜੀ ਗੁਰਸ਼ਰਨ ਸਿੰਘ ਨਾਟ ਉਤਸਵ ਸ਼ੁਰੂ
 
ਟ੍ਰਾਈਸਿਟੀ

ਫੇਜ 3ਬੀ 2 ਮਾਰਕੀਟ ਵਿੱਚ ਸ਼ਾਮ ਨੂੰ ਸ਼ਰਾਬੀ ਨੌਜਵਾਨਾਂ ਵੱਲੋਂ ਮਚਾਇਆ ਜਾਂਦਾ ਹੁੜਦੰਗ : ਜੇ ਪੀ ਸਿੰਘ

ਕੌਮੀ ਮਾਰਗ ਬਿਊਰੋ | February 27, 2019 06:02 PM
ਫੇਜ 3ਬੀ 2 ਮਾਰਕੀਟ ਵਿੱਚ ਸ਼ਾਮ ਨੂੰ ਸ਼ਰਾਬੀ ਨੌਜਵਾਨਾਂ ਵੱਲੋਂ ਮਚਾਇਆ ਜਾਂਦਾ ਹੁੜਦੰਗ : ਜੇ ਪੀ ਸਿੰਘ
ਮੋਹਾਲੀ, ਮਾਰਕੀਟ ਐਸੋਸੀਏਸ਼ਨ ਥ੍ਰੀ ਬੀ ਟੂ ਦੀ ਮੀਟਿੰਗ ਮਾਰਕੀਟ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਮਾਰਕੀਟ ਵਿੱਚ ਆ ਰਹੀਆਂ ਰੋਜ਼ਾਨਾ ਦੀਆਂ ਪ੍ਰੇਸ਼ਾਨੀਆਂ ਬਾਰੇ ਵਿਚਾਰ ਚਰਚਾ ਹੋਈ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ 3ਬੀ 2 ਅਤੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਥਾਨਕ ਫੇਜ 3ਬੀ2 ਦੀ ਮਾਰਕੀਟ ਵਿੱਚ ਲੱਗੀਆਂ ਹੋਈਆਂ ਰੇਹੜੀਆਂ ਫੜੀਆਂ ਤੁਰੰਤ ਹਟਾਈਆਂ ਜਾਣ|
ਇਕ ਬਿਆਨ ਵਿੱਚ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਇਸ ਮਾਰਕੀਟ ਵਿੱਚ ਹਰ ਪਾਸੇ ਨਜਾਇਜ ਲੱਗਦੀਆਂ ਰੇਹੜੀਆਂ ਫੜੀਆਂ ਦੀ ਭਰਮਾਰ ਹੋ ਗਈ ਹੈ| ਜਿਸ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਿਰਹਾ ਹੈ|
ਉਨ੍ਹਾਂ ਕਿਹਾ ਕਿ ਮਾਰਕੀਟ ਦੀ ਦੁਕਾਨਾਂ ਦੇ ਸਾਹਮਣੇ ਲੱਗੀ ਹੋਈ ਰੇਲਿੰਗ ਦੇ ਨਾਲ ਨਾਲ ਬਾਹਰੋਂ ਆ ਕੇ ਕਿੰਨੇ ਹੀ ਲੋਕ ਸ਼ਾਮ ਵੇਲੇ ਆਪਣੀਆਂ ਫੜ੍ਹੀਆਂ ਲਗਾ ਕੇ ਬੈਠ ਜਾਂਦੇ ਹਨ , ਇਹਨਾ ਰੇਹੜੀਆਂ ਫੜੀਆਂ ਉਪਰ ਸਮਾਨ ਸਸਤੇ ਰੇਟ ਉਪਰ ਵਿਚਆ ਜਾਂਦਾ ਹੈ, ਕਿਉਂਕਿ ਇਹ ਸਮਾਨ ਗੈਰਮਿਆਰੀ ਹੁੰਦਾ ਹੈ| ਆਮ ਲੋਕ ਸਸਤੇ ਦੇ ਚੱਕਰ ਵਿਚ ਇਹਨਾ ਰੇਹੜੀਆਂ ਫੜੀਆਂ ਵਾਲਿਆਂ ਦੇ ਗਾਹਕ ਬਣ ਜਾਂਦੇ ਹਨ ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ|
ੰਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਇਹ ਰੇਹੜੀਆਂ ਫੜੀਆਂ ਵਾਲੇ ਕੋਈ ਟੈਕਸ ਵੀ ਨਹੀਂ ਦਿੰਦੇ ਜਦੋਂਕਿ ਦੁਕਾਨਦਾਰਾਂ ਨੂੰ ਪ੍ਰਾਪਰਟੀ ਟੈਕਸ,ਜੀ ਐੱਸ ਟੀ ਸਮੇਤ ਹੋਰ ਕਈ ਤਰਾਂ ਦੇ ਟੈਕਸ ਦੇਣੇ ਪੈਂਦੇ ਹਨ| ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕੋਲ ਹਰ ਸਮੇਂ ਨਸ਼ੇੜੀ ਕਿਸਮ ਦੇ ਵਿਅਕਤੀ ਝੁਰਮਟ ਪਾਈ ਰਖਦੇ ਹਨ ਜਿਸ ਕਰਕੇ ਇਸ ਮਾਰਕੀਟ ਦੀ ਅਮਨ ਕਾਨੂੰਨ ਦੀ ਸਥਿਤੀ ਪ੍ਰਭਾਵਿਤ ਹੋ ਰਹੀ ਹੈ| ਇਸ ਤੋਂ ਇਲਾਵਾ ਇਹਨਾ ਰੇਹੜੀਆਂ ਵਾਲਿਆਂ ਵਲੋਂ ਸਟੀਲ ਦੇ ਗਲਾਸਾਂ ਵਿੱਚ ਪਾਣੀ ਪਿਲਾਉਣ ਦੇ ਬਹਾਨੇ ਖਾਸ ਗਾਹਕਾਂ ਨੂੰ ਸ਼ਰਾਬ ਪਿਲਾਈ ਜਾਂਦੀ ਹੈ, ਜਿਸ ਕਾਰਨ ਮਾਰਕੀਟ ਦਾ ਮਾਹੌਲ ਖਰਾਬ ਹੋ ਰਿਹਾ ਹੈ|ਉਨ੍ਹਾਂ ਕਿਹਾ ਕਿ ਸ਼ਾਮ ਵੇਲੇ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਵਿਹਲੜ ਅਤੇ ਨਸ਼ੇੜੀ ਕਿਸਮ ਦੇ ਲੋਕ ਮਾਰਕੀਟ ਵਿੱਚ ਝੁਰਮਟ ਪਾ ਕੇ ਖੜ੍ਹੇ ਹੁੰਦੇ ਹਨ ਅਤੇ ਹੁੜਦੰਗ ਵੀ ਮਚਾਉਂਦੇ ਹਨ ਜੇ ਕੋਈ ਦੁਕਾਨਦਾਰ ਇਨ੍ਹਾਂ ਨੂੰ ਮਨ੍ਹਾ ਕਰੇ ਤਾਂ ਉਹਨੂੰ ਲੜਨ ਨੂੰ ਪੈਂਦੇ ਹਨ ਪਹਿਲਾਂ ਵੀ ਪਿਛਲੇ ਸਮੇਂ ਵਿੱਚ ਕਈ ਵਾਰ ਇੱਥੇ ਲੜਾਈ ਝਗੜੇ ਹੋ ਚੁੱਕੇ ਹਨ ਕਈ ਮੌਕਿਆਂ ਤੇ ਤਾਂ ਜਦੋਂ ਇਨ੍ਹਾਂ ਹੁੱਲੜਬਾਜਾਂ ਵੱਲੋਂ ਉੱਚ ਅਫ਼ਸਰਾਂ ਨਾਲ ਗੱਲ ਕਰਾਈ ਜਾਂਦੀ ਹੈ ਤਾਂ ਪੀਸੀਆਰ ਵਾਲੇ ਵੀ ਮਜਬੂਰ ਜਿਹੇ ਦਿਖਦੇ ਹਨ
ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੁਕਾਨਦਾਰਾਂ ਨੂੰ ਅਤੇ ਆਉਣ ਵਾਲੇ ਗਾਹਕਾਂ ਨੂੰ ਇਨ੍ਹਾਂ ਹੁੱਲੜਬਾਜ਼ਾਂ ਤੋਂ ਨਿਜਾਤ ਦਵਾਈ ਜਾਵੇ ਅਤੇ ਇਸ ਮਾਰਕੀਟ ਵਿੱਚ ਨਜਾਇਜ ਤੋਰ ਤੇ ਲੱਗੀਆਂ ਹੋ ਈਆਂ ਸਾਰੀਆਂ ਰੇਹੜੀਆਂ ਫੜੀਆਂ ਤੁਰੰਤ ਹਟਵਾਈਆਂ ਜਾਣ ਅਤੇ ਖਾਸ ਗਾਹਕਾਂ ਨੂੰ ਸ਼ਰਾਬ ਪਿਲਾਉਣ ਵਾਲੇ ਰੇਹੜੀਆਂ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਮਾਰਕੀਟ ਦਾ ਮਾਹੌਲ ਖਰਾਬ ਨਾ ਹੋਵੇ ਅਤੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ| ਅੱਜ ਇਸ ਮੌਕੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਥ੍ਰੀ ਬੀ ਟੂ ਦੇ ਦੇ ਮੀਤ ਪ੍ਰਧਾਨ ਸ੍ਰੀ ਅਸ਼ੋਕ ਬਾਂਸਲ ਅਤੇ ਹੋਰ ਦੁਕਾਨਦਾਰ ਵੀ ਹਾਜ਼ਰ ਸਨ

Have something to say? Post your comment