Monday, February 24, 2020
Follow us on
ਤਾਜਾ ਖਬਰਾਂ
ਦਾਗੀ ਡੀਐਸਪੀ ਨੇ ਆਪਦੇ ਸਿਆਸੀ ਆਕਾਵਾਂ ਦੇ ਇਸ਼ਾਰੇ 'ਤੇ ਮੇਰੇ ਸਿਆਸੀ ਅਕਸ ਨੂੰ ਗੰਧਲਾ ਕਰਨ ਲਈ ਘੜੀ ਨਵੀਂ ਕਹਾਣੀ-ਭਾਰਤ ਭੂਸ਼ਣ ਆਸ਼ੂ ਸਰਕਾਰੀ ਕਾਲਜ ਦੇ ਆਡੀਟੋਰੀਅਮ ਉਪਰ ਜਸਵੰਤ ਸਿੰਘ ਕੰਵਲ ਯਾਦਗਾਰੀ ਭਵਨ ਦੀ ਤਖ਼ਤੀ ਦੇ ਨਾਮਕਰਨ ਦੀ ਰਸਮ ਨਿਭਾਈਵਧੀਆ ਕੰਮ ਕਰਨ ਵਾਲੀ ਆਂਗਨਵਾੜੀ ਕਾਰਕੁਨਾਂ ਨੂੰ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਸਨਮਾਨਿਤ ਕੀਤਾ ਜਾਵੇਗਾ - ਮਹਿਲਾ ਦੇ ਬਾਲ ਵਿਕਾਸ ਰਾਜ ਮੰਤਰੀਬਿਕਰਮ ਮਜੀਠੀਆ ਨੇ ਡੀਜੀਪੀ ਨੂੰ ਪੁੱਛਿਆ ਕਿ ਉਹ ਜੁਆਬ ਦੇਣ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਬਾਰੇ 50 ਹਜ਼ਾਰ ਸ਼ਰਧਾਲੂਆਂ ਵਿਚੋਂ ਕਿੰਨੇ ਅੱਤਵਾਦੀ ਬਣ ਚੁੱਕੇ ਹਨਸਕੂਲ ਮੁਖੀ ਸਕੂਲਾਂ ਅਤੇ ਵਿਦਿਆਰਥੀਆਂ ਦੀ ਪਾ੍ਪਤੀਆ ਂ ਦਾ ਜ਼ਿਕਰ ਸੋਸ਼ਲ ਮੀਡੀਆ ਰਾਹੀਂ ਕਰਨ-ਸਕੱਤਰ ਸਕੂਲ ਸਿੱਖਿਆ ਪੰਜਾਬਖਾਦੀਮ-ਉਲ-ਹੁੱਜਾਲ ਵੱਜੋਂ ਜਾਣ ਵਾਲੇ ਸਰਕਾਰੀ ਕਰਮਚਾਰੀ ਆਪਣੇ ਬਿਨੈ ਰਾਜ ਹਜ ਕਮੇਟੀ ਦੇ ਦਫਤਰ ਵਿਚ 25 ਫਰਵਰੀ ਤਕ ਭਿਜਵਾਉਣਹਰਿਆਣਾ ਸਰਕਾਰ ਨੇ ਯੋਗੇਂਦਰ ਸਿੰਘ ਨੇਹਰਾ ਨੂੰ ਫੋਰੇਂਸਿਕ ਵਿਗਿਆਨ ਲੈਬ, ਮਧੂਬਨ (ਕਰਨਾਲ) ਦੇ ਡਾਇਰੈਕਟਰ ਦਾ ਵਾਧੂ ਕਾਰਜਭਾਰ ਸੌਂਪਿਆਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਸਲਾਹਕਾਰ ਕੌਂਸਲ ਨੂੰ ਖੇਤੀਬਾੜੀ ਅਤੇ ਖੇਤੀ ਸਬੰਧਤ ਖੇਤਰਾਂ ਉੱਤੇ ਧਿਆਨ ਕੇਂਦਰਤ ਕਰਨ ਲਈ ਕਿਹਾ
ਟ੍ਰਾਈਸਿਟੀ

ਨਾਨਕਸ਼ਾਹੀ ਨਵੇਂ ਸਾਲ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਵਾਤਾਵਰਨ ਦਿਵਸ 14 ਮਾਰਚ ਨੂੰ : ਭਾਈ ਜਤਿੰਦਰਪਾਲ ਸਿੰਘ

ਕੌਮੀ ਮਾਰਗ ਬਿਊਰੋ | March 10, 2019 07:08 PM
ਨਾਨਕਸ਼ਾਹੀ ਨਵੇਂ ਸਾਲ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਵਾਤਾਵਰਨ ਦਿਵਸ 14 ਮਾਰਚ ਨੂੰ : ਭਾਈ ਜਤਿੰਦਰਪਾਲ ਸਿੰਘ


ਐਸ ਏ ਐਸ ਨਗਰ,   ਨਾਨਕਸ਼ਾਹੀ ਨਵੇਂ ਸਾਲ ਦੀ ਖੁਸ਼ੀ ਵਿਚ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਗੱਦੀ ਦਿਵਸ ਤੇ ਕਲਗੀਧਰ ਸੇਵਕ ਜਥਾ, ਧਰਮ ਪ੍ਰਚਾਰ ਕਮੇਟੀ ਸਾਹਿਬਜਾਦਾ ਅਜੀਤ ਸਿੰਘ ਨਗਰ ਵਲੋਂ ਅੰਤਰਰਾਸਟਰੀ ਸਿੱਖ ਵਾਤਾਵਰਨ ਲਹਿਰ ਦੇ ਤਹਿਤ ਅੰਤਰਾਸਟਰੀ ਸਿੱਖ ਵਾਤਾਵਰਨ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਵਿਖੇ 14 ਮਾਰਚ ਨੂੰ ਮਨਾਇਆ ਜਾਵੇਗਾ| ਇਸ ਸਬੰਧ ਵਿੱਚ ਅੱਜ ਕਲਗੀਧਰ ਸੇਵਕ ਜਥਾ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੀ ਮੀਟਿੰਗ ਹੋਈ
ਧਰਮ ਪ੍ਰਚਾਰ ਕਮੇਟੀ ਦੇ ਮੁਖੀ ਅਤੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਦਸਿਆ ਕਿ ਇਹ ਸਮਾਗਮ ਸ਼ਾਮ ਤਿੰਨ ਵਜੇ ਸ਼ੁਰੂ ਹੋ ਕੇ ਰਾਤ ਦੇ 10 ਵਜੇ ਤੱਕ ਚੱਲਣਗੇ| ਉਹਨਾਂ ਦਸਿਆ ਕਿ ਗੁਰਬਾਣੀ ਦੀ ਪਾਵਨ ਤੁਕ ' ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਤਹਿਤ ਗੁਰਸ਼ਬਦ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਉਚੇ ਚੇ ਤੌਰ ਤੇ ਉੱਚ ਕੋਟੀ ਦੇ ਰਾਗੀ ਜਥੇ ਪ੍ਰਚਾਰਕ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ,ਕਥਾ ਕੀਰਤਨ ਰਾਹੀਂ ਸੰਗਤਾਂ ਨੁੰ ਨਿਹਾਲ ਕਰਨਗੇ | ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦਸਿਆ ਕਿ ਇਸ ਅੰਤਰਰਾਸਟਰੀ ਸਿੱਖ ਵਾਤਾਵਰਨ ਦਿਵਸ ਮੌਕੇ ਆਪਣੇ ਵਾਤਾਵਰਨ ਨੁੰ ਸ਼ੁੱਧ ਰੱਖਣ ਲਈ ਸੰਗਤਾਂ ਨੁੰ ਮੁਫਤ ਫਲਾਂ ਅਤੇ ਫੁੱਲਾਂ ਦੇ ਪੌਦੇ ਵੀ ਵੰਡੇ ਜਾਣਗੇ|ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਇਸ ਦੌਰਾਨ ਇਕ ਵਿਸੇਸ ਆਰਗੈਨਿਕ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਵਿਚ ਦੇਸੀ ਘਿਓ, ਸ਼ਹਿਦ, ਆਟਾ, ਸਬਜੀਆਂ, ਫਲ ਅਤੇ ਹੋਰ ਕਈ ਤਰਾਂ ਦਾ ਸਮਾਨ ਹੋਵੇਗਾ| ਉਹਨਾਂ ਦਸਿਆ ਕਿ ਿJਸ ਮੌਕੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਮਰਪਿਤ ਇਕ ਵਿਸੇਸ ਆਯੁਰਵੈਦਿਕ ਮੈਡੀਕਲ ਕੈਂਪ ਅਤੇ ਹੋਮਿਓਪੈਥਿਕ ਕੈਂਪ ਵੀ ਲਗਾਏ ਜਾਣਗੇ,ਜਿਸ ਵਿਚ ਦਵਾਈਆਂ ਮੁਫਤ ਦਿਤੀਆਂ ਜਾਣਗੀਆਂ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ| ਇਸ ਮੌਕੇ ਸ ਮਹਿੰਦਰ ਸਿੰਘ , ਡਾਕਟਰ ਸੰਤ ਸਿੰਘ, ਸ. ਗਿਆਨ ਸਿੰਘ ਭੰਮਰਾ, ਸ.ਆਰ ਐਸ ਆਨੰਦ,ਸ.ਹਰਬੰਸ ਸਿੰਘ ਗਿੱਲ, ਸ.ਗੁਰਵਿੰਦਰ ਸਿੰਘ,ਸ. ਜਤਿੰਦਰ ਸਿੰਘ ਸਾਹਨੀ,ਸ. ਸੁਰਿੰਦਰ ਸਿੰਘ,ਸ. ਇੰਦਰਜੀਤ ਸਿੰਘ,ਸ. ਗੁਰਪ੍ਰੀਤ ਸਿੰਘ,ਸ. ਜਸਪਾਲ ਸਿੰਘ ਅਤੇ ਹੋਰ ਮੈਂਬਰ ਵੀ ਮੌਜੂਦ ਸਨ|

 
-
-
-
-
 
Have something to say? Post your comment
ਹੋਰ ਟ੍ਰਾਈਸਿਟੀ ਖ਼ਬਰਾਂ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਐਨਬੀਟੀ ਵੱਲੋਂ ਲਗਾਏ ਗਏ ਕਿਤਾਬ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਵੀਸੀ ਡਾ. ਰਾਜ ਕੁਮਾਰ, ਐਸ.ਪੀ. ਸਿੰਘ ਉਬਰਾਏ ਨੇ ਸਾਂਝੇ ਤੌਰ 'ਤੇ ਕੀਤਾ
ਗੁਰਦਵਾਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਸੈਕਟਰ 34 ਵਿਖੇ ਬੀਬੀ ਲਾਭ ਕੌਰ ਡੇਰਾਬੱਸੀ ਦੀ ਹੋਈ ਅੰਤਮ ਅਰਦਾਸ
ਚੰਡੀਗੜ੍ਹ ਪੰਜਾਬੀ ਮੰਚ ਦਾ ਐਲਾਨ-ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾ ਕੇ ਹੀ ਲਵਾਂਗੇ ਦਮ-ਗੁਰਜੋਤ ਸਿੰਘ ਸਾਹਨੀ
ਪੰਜਾਬੀ ਭਾਸ਼ਾ ਦੇ ਮਸਲੇ ਨੂੰ ਲੈ ਕੇ ਵਿਚਾਰ-ਚਰਚਾ, ਸਨਮਾਨ ਸਮਾਰੋਹ ਤੇ ਕਵੀ ਦਰਬਾਰ ਐਤਵਾਰ 12 ਜਨਵਰੀ ਨੂੰ
ਪ੍ਰਸ਼ਾਸਨ ਦੀ ਪੱਤਰਕਾਰ ਮਾਨਤਾ ਕਮੇਟੀ ਦਾ ਵਫ਼ਦ ਵੀਪੀ ਸਿੰਘ ਬਦਨੌਰ ਨੂੰ ਮਿਲਿਆ
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ
ਅਪਰਾਧਾਂ ਦੇ ਅੰਕੜੇ ਸਾਂਝੇ ਕਰਨ ਲਈ ਪੰਚਕੂਲਾ 'ਚ ਬਣੇਗਾ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ
ਬਾਂਸਲ, ਕਿਰਨ ਤੇ ਧਵਨ ਨੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਕੀਤਾ ਵਾਅਦਾ
ਫੇਜ 3ਬੀ 2 ਮਾਰਕੀਟ ਵਿੱਚ ਸ਼ਾਮ ਨੂੰ ਸ਼ਰਾਬੀ ਨੌਜਵਾਨਾਂ ਵੱਲੋਂ ਮਚਾਇਆ ਜਾਂਦਾ ਹੁੜਦੰਗ : ਜੇ ਪੀ ਸਿੰਘ
ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿਤੀ ਜਾਵੇ : ਜੇ ਪੀ ਸਿੰਘ